ਮੈਲਬੌਰਨ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸੋਮਵਾਰ ਮੈਲਬੌਰਨ 'ਚ ਵੀ ਬਰਾਂਚ ਖੋਲ੍ਹ ਦਿੱਤੀ ਹੈ। ਇਹ ਭਾਰਤ ਦੀ ਪਹਿਲੀ ਸਰਕਾਰੀ ਬੈਂਕ ਬਣ ਗਈ ਹੈ ਜਿਸ ਨੇ ਇੱਥੇ ਬਰਾਂਚ ਖੋਲ੍ਹੀ ਹੈ। ਇਸ ਨਾਲ ਭਾਰਤ ਤੇ ਆਸਟ੍ਰੇਲੀਆ ਦੇ ਵਪਾਰਕ ਰਿਸ਼ਤੇ ਹੋਰ ਮਜਬੂਤ ਹੋਣਗੇ।
ਮੈਲਬੌਰਨ ਆਸਟ੍ਰੇਲੀਆ ਦੇ ਵਿਕਟੋਰੀਆ ਦਾ ਸ਼ਹਿਰ ਹੈ। ਵਿਕਟੋਰੀਆ 'ਚ ਪਹਿਲਾਂ ਹੀ ਪ੍ਰਮੁੱਖ ਭਾਰਤੀ ਕਾਰੋਬਾਰਾਂ ਦੀ ਮੌਜੂਦਗੀ ਹੈ, ਜਿਨ੍ਹਾਂ 'ਚ ਟੀ. ਸੀ. ਐੱਸ., ਸਿਪਲਾ, ਐੱਚ. ਸੀ. ਐੱਲ., ਇੰਫੋਸਿਸ, ਰੈਮਕੋ, ਟੈੱਕ ਮਹਿੰਦਰਾ, ਵਿਪਰੋ ਸ਼ਾਮਲ ਹਨ। ਇਸ ਸੂਬੇ 'ਚ ਐੱਸ. ਬੀ. ਆਈ. ਦੀ ਬਰਾਂਚ ਖੁੱਲ੍ਹਣ ਨਾਲ ਕਾਰੋਬਾਰ ਹੋਰ ਵੀ ਸੌਖਾ ਹੋਣ ਜਾ ਰਿਹਾ ਹੈ।
ਵਿਕਟੋਰੀਆ ਦਾ ਫਾਈਨੈਂਸ਼ਲ ਸੈਕਟਰ 1,22,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਭਾਰਤ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ, ਜਿਸ ਦੇ 45 ਕਰੋੜ ਤੋਂ ਵੱਧ ਗਾਹਕ ਹਨ। ਇਸ ਦਾ ਮੁੱਖ ਦਫਤਰ ਮੁੰਬਈ 'ਚ ਹੈ। ਉੱਥੇ ਹੀ, ਆਸਟਰੇਲੀਆ ਦੇ 4 ਵੱਡੇ ਗਲੋਬਲ ਬੈਂਕਾਂ 'ਚੋਂ ਦੋ- ANZ ਤੇ NAB ਦਾ ਮੁੱਖ ਦਫਤਰ ਮੈਲਬੌਰਨ 'ਚ ਹੀ ਹੈ। ਇਸ ਤੋਂ ਇਲਾਵਾ ਵੈਸਟਪੈਕ ਤੇ ਕਾਮਨਵੈਲਥ ਬੈਂਕ ਆਫ ਆਸਟਰੇਲੀਆ ਦੀ ਵੀ ਇੱਥੇ ਮਹੱਤਵਪੂਰਨ ਮੌਜੂਦਗੀ ਹੈ।
ਐਮਾਜ਼ੋਨ ਦੀ ਮਹਾ ਸੇਲ : 36 ਘੰਟਿਆਂ 'ਚ ਵੇਚੇ 750 ਕਰੋੜ ਰੁਪਏ ਦੇ Smartphone
NEXT STORY