ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਗਿਰਾਵਟ ਆਈ ਹੈ | ਸਾਰੇ ਮੈਟਰੋ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 3 ਦਿਨ ਤੱਕ ਸਥਿਰ ਰਹਿਣ ਦੇ ਬਾਅਦ ਅੱਜ ਪੈਟਰੋਲ 6 ਪੈਸੇ ਅਤੇ ਡੀਜ਼ਲ 5 ਪੈਸੇ ਸਸਤਾ ਹੋ ਗਿਆ ਹੈ |
ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ 'ਚ ਕਿਸ ਭਾਅ ਨਾਲ ਵਿਕ ਰਿਹਾ ਹੈ ਪੈਟਰੋਲ ਅਤੇ ਡੀਜ਼ਲ...
ਵੀਰਵਾਰ ਭਾਵ ਅੱਜ 29 ਅਗਸਤ ਨੂੰ ਦਿੱਲੀ 'ਚ ਪੈਟਰੋਲ 72.01 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ | ਕੱਲ ਦੇ ਮੁਕਾਬਲੇ ਅੱਜ ਪੈਟਰੋਲ ਦੀ ਕੀਮਤ 'ਚ 6 ਪੈਸੇ ਦੀ ਗਿਰਾਵਟ ਆਈ ਹੈ | ਉੱਧਰ ਡੀਜ਼ਲ ਅੱਜ 65.30 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ | ਕੱਲ ਦੇ ਮੁਕਾਬਲੇ ਡੀਜ਼ਲ ਦੇ ਭਾਅ 'ਚ ਅੱਜ 5 ਪੈਸੇ ਦੀ ਕਮੀ ਆਈ ਹੈ |
ਉੱਧਰ ਮੁੰਬਈ 'ਚ ਪੈਟਰੋਲ ਦੀ ਕੀਮਤ 77.67 ਰੁਪਏ ਪ੍ਰਤੀ ਲੀਟਰ ਹੈ | ਕੱਲ ਦੇ ਮੁਕਾਬਲੇ ਪੈਟਰੋਲ ਦੀ ਕੀਮਤ 6 ਪੈਸੇ ਸਸਤੀ ਹੋਈ ਹੈ | ਉੱਧਰ ਡੀਜ਼ਲ ਅੱਜ 65.30 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ | ਕੱਲ ਦੇ ਮੁਕਾਬਲੇ ਡੀਜ਼ਲ ਦੇ ਭਾਅ 'ਚ 5 ਪੈਸੇ ਦੀ ਕਮੀ ਆਈ ਹੈ |
ਉੱਧਰ ਮੁੰਬਈ 'ਚ ਪੈਟਰੋਲ ਦੇ ਭਾਅ 77.67 ਰੁਪਏ ਪ੍ਰਤੀ ਲੀਟਰ ਹੈ | ਕੱਲ ਦੇ ਮੁਕਾਬਲੇ ਪੈਟਰੋਲ ਦੀ ਕੀਮਤ 6 ਪੈਸੇ ਸਸਤੀ ਹੋਈ ਹੈ | ਡੀਜ਼ਲ ਦੀ ਕੀਮਤ 68.46 ਰੁਪਏ ਪ੍ਰਤੀ ਲੀਟਰ ਹੈ | ਡੀਜ਼ਲ ਦੀ ਕੀਮਤ 'ਚ ਕੱਲ ਦੇ ਮੁਕਾਬਲੇ 5 ਪੈਸੇ ਘਟ ਹੋਏ ਹਨ | ਮੁੰਬਈ 'ਚ ਵੀ ਲਗਾਤਾਰ 3 ਦਿਨਾਂ ਤੋਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਣ ਦੇ ਬਾਅਦ ਅੱਜ ਪੈਟਰੋਲ ਅਤੇ ਡੀਜ਼ਲ ਦੇ ਭਾਅ ਘਟ ਗਏ ਹਨ |
ਇੰਝ ਹੀ ਕੋਲਕਾਤਾ 'ਚ ਅੱਜ ਪੈਟਰੋਲ ਦੀ ਕੀਮਤ 74.71 ਰੁਪਏ ਪ੍ਰਤੀ ਲੀਟਰ ਹੈ | ਕੱਲ ਦੇ ਮੁਕਾਬਲੇ ਪੈਟਰੋਲ 6 ਪੈਸੇ ਸਸਤਾ ਹੋ ਗਿਆ ਹੈ | ਨਾਲ ਹੀ ਡੀਜ਼ਲ ਦੀ ਕੀਮਤ 67.68 ਰੁਪਏ ਪ੍ਰਤੀ ਲੀਟਰ ਹੈ | ਡੀਜ਼ਲ ਦੇ ਭਾਅ ਵੀ 5 ਪੈਸੇ ਘਟ ਹੋਏ ਹਨ | ਇਥੇ ਵੀ ਲਗਾਤਾਰ 3 ਦਿਨ ਤੱਕ ਭਾਅ ਸਥਿਰ ਰਹਿਣ ਦੇ ਬਾਅਦ ਘਟ ਗਏ ਹਨ |
ਇਸ ਤਰ੍ਹਾਂ ਚੇਨਈ 'ਚ ਪੈਟਰੋਲ ਦੀ ਕੀਮਤ 74.80 ਰੁਪਏ ਪ੍ਰਤੀ ਲੀਟਰ ਹੈ | ਇਥੇ ਪੈਟਰੋਲ ਦੀ ਕੀਮਤ 6 ਪੈਸੇ ਘਟ ਗਈ ਹੈ ਜਦੋਂਕਿ ਡੀਜ਼ਲ ਦੀ ਕੀਮਤ 68.99 ਰੁਪਏ ਪ੍ਰਤੀ ਲੀਟਰ ਹੈ | ਡੀਜ਼ਲ ਦੀ ਕੀਮਤ ਵੀ 5 ਪੈਸੇ ਘਟ ਗਈ ਹੈ | ਕੁੱਲ ਮਿਲਾ ਕੇ ਦੇਸ਼ ਦੇ ਚਾਰਾਂ ਮੈਟਰੋ ਸ਼ਹਿਰਾਂ 'ਚ ਲਗਾਤਾਰ 3 ਦਿਨ ਤੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ ਰਹਿਣ ਦੇ ਬਾਅਦ ਅੱਜ ਕੀਮਤਾਂ 'ਚ ਗਿਰਾਵਟ ਆਈ ਹੈ | ਇਸ ਨਾਲ ਆਮ ਜਨਤਾ ਨੂੰ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ |
ਨੋਟਬੰਦੀ ਕਾਰਨ RBI ਦੀ ਬੈਲੇਂਸਸ਼ੀਟ ਵੀ ਹੋਈ ਸੀ ਪ੍ਰਭਾਵਿਤ
NEXT STORY