ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 37.67 ਅੰਕ ਭਾਵ 0.097 ਫੀਸਦੀ ਦੇ ਵਾਧੇ ਨਾਲ 39,058.06 ਦੇ ਪੱਧਰ 'ਤੇ ਅਤੇ ਨਿਫਟੀ 7.25 ਅੰਕ ਭਾਵ 0.63 ਫੀਸਦੀ ਦੀ ਗਿਰਾਵਟ ਦੇ ਨਾਲ 11,575.35 ਦੇ ਪੱਧਰ ਤੇ ਬੰਦ ਹੋਇਆ ਹੈ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.02 ਫੀਸਦੀ ਵਧ ਕੇ 14341 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.39 ਫੀਸਦੀ ਦੀ ਗਿਰਾਵਟ ਦੇ ਨਾਲ 13153 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਨਿਫਟੀ 288 ਅੰਕਾਂ ਦੇ ਵਾਧੇ ਨਾਲ 29392 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਆਟੋ ਇੰਡੈਕਸ 0.33 ਫੀਸਦੀ, ਮੈਟਲ ਇੰਡੈਕਸ 0.36 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਯੈੱਸ ਬੈਂਕ, ਸਟੇਟ ਬੈਂਕ ਆਫ ਇੰਡੀਆ, ਸਿਪਲਾ, ਸਨ ਫਾਰਮਾ, ਆਈ.ਸੀ.ਆਈ.ਸੀ.ਆਈ. ਬੈਂਕ, ਟੀ.ਸੀ.ਐੱਸ.
ਟਾਪ ਲੂਜ਼ਰਸ
ਭਾਰਤੀ ਇੰਫਰਾਟੈੱਲ, ਟਾਟਾ ਮੋਟਰਸ, ਅਲਟਰਾ ਟੈੱਕ ਸੀਮੈਂਟ, ਵੇਦਾਂਤਾ, ਐੱਚ.ਡੀ.ਐੱਫ.ਸੀ., ਕੋਟਕ ਮਹਿੰਦਰਾ, ਹੀਰੋ ਮੋਟੋਕਾਰਪ
ਧਨਤੇਰਸ 'ਤੇ ਸੋਨਾ 250 ਰੁਪਏ ਚਮਕਿਆ, ਚਾਂਦੀ 900 ਰੁਪਏ ਉਛਲੀ
NEXT STORY