ਮੁੰਬਈ — ਕੱਚੇ ਤੇਲ ਦੀਆਂ ਉਚੀਆਂ ਕੀਮਤਾਂ ਅਤੇ ਕੰਪਨੀਆਂ ਦੇ ਚੌਥੀ ਤਿਮਾਹੀ ਦੇ ਮਿਲੇ-ਜੁਲੇ ਨਤੀਜਿਆਂ ਕਾਰਨ ਨਿਵੇਸ਼ਕਾਂ 'ਚ ਪਸਰੀ ਮੁਨਾਫਾ ਵਸੂਲੀ ਕਾਰਨ ਭਾਰਤ ਸ਼ੇਅਰ ਬਜ਼ਾਰ ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਮੂੰਧੇ ਮੂੰਹ ਡਿੱਗੇ। ਭਾਰੀ ਵਿਕਰੀ ਕਾਰਨ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਦਾ ਸੰਵੇਦੀ ਸੂਚਕ ਅੰਕ ਸੈਂਸੈਕਸ 495 ਅੰਕਾਂ ਦੀ ਵੱਡੀ ਗਿਰਾਵਟ ਨਾਲ 39 ਹਜ਼ਾਰ ਤੋਂ ਹੇਠਾਂ ਆਉਦੇ ਹੋਏ 38,645 ਅੰਕ 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਨਿਫਟੀ 158 ਅੰਕਾਂ ਦੀ ਗਿਰਾਵਟ ਦੇ ਨਾਲ 11,600 ਤੋਂ ਹੇਠਾਂ ਡਿੱਗ ਕੇ 11,594 ਅੰਕਾਂ 'ਤੇ ਆ ਕੇ ਬੰਦ ਹੋਇਆ।
ਸੈਕਟੋਰੀਅਲ ਇੰਡੈਕਸ ਦਾ ਹਾਲ
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 'ਚ ਮਿਡਕੈਪ-ਸਮਾਲਕੈਪ ਸੈਕਟਰ ਦੇ ਸ਼ੇਅਰਾਂ ਸਮੇਤ ਸਾਰੇ ਪ੍ਰਮੁੱਖ ਸੈਕਟਰਾਂ 'ਚ ਵਿਕਰੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਕਾਰਨ ਸਾਰੇ ਸੈਕਟਰ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਸੈਂਸੈਕਸ 'ਚ ਸਿਰਫ ਆਈ.ਟੀ. ਅਤੇ ਟੈਕ ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਜੈੱਟ ਏਅਰਵੇਜ਼ ਦੇ ਸ਼ੇਅਰ 13 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਨਿਫਟੀ 'ਚ ਵੀ ਆਈ.ਟੀ. ਨੂੰ ਛੱਡ ਕੇ ਹੋਰ ਸਾਰੇ ਸੈਕਟਰ ਗਿਰਾਵਟ ਨਾਲ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ।
ਇਨ੍ਹਾਂ ਸ਼ੇਅਰਾਂ ਵਿਚ ਤੇਜ਼ੀ ਦਾ ਮਾਹੌਲ
ਸੈਂਸੈਕਸ ਦੇ ਸ਼ੁਰੂਆਤੀ ਕਾਰੋਬਾਰ 'ਚ ਸਿਨਰਜੀ , ਕੇ.ਪੀ.ਆਰ. ਮਿਲਜ਼, ਆਈਨਾਕਸ ਵਿੰਡ, ਮਹਿੰਦਰਾ ਲਾਈਫ ਸਪੇਸ਼ ਡਵੈਲਪਰਜ਼ ਲਿਮਟਿਡ ਅਤੇ ਜੀ.ਐਚ.ਸੀ.ਐਲ. ਲਿਮਟਿਡ ਵਿਚ ਤੇਜ਼ੀ ਦਾ ਮਾਹੌਲ ਹੈ। ਨਿਫਟੀ 'ਚ ਰਿਲਾਇੰਸ ਇੰਡਸਟਰੀਜ਼, ਜੇ.ਐਸ.ਡਬਲਯੂ. ਸਟੀਲ, ਟਾਟਾ ਮੋਟਰਜ਼, ਬੀ.ਪੀ.ਸੀ.ਐਲ. ਅਤੇ ਵਿਪਰੋ ਵਿਚ ਤੇਜ਼ੀ ਦਾ ਮਾਹੌਲ ਹੈ।
ਟਾਪ ਲੂਜ਼ਰਜ਼
ਸੈਂਸੈਕਸ ਦੇ ਸ਼ੁਰੂਆਤੀ ਕਾਰੋਬਾਰ 'ਚ ਜੈੱਟ ਏਅਰਵੇਜ਼, ਹਿੰਦੁਸਤਾਨ ਪੈਟਰੋਲੀਅਮ, ਆਰਕਾਮ, ਡੀ.ਐਚ.ਐਫ.ਐਲ. ਅਤੇ ਰਿਲਾਇੰਸ ਕੈਪੀਟਲ 'ਚ ਮੰਦੀ ਦਾ ਮਾਹੌਲ ਹੈ। ਨਿਫਟੀ 'ਚ ਇੰਡਿਆ ਬੁੱਲਸ ਹਾਊਸਿੰਗ ਫਾਇਨਾਂਸ , ਯੈੱਸ ਬੈਂਕ, ਹਿੰਡਾਲਕੋ, ਵੀ.ਈ.ਡੀ.ਐਲ. ਅਤੇ ਇੰਡਸਇੰਡ ਬੈਂਕ 'ਚ ਮੰਦੀ ਦਾ ਮਾਹੌਲ ਹੈ।
ਰੁਪਿਆ 39 ਪੈਸੇ ਕਮਜ਼ੋਰ ਹੋ ਕੇ 69.75 ਦੇ ਪੱਧਰ 'ਤੇ ਖੁੱਲ੍ਹਿਆ
ਡਾਲਰ ਦੇ ਮੁਕਾਬਲੇ ਰੁਪਿਆ ਅੱਜ 39 ਪੈਸੇ ਕਮਜ਼ੋਰੀ ਦੇ ਨਾਲ 69.75 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਪਿਛਲੇ ਕਾਰੋਬਾਰੀ ਦਿਨ ਰੁਪਏ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਦੀ ਮਜ਼ਬੂਤੀ ਨਾਲ 69.36 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੋਨਾ 200 ਰੁ: ਮਹਿੰਗਾ, ਚਾਂਦੀ 'ਚ ਗਿਰਾਵਟ
NEXT STORY