ਮੁੰਬਈ— ਗਲੋਬਲ ਬਾਜ਼ਾਰਾਂ 'ਚ ਤੇਜ਼ੀ ਅਤੇ ਦੂਰਸੰਚਾਰ ਸੈਕਟਰ ਨੂੰ ਮਿਲੀ ਰਾਹਤ ਨਾਲ ਵੀਰਵਾਰ ਦੇ ਸਤਰ 'ਚ ਭਾਰਤੀ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 211.43 ਅੰਕ ਦੀ ਤੇਜ਼ੀ ਨਾਲ 33244.52 'ਤੇ ਖੁੱਲ੍ਹਿਆ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 62.05 ਅੰਕ ਦੀ ਮਜ਼ਬੂਤੀ ਨਾਲ 10,216.25'ਤੇ ਖੁੱਲ੍ਹਿਆ। ਕੇਂਦਰੀ ਕੈਬਨਿਟ ਨੇ 4.5 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠਾਂ ਦੱਬੇ ਦੂਰਸੰਚਾਰ ਸੈਕਟਰ ਨੂੰ ਵੱਡੀ ਰਾਹਤ ਦਿੱਤੀ ਹੈ। ਕੈਬਨਿਟ ਨੇ ਨਿਲਾਮੀ 'ਚ ਖਰੀਦੇ ਗਏ ਸਪੈਕਟ੍ਰਮ ਦੇ ਭੁਗਤਾਨ ਦੀ ਮਿਆਦ 10 ਸਾਲ ਤੋਂ ਵਧਾ ਕੇ 16 ਸਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਕੰਪਨੀਆਂ ਦੀ ਆਰਥਿਕ ਸਿਹਤ 'ਚ ਸੁਧਾਰ ਹੋਵੇਗਾ। ਇਸ ਵਿਚਕਾਰ ਬੀ. ਐੱਸ. ਈ. 'ਤੇ ਸ਼ੁਰੂਆਤੀ ਕਾਰੋਬਾਰ 'ਚ ਭਾਰਤੀ ਏਅਰਟੈੱਲ, ਆਰ. ਕਾਮ., ਐੱਮ. ਟੀ. ਐੱਨ. ਐੱਲ. ਅਤੇ ਆਈਡੀਆ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।
-ਉੱਥੇ ਹੀ ਮੈਟਲ ਸੈਕਟਰ 'ਚ ਵੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਵੇਦਾਂਤਾ, ਹਿੰਡਾਲਕੋ, ਟਾਟਾ ਸਟੀਲ, ਜਿੰਦਲ ਸਟੀਲ, ਜੇ. ਐੱਸ. ਡਬਲਿਊ. ਸਟੀਲ ਦੇ ਸ਼ੇਅਰਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ।
-ਬੀ. ਐੱਸ. ਈ. ਲਾਰਜ ਕੈਪ 26.43 ਅੰਕ ਚੜ੍ਹ ਕੇ 3983.75 'ਤੇ, ਮਿਡ ਕੈਪ 79.80 ਅੰਕ ਵਧ ਕੇ 16034.21 'ਤੇ ਅਤੇ ਸਮਾਲ ਕੈਪ 141.35 ਅੰਕ ਦੀ ਮਜ਼ਬੂਤੀ ਨਾਲ 17411.84 'ਤੇ ਕਾਰੋਬਾਰ ਕਰ ਰਹੇ ਹਨ।
-ਬੈਂਕ ਨਿਫਟੀ ਇੰਡੈਕਸ 157.15 ਅੰਕ ਯਾਨੀ 0.7 ਫੀਸਦੀ ਦੀ ਤੇਜ਼ੀ ਨਾਲ 24,291.25 'ਤੇ ਕਾਰੋਬਾਰ ਕਰ ਰਿਹਾ ਹੈ। ਐੱਨ. ਐੱਸ. ਈ. 'ਤੇ ਸ਼ੁਰੂਆਤੀ ਕਾਰੋਬਾਰ 'ਚ ਸਾਰੇ ਇੰਡੈਕਸ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਨਿਫਟੀ ਮੈਟਲ 0.6 ਫੀਸਦੀ ਵਧ ਕੇ 3,795.60 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ
ਵਪਾਰ ਸੰਬੰਧਤ ਚਿੰਤਾਵਾਂ ਕਾਰਨ ਪਿਛਲੇ ਸਤਰ 'ਚ ਗਿਰਾਵਟ ਨਾਲ ਬੰਦ ਹੋਏ ਏਸ਼ੀਆਈ ਬਾਜ਼ਾਰਾਂ 'ਚ ਵੀਰਵਾਰ ਨੂੰ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਟਰੰਪ ਦੇ ਪ੍ਰਸਤਾਵਿਤ ਟੈਰਿਫ ਪਲਾਨ 'ਚ ਕੁਝ ਪ੍ਰਮੁੱਖ ਪਾਰਟਨਰ ਦੇਸ਼ਾਂ ਨੂੰ ਛੋਟ ਦਿੱਤੇ ਜਾਣ ਦੀ ਸੰਭਾਵਨਾ ਨਾਲ ਏਸ਼ੀਆਈ ਬਾਜ਼ਾਰਾਂ ਨੂੰ ਚੰਗੇ ਸੰਕੇਤ ਮਿਲੇ ਹਨ। ਜਾਪਾਨ ਦਾ ਬਾਜ਼ਾਰ ਨਿੱਕੇਈ 183 ਅੰਕ ਯਾਨੀ 0.9 ਫੀਸਦੀ ਵਧ ਕੇ 21,435 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।ਹੈਂਗ ਸੇਂਗ 253 ਅੰਕ ਯਾਨੀ 0.8 ਫੀਸਦੀ ਦੀ ਤੇਜ਼ੀ ਨਾਲ 30,450 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਉੱਥੇ ਹੀ ਐੱਸ. ਜੀ. ਐਕਸ. ਨਿਫਟੀ 33 ਅੰਕ ਯਾਨੀ 0.3 ਫੀਸਦੀ ਦੇ ਵਾਧੇ ਨਾਲ 10,212.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।ਕੋਰੀਆਈ ਬਾਜ਼ਾਰ ਦੇ ਇੰਡੈਕਸ ਕੋਸਪੀ 'ਚ ਕਰੀਬ 0.5 ਫੀਸਦੀ ਦੀ ਮਜ਼ਬੂਤੀ ਦਿਸੀ, ਜਦੋਂ ਕਿ ਸਟਰੇਟਸ ਟਾਈਮਸ 'ਚ ਕਰੀਬ 1 ਫੀਸਦੀ ਦੀ ਤੇਜ਼ੀ ਆਈ ਹੈ।ਤਾਇਵਾਨ ਇੰਡੈਕਸ 80 ਅੰਕ ਯਾਨੀ 0.75 ਫੀਸਦੀ ਦੀ ਉਛਾਲ ਨਾਲ 10,825 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਸ਼ੰਘਾਈ ਕੰਪੋਜਿਟ ਦੀ ਚਾਲ ਸਪਾਟ ਹੈ।
ਪੁਰਸ਼ਾਂ ਦੇ ਮੁਕਾਬਲੇ 20 ਫੀਸਦੀ ਘੱਟ ਹੈ ਭਾਰਤੀ ਔਰਤਾਂ ਦੀ ਤਨਖਾਹ
NEXT STORY