ਵਾਸ਼ਿੰਗਟਨ—ਅਮਰੀਕਾ ਦੇ ਅਲੀਬਾਬਾ ਰਾਜ 'ਚ ਇਕ ਤਰਬੂਜ ਦੇ ਬਦਲੇ 50 ਕਰੋੜ ਦਾ ਹਰਜਾਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਲਮਾਰਟ ਸਟੋਰ ਨੂੰ ਇਕ ਤਰਬੂਜ ਦੇ ਬਦਲੇ ਗਾਹਕ ਨੂੰ 75 ਲੱਖ ਡਾਲਰ ਯਾਨੀ ਲਗਭਗ 50 ਕਰੋੜ ਰੁਪਏ ਚੁਕਾਉਣੇ ਹੋਣਗੇ। ਇਕ ਪੂਰਵੀ ਸੈਨਿਕ ਹੈਨਰੀ ਵਾਕਰ ਵਾਲਮਾਰਟ ਸਟੋਰ 'ਚ ਤਰਬੂਜ ਲੈਣ ਪਹੁੰਚਿਆ ਸੀ, ਪਰ ਇਸੇ ਦੌਰਾਨ ਉਥੇ ਰੱਖੀ ਲਕੜੀ 'ਚ ਫੱਸ ਕੇ ਢਿੱਗ ਗਏ, ਜਿਸ ਨਾਲ ਉਨ੍ਹਾਂ ਦੀ ਕਮਰ ਟੁੱਟ ਗਈ।
ਕੋਰਟ ਨੇ ਹੈਨਰੀ ਨੇ ਵਾਲਮਾਰਟ 'ਤੇ ਲਾਪਰਵਾਹੀ ਦਾ ਆਰੋਪ ਲਗਾਉਂਦੇ ਹੋਏ ਕਿਹਾ ਸੀ ਕਿ ਸਟੋਰ ਲੋਕਾਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਹੁਣ ਇਕ ਕੋਰਟ ਨੇ ਵਾਲਮਾਰਟ ਤੋਂ ਪੂਰਵੀ ਸੈਨਿਕ ਨੂੰ ਮੁਆਵਜ਼ਾਂ ਦੇਣ ਨੂੰ ਕਿਹਾ ਹੈ। ਹਾਲਾਂਕਿ ਵਾਲਮਾਰਟ ਨੇ ਕਿਹਾ ਕਿ ਉਹ ਫੈਸਲੇ ਦੇ ਖਿਲਾਫ ਅੱਗੇ ਅਪੀਲ ਕਰਣਗੇ। ਵਾਲਮਾਰਟ ਦਾ ਕਹਿਣਾ ਹੈ ਕਿ ਉਸਦੇ ਸਟੋਰ 'ਚ ਡਿਸਪਲੇ ਬਿਲਕੁਲ ਸੁਰੱਖਿਅਤ ਸੀ ਅਤੇ ਉਹ ਉਸ 'ਚੋਂ ਕੋਈ ਬਦਲਾਅ ਨਹੀਂ ਕਰਨ ਜਾ ਰਿਹਾ ਹੈ। ਹਫ ਪੋਸਟ ਦੀ ਖਬਰ ਦੇ ਮੁਤਾਬਕ. ਇਹ ਹਾਦਸਾ ਜੂਨ 2015 'ਚ ਹੋਇਆ ਸੀ ਜਦੋਂ ਹੈਨਰੀ ਵਾਕਰ ਵਾਲਮਾਰਟ ਸਟੋਰ 'ਚ ਤਰਬੂਜ ਲੈਣ ਗਏ ਸਨ।
ਨਿਊ ਇੰਡੀਆ ਇੰਸ਼ੋਰੈਂਸ ਦੀ ਕਮਜ਼ੋਰ ਲਿਸਟਿੰਗ
NEXT STORY