ਮੁੰਬਈ (ਭਾਸ਼ਾ) - ਏਸ਼ੀਆਈ ਬਾਜ਼ਾਰਾਂ ਵਿਚ ਤੇਜ਼ੀ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਪ੍ਰਵਾਹ ਵਿਚਕਾਰ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਬਾਜ਼ਾਰਾਂ ਵਿਚ ਵਾਧਾ ਹੋਇਆ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਤੀਜੇ ਸੈਸ਼ਨ 'ਚ ਵਾਧੇ ਨਾਲ 274.07 ਅੰਕ ਵਧ ਕੇ 60,067.21 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਵਿਆਪਕ NSE ਨਿਫਟੀ 79.45 ਅੰਕ ਵਧ ਕੇ 17,910.50 'ਤੇ ਕਾਰੋਬਾਰ ਕਰ ਰਿਹਾ ਸੀ। ਬਾਜ਼ਾਰ ਦੀ ਨਜ਼ਰ ਪ੍ਰਚੂਨ ਮਹਿੰਗਾਈ ਅਤੇ ਉਦਯੋਗਿਕ ਉਤਪਾਦਨ ਦੇ ਅੰਕੜਿਆਂ 'ਤੇ ਹੈ, ਜਿਸ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਣਾ ਹੈ।
ਟਾਪ ਗੇਨਰਜ਼
ਟੈੱਕ ਮਹਿੰਦਰਾ, ਇਨਫੋਸਿਸ, ਬਜਾਜ ਫਿਨਸਰਵ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਆਈਸੀਆਈਸੀਆਈ ਬੈਂਕ
ਟਾਪ ਲੂਜ਼ਰਜ਼
ਐਚਡੀਐਫਸੀ, ਡਾਕਟਰ ਰੈੱਡੀਜ਼, ਐਲਐਂਡਟੀ, ਏਸ਼ੀਅਨ ਪੇਂਟਸ , ਕੋਟਕ ਬੈਂਕ
ਗਲੋਬਲ ਬਾਜ਼ਾਰਾਂ ਦਾ ਹਾਲ
ਦੂਜੇ ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਜਾਪਾਨ ਦੇ ਬਾਜ਼ਾਰ ਸਕਾਰਾਤਮਕ ਰੁਖ ਦੇ ਨਾਲ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਚੀਨ ਅਤੇ ਦੱਖਣੀ ਕੋਰੀਆ ਦੇ ਬਾਜ਼ਾਰ ਛੁੱਟੀਆਂ ਕਾਰਨ ਬੰਦ ਰਹੇ।
ਇਸ ਦੌਰਾਨ ਕੌਮਾਂਤਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 1.38 ਫੀਸਦੀ ਫਿਸਲ ਕੇ 91.53 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 2,132.42 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚਾਬਹਾਰ ਬੰਦਰਗਾਹ 'ਤੇ ਲੰਬੇ ਸਮੇਂ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਭਾਰਤ ਅਤੇ ਈਰਾਨ
NEXT STORY