ਨਵੀਂ ਦਿੱਲੀ - ਵੀਰਵਾਰ ਨੂੰ ਘਰੇਲੂ ਸ਼ੇਅਰ ਬਜ਼ਾਰ ਸਪਾਟ ਬੰਦ ਹੋਏ। ਆਈ-ਟੀ ਫਾਰਮਾਂ ਸ਼ੇਅਰਾਂ ਦੇ ਨਾਲ ਹੈਵੀਵੇਟ ਸ਼ੇਅਰਾਂ 'ਚ ਵਿਕਰੀ ਕਾਰਨ ਕਾਰੋਬਾਰ ਦੇ ਅੰਤ 'ਚ ਸੈਂਸੈਕਸ 10 ਅੰਕ ਡਿੱਗ ਕੇ 34,432 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 6 ਅੰਕ ਟੁੱਟ ਕੇ 10,380 ਦੇ ਪੱਧਰ 'ਤੇ ਬੰਦ ਹੋਇਆ। ਬੀ.ਐੱਸ.ਈ. 'ਤੇ 1600 ਤੋਂ ਜ਼ਿਆਦਾ ਸ਼ੇਅਰਾਂ 'ਚ ਤੇਜ਼ੀ ਰਹੀ। ਦਿੱਗਜ ਸ਼ੇਅਰਾਂ ਵਿਚ ਯੈੱਸ ਬੈਂਕ (8.35%), ਐਕਸਿਸ ਬੈਂਕ (3.51%), ਇੰਡਸਇੰਡ ਬੈਂਕ (2.84%) ਅਤੇ ਐਲ ਐਂਡ ਟੀ (2.65%) ਵਿਚ ਵਾਧਾ ਹੋਇਆ. ਹਾਲਾਂਕਿ ਇੰਫੋਸਿਸ, ਆਈਟੀਸੀ, ਕੋਟਕ ਬੈਂਕ, ਆਈਸੀਆਈਸੀਆਈ ਬੈਂਕ, ਐਚ.ਡੀ.ਐਫ.ਸੀ., ਆਰ.ਆਈ.ਐਲ., ਐਚੂਐਲ, ਟੀਸੀਐਸ ਅਤੇ ਐਚ.ਡੀ.ਐਫ.ਸੀ. ਬੈਂਕਾਂ ਵਿਚ ਕਮਜ਼ੋਰੀ ਕਾਰਨ ਬਜ਼ਾਰ 'ਤੇ ਦਬਾਅ ਰਿਹਾ।
ਮਿਡਕੈਪ, ਸਮਾਲਕੈਪ ਸ਼ੇਅਰ ਵਧੇ
ਸ਼ੁਰੂਆਤੀ ਕਾਰੋਬਾਰ 'ਚ ਮਿਡਕੈਪ ਅਤੇ ਸਮਾਲ ਕੈਪ ਸ਼ੇਅਰਾਂ ਵਿਚ ਤੇਜ਼ੀ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.45 ਫੀਸਦੀ ਚੜ੍ਹਿਆ ਹੈ ਜਦੋਂਕਿ ਨਿਫਟੀ ਮਿਡਕੈਪ 100 ਇੰਡੈਕਸ 0.38 ਫੀਸਦੀ ਵਧਿਆ ਹੈ। ਬੀ.ਐੱਸ.ਈ. ਦੇ ਸਮਾਲਕੈਪ ਇੰਡੈਕਸ 'ਚ 0.59 ਫੀਸਦੀ ਦਾ ਉਛਾਲ ਆਇਆ ਹੈ।
ਕਿਹੜੇ ਸ਼ੇਅਰਾਂ ਵਿਚ ਰਹੀ ਤੇਜ਼ੀ, ਕਿਹੜੇ ਸ਼ੇਅਰਾਂ 'ਚ ਆਈ ਗਿਰਾਵਟ
ਕਾਰੋਬਾਰ ਦੌਰਾਨ ਦਿੱਗਜ ਸ਼ੇਅਰਾਂ ਵਿਚ ਐਲ. ਐਂਡ. ਟੀ. (6%), ਯੈਸ ਬੈਂਕ (3.51%), ਐਕਸਿਸ ਬੈਂਕ, ਟਾਟਾ ਮੋਟਰਜ਼, ਐਮ.ਐਂਡ.ਐਮ., ਓ. ਐਨ. ਜੀ.ਸੀ., ਮਾਰੂਤੀ, ਐਚ.ਡੀ.ਐਫ.ਸੀ. ਬੈਂਕ, ਰਿਲਾਇੰਸ ਇੰਡਸਟਰੀਜ਼ (ਰਿਲਾਇੰਸ ਇੰਡਸਟਰੀਜ਼), ਐਸ.ਬੀ.ਆਈ., ਆਈ.ਟੀ.ਸੀ ਵਾਧਾ ਹੈ। ਇਸੇ ਤਰ੍ਹਾਂ ਵਿਪਰੋ, ਟੀ.ਸੀ.ਐਸ., ਇਨਫੋਸਿਸ, ਐਚ.ਐਲ., ਐਚ.ਡੀ.ਐਫ.ਸੀ., ਆਈ ਸੀ ਆਈ ਸੀ ਆਈ ਬੈਂਕ, ਸਨ ਫਾਰਮਾ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸਜ਼ 'ਚ ਗਿਰਾਵਟ ਹੈ।
ਅਮਰੀਕੀ ਬਜ਼ਾਰਾਂ ਵਿਚ ਲਗਾਤਾਰ ਦੂਜੇ ਦਿਨ ਤੇਜ਼ੀ
ਅਮਰੀਕੀ ਬਜ਼ਾਰਾਂ ਵਿਚ ਲਗਾਤਾਰ ਦੂਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ ਹੈ। ਬੁੱਧਵਾਰ ਨੂੰ ਅਮਰੀਕੀ ਬਜ਼ਾਰ ਮਜ਼ਬੂਤੀ ਨਾਲ ਬੰਦ ਹੋਏ। ਡਾਓ ਜੋਂਸ 241 ਅੰਕ ਤੇਜ਼ੀ ਨਾਲ 25,116 ਦੇ ਪੱਧਰ 'ਤੇ ਬੰਦ ਹੋਏ। ਐੱਸ.ਐਂਡ.ਪੀ. 500 ਇੰਡੈਕਸ 29 ਅੰਕ ਦੇ ਵਾਧੇ ਨਾਲ 2,712 ਦੇ ਪੱਧਰ 'ਤੇ ਬੰਦ ਹੋਏ। ਨੈਸਡੈਕ 144 ਅੰਕ ਵਧ ਕੇ 7,306 ਦੇ ਪੱਧਰ 'ਤੇ ਬੰਦ ਹੋਏ।
ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 14 ਫੀਸਦੀ ਵਧੀ
NEXT STORY