ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਵਿਦੇਸ਼ੀ ਬਾਜ਼ਾਰ 'ਚ ਬਾਂਡ ਰਾਹੀਂ 1.25 ਅਰਬ ਡਾਲਰ ਭਾਵ 8,800 ਕਰੋੜ ਰੁਪਏ ਜੁਟਾਏ ਹਨ। ਬੈਂਕ ਨੇ ਆਪਣੇ ਕਾਰੋਬਾਰ ਦੇ ਵਿਸਤਾਰ ਲਈ ਇਹ ਪੈਸਾ ਜੁਟਾਇਆ ਹੈ। ਬੈਂਕ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਸ.ਬੀ.ਆਈ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਕਿ ਉਸ ਨੇ ਨਿਸ਼ਚਿਤ ਦਰ 'ਤੇ ਦੋ ਕਿਸ਼ਤਾਂ 'ਚ ਸੀਨੀਅਰ ਅਨਸਕਿਓਰਡ ਨੋਟ ਜਾਰੀ ਕੀਤੇ। ਉਸ ਨੇ ਪੰਜ ਸਾਲ ਦੇ ਲਈ 4.375 ਫੀਸਦੀ ਦੀ ਕੂਪਨ ਦਰ ਨਾਲ 85 ਕਰੋੜ ਡਾਲਰ ਅਤੇ ਤਿੰਨ ਸਾਲ ਲਈ ਚਾਰ ਫੀਸਦੀ ਦੀ ਕੂਪਨ ਦਰ ਤੋਂ 40 ਕਰੋੜ ਡਾਲਰ ਦੇ ਨੋਟ ਜਾਰੀ ਕੀਤੇ। ਇਹ ਬਾਂਡ ਬੈਂਕ ਦੀ ਲੰਡਨ ਬ੍ਰਾਂਚ ਤੋਂ ਜਾਰੀ ਕੀਤੇ ਜਾਣਗੇ। ਇਨ੍ਹਾਂ ਨੂੰ ਸਿੰਗਾਪੁਰ ਸਟਾਕ ਐਕਸਚੇਂਜ ਅਤੇ ਇੰਡੀਆ ਇੰਟਰਨੈਸ਼ਨਲ ਐਕਸਚੇਂਜ, ਗਫਿਟ ਸਿਟੀ 'ਚ ਸੂਚੀਬੱਧ ਕੀਤਾ ਜਾਵੇਗਾ।
ਤੇਲ ਖੇਤਰ ਦੀ ਨੀਲਾਮੀ ਦੇ ਦੂਜੇ ਦੌਰ ਦੀ ਸਮੇਂ ਸੀਮਾ ਫਿਰ ਵਧੀ
NEXT STORY