ਮੁੰਬਈ- ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਦੇ ਵਾਧੇ ਦੇ ਨਾਲ 813.52 'ਤੇ ਆ ਗਿਆ ਹੈ। ਅਡਾਨੀ ਇੰਟਰਪ੍ਰਾਈਜੇਜ਼ ਦੇ 20,000 ਕਰੋੜ ਰੁਪਏ ਦੇ ਐੱਫ.ਪੀ.ਓ. 'ਚ ਵਿਦੇਸ਼ੀ ਪੂੰਜੀ ਦੀ ਆਵਕ ਦੀਆਂ ਉਮੀਦਾਂ ਨਾਲ ਵੀ ਘਰੇਲੂ ਮੁਦਰਾ ਨੂੰ ਬਲ ਮਿਲਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 81.51 'ਤੇ ਖੁੱਲ੍ਹਿਆ। ਇਸ ਦਾ ਪਿਛਲਾ ਬੰਦ ਭਾਅ 81.61 ਸੀ। ਸ਼ੁਰੂਆਤੀ ਸੌਦਿਆਂ 'ਚ ਇਹ 81.50 ਤੋਂ 81.58 ਦੇ ਦਾਇਰੇ 'ਚ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.08 ਫੀਸਦੀ ਦੇ ਵਾਧੇ ਦੇ ਨਾਲ 101.02 'ਤੇ ਆ ਗਿਆ ਹੈ। ਸੰਸਾਰਕ ਤੇਲ ਸੂਚਕਾਂਕ ਬ੍ਰੈਂਟ ਕਰੂਡ ਵਾਇਦਾ 0.34 ਫੀਸਦੀ ਵਧ ਕੇ 87.77 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ।
ਸ਼ੁਰੂਆਤੀ ਕਾਰੋਬਾਰ 'ਚ ਰਿਲਾਇੰਸ ਇੰਡਸਟਰੀਜ਼, ਬੈਂਕਿੰਗ ਸ਼ੇਅਰਾਂ 'ਚ ਬਿਕਵਾਲੀ ਨਾਲ ਸੈਂਸੈਕਸ, ਨਿਫਟੀ ਟੁੱਟੇ
NEXT STORY