ਨਵੀਂ ਦਿੱਲੀ- ਭਾਰਤੀ ਸ਼ੇਅਰ ਬਾਜ਼ਾਰ ਲਈ ਸਾਲ 2024 ਸ਼ਾਨਦਾਰ ਸਾਬਤ ਹੋ ਰਿਹਾ ਹੈ। ਬੀਤੇ ਕੁਝ ਸਮੇਂ ਤੋਂ ਬਾਜ਼ਾਰ ਵਿਚ ਇਕ ਤੋਂ ਬਾਅਦ ਇਕ ਰਿਕਾਰਡ ਬਣ ਰਹੇ ਹਨ। ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨਵੇਂ ਉੱਚ ਪੱਧਰ 'ਤੇ ਪਹੁੰਚ ਗਏ। ਬੀ.ਐੱਸ.ਈ. ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 202.3 ਅੰਕ ਵਧ ਕੇ 85,372.17 ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਿਆ। NSE ਨਿਫਟੀ 51.85 ਅੰਕਾਂ ਦੇ ਵਾਧੇ ਨਾਲ 26,056 ਅੰਕਾਂ ਦੇ ਨਵੇਂ ਉੱਚ ਪੱਧਰ 'ਤੇ ਪਹੁੰਚ ਗਿਆ।
ਸੈਂਸੈਕਸ ਵਿਚ ਸੂਚੀਬੱਧ 30 ਕੰਪਨੀਆਂ ਵਿਚੋਂ ਮਾਰੂਤੀ, ਨੈਸਲੇ, ਟਾਟਾ ਮੋਟਰਜ਼, ਇਨਫੋਸਿਸ, ਟੈਕ ਮਹਿੰਦਰਾ, ਐਚ. ਸੀ. ਐਲ ਟੈਕਨਾਲੋਜੀਜ਼, ਬਜਾਜ ਫਿਨਸਰਵ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈ. ਟੀ. ਸੀ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਵਿਚ ਸਭ ਤੋਂ ਵੱਧ ਵਾਧਾ ਹੋਇਆ। ਪਾਵਰ ਗਰਿੱਡ, ਐਨ. ਟੀ. ਪੀ. ਸੀ, ਟਾਟਾ ਸਟੀਲ ਅਤੇ ਜੇ. ਐਸ. ਡਬਲਯੂ. ਸਟੀਲ ਦੇ ਸ਼ੇਅਰ ਨੁਕਸਾਨ ਵਿਚ ਰਹੇ।
ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਹਾਂਗਕਾਂਗ ਦਾ ਹੈਂਗ ਸੇਂਗ, ਜਾਪਾਨ ਦਾ ਨਿੱਕੇਈ 225 ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 'ਚ ਤੇਜ਼ੀ ਰਹੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਖ ਨਾਲ ਬੰਦ ਹੋਏ। ਅੰਤਰਰਾਸ਼ਟਰੀ ਸਟੈਂਡਰਡ ਬ੍ਰੈਂਟ ਕਰੂਡ 0.08 ਫੀਸਦੀ ਦੇ ਵਾਧੇ ਨਾਲ 73.52 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫ. ਆਈ. ਆਈ) ਬੁੱਧਵਾਰ ਨੂੰ ਵਿਕਰੇਤਾ ਸਨ ਅਤੇ ਉਨ੍ਹਾਂ ਨੇ ਸ਼ੁੱਧ ਰੂਪ ਨਾਲ 973.94 ਕਰੋੜ ਰੁਪਏ ਦੇ ਸ਼ੇਅਰ ਵੇਚੇ। ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ 1,778.99 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਪੈਰਾਸੀਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ 'ਚ ਫੇਲ੍ਹ! ਵਿਟਾਮਿਨ ਦੀਆਂ ਗੋਲੀਆਂ ਵੀ 'ਖਤਰਨਾਕ'
NEXT STORY