ਨਵੀਂ ਦਿੱਲੀ— ਸੈਮਸੰਗ ਇਲੈਕਟ੍ਰਾਨਿਕਸ ਨੇ ਜੁਲਾਈ-ਸਤੰਬਰ ਤਿਮਾਹੀ 'ਚ 10 ਅਰਬ ਡਾਲਰ ਦਾ ਰਿਕਾਰਡ ਮੁਨਾਫਾ ਕਮਾਇਆ ਹੈ। ਦੱਖਣੀ ਕੋਰੀਆ ਦੀ ਕੰਪਨੀ ਆਪਣੇ ਉੱਚ ਪ੍ਰਬੰਧਨ 'ਚ ਫੇਰਬਦਲ ਦੀ ਤਿਆਰੀ ਕਰ ਰਹੀ ਹੈ, ਜਦੋਂ ਕਿ ਕੰਪਨੀ ਦੇ ਉਤਰਾਧਿਕਾਰੀ ਜੇਲ 'ਚ ਹਨ। ਮੈਮੋਰੀ ਚਿਪ ਅਤੇ ਸਮਾਰਟ ਫੋਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੂੰ ਪਿਛਲੇ ਸਾਲ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਸ ਨੂੰ ਗਲੈਕਸੀ ਨੋਟ-7 ਨੂੰ ਬਾਜ਼ਾਰ 'ਚ ਵਾਪਸ ਲਿਆਉਣਾ ਪਿਆ, ਜਦੋਂ ਕਿ ਕੰਪਨੀ ਦੇ ਉਤਰਾਧਿਕਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ ਭੇਜ ਦਿੱਤਾ ਗਿਆ।
ਕੰਪਨੀ ਨੇ ਬਿਆਨ 'ਚ ਕਿਹਾ ਕਿ ਉਸ ਦਾ ਚਾਲੂ ਸਾਲ ਦੀ ਤੀਜੀ ਤਿਮਾਹੀ ਦਾ ਸ਼ੁੱਧ ਲਾਭ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 148 ਫੀਸਦੀ ਵਧਿਆ ਹੈ। ਕੰਪਨੀ ਨੇ ਕਿਹਾ ਕਿ ਮੈਮੋਰੀ ਚਿਪ ਦੀ ਭਾਰੀ ਮੰਗ ਅਤੇ ਨਵੀਂ ਪੀੜੀ ਦੇ ਗੈਲੇਕਸੀ ਨੋਟ-8 ਨੂੰ ਉਤਾਰਨ ਤੋਂ ਬਾਅਦ ਸਮਾਰਟ ਫੋਨਾਂ ਦੀ ਵਿਕਰੀ 'ਚ ਸੁਧਾਰ ਨਾਲ ਉਸ ਦਾ ਮੁਨਾਫਾ ਜ਼ੋਰਦਾਰ ਤਰੀਕੇ ਨਾਲ ਵਧਿਆ ਹੈ। ਸੈਮਸੰਗ ਨੇ ਮੰਗਲਵਾਰ ਨੂੰ ਆਪਣੇ ਉੱਚ ਪ੍ਰਬੰਧਨ 'ਚ ਤਿਨ ਸਾਲਾਂ 'ਚ ਪਹਿਲੀ ਵਾਰ ਬਦਲਾਅ ਦਾ ਐਲਾਨ ਕੀਤਾ। ਕੰਪਨੀ ਦੇ ਤਿੰਨ ਮੁੱਖ ਕਾਰਜਕਾਰੀ ਹਨ ਜੋ ਉਸ ਦੇ ਸੇਮੀ ਕੰਡਕਟਰ, ਮੋਬਾਇਲ ਅਤੇ ਟੀਵੀ ਕਾਰੋਬਾਰ ਨੂੰ ਦੇਖਦੇ ਹਨ। ਕੰਪਨੀ ਨੇ ਸੇਮੀ ਕੰਡਕਟਰ ਕਾਰੋਬਾਰ ਦੇ ਸੀ. ਈ. ਓ. ਕਵਾਨ ਓਹ ਹਿਊਨ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੇ ਸਥਾਨ 'ਤੇ ਚਿਪ ਨਿਰਮਾਣ ਸੰਚਾਲਨ ਦੇ ਨੌਜਵਾਨ ਪ੍ਰਬੰਧਕ 'ਕਿਮ ਕੀ' ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ।
SBI ਲਾਈਫ ਦੇ ਮੁਨਾਫੇ 'ਚ 6 ਫੀਸਦੀ ਦਾ ਵਾਧਾ
NEXT STORY