ਮੁੰਬਈ - ਅੱਜ ਯਾਨੀ 19 ਅਗਸਤ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 287.56 ਅੰਕ ਵਧ ਕੇ 80,724.40 'ਤੇ ਪਹੁੰਚ ਗਿਆ। NSE ਨਿਫਟੀ 97.65 ਅੰਕਾਂ ਦੇ ਵਾਧੇ ਨਾਲ 24,638.80 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਸ਼ੁੱਕਰਵਾਰ ਨੂੰ ਪੂੰਜੀ ਬਾਜ਼ਾਰ ਵਿੱਚ ਖਰੀਦਦਾਰ ਬਣੇ ਰਹੇ ਅਤੇ ਉਨ੍ਹਾਂ ਨੇ ਸ਼ੁੱਧ 766.52 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਰਿਹਾ
ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 0.79% ਉੱਪਰ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.53% ਹੇਠਾਂ ਹੈ। ਹਾਂਗਕਾਂਗ ਦਾ ਹੈਂਗ ਸੇਂਗ 1.07% ਉੱਪਰ ਹੈ।
ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਤੇਜ਼ੀ ਦੇ
ਟਾਪ ਗੇਨਰ
ਐੱਨ.ਟੀ.ਪੀ.ਸੀ.,ਵਿਪਰੋ, ਟੇੱਕ ਮਹਿੰਦਰਾ, ਗ੍ਰਸਿਮ, ਟਾਈਟਨ, ਟਾਟਾ ਸਟੀਲ, ਆਈ.ਟੀ.ਸੀ., ਰਿਲਾਇੰਸ ਇੰਡਸਟਰੀਜ਼, ਸਟੇਟ ਬੈਂਕ ਆਫ ਇੰਡੀਆ, ਬਜਾਜ ਫਾਈਨਾਂਸ,ਜੇ.ਐੱਸ.ਡਬਲਯੂ ਸਟੀਲ
ਟਾਪ ਲੂਜ਼ਰ
ਟੈੱਕ ਮਹਿੰਦਰਾ, ਮਾਰੂਤੀ, ਕੋਟਕ ਬੈਂਕ, ਭਾਰਤੀ ਏਅਰਟੈੱਲ,ਨੇਸਲੇ, ਟਾਟਾ ਮੋਟਰਜ਼
ਏਸ਼ੀਆਈ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਲਾਭ 'ਚ ਰਿਹਾ, ਜਦਕਿ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ-225 ਘਾਟੇ 'ਚ ਰਿਹਾ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਬ੍ਰੈਂਟ ਕਰੂਡ ਫਿਊਚਰਜ਼, ਗਲੋਬਲ ਆਇਲ ਬੈਂਚਮਾਰਕ, 0.19 ਫੀਸਦੀ ਘੱਟ ਕੇ US$79.53 ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਡਾਓ ਜੋਂਸ ਇੰਡਸਟਰੀਅਲ ਔਸਤ 96.70 (0.24%) ਅੰਕ ਵਧ ਕੇ 40,659 'ਤੇ ਬੰਦ ਹੋਇਆ। ਜਦੋਂ ਕਿ NASDAQ 37.22 (0.21%) ਅੰਕ ਵਧ ਕੇ 17,631 'ਤੇ ਬੰਦ ਹੋਇਆ।
ਇੰਟਰਆਰਚ ਬਿਲਡਿੰਗ ਪ੍ਰੋਡਕਟਸ ਦਾ ਆਈਪੀਓ ਅੱਜ ਤੋਂ ਖੁੱਲ੍ਹੇਗਾ
ਸ਼ੁਰੂਆਤੀ ਜਨਤਕ ਪੇਸ਼ਕਸ਼ ਅਰਥਾਤ ਇੰਟਰਆਰਚ ਬਿਲਡਿੰਗ ਪ੍ਰੋਡਕਟਸ ਲਿਮਟਿਡ ਦਾ ਆਈਪੀਓ ਅੱਜ (19 ਅਗਸਤ) ਤੋਂ ਖੁੱਲ੍ਹੇਗਾ। ਨਿਵੇਸ਼ਕ 21 ਅਗਸਤ ਤੱਕ ਸ਼ੇਅਰਾਂ ਲਈ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 26 ਅਗਸਤ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।
ਸ਼ੁੱਕਰਵਾਰ ਨੂੰ ਬਾਜ਼ਾਰ 'ਚ ਤੇਜ਼ੀ ਰਹੀ
ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 16 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 1,330 ਅੰਕਾਂ ਦੇ ਵਾਧੇ ਨਾਲ 80,436 'ਤੇ ਬੰਦ ਹੋਇਆ। ਨਿਫਟੀ ਵੀ ਕਰੀਬ 400 ਅੰਕ ਚੜ੍ਹ ਕੇ 24,541 ਦੇ ਪੱਧਰ 'ਤੇ ਬੰਦ ਹੋਇਆ।
ਸਿੰਫਨੀ ਨੇ ਕੂਲਰ ਅਤੇ ਸਮਾਰਟ ਵਾਟਰ ਗੀਜ਼ਰ ਕੀਤਾ ਲਾਂਚ
NEXT STORY