ਬਿਜ਼ਨੈੱਸ ਡੈਸਕ - ਗਲੋਬਲ ਕਮੋਡਿਟੀ ਬਾਜ਼ਾਰ ’ਚ ਆਈ ਇਤਿਹਾਸਕ ਗਿਰਾਵਟ ਦੇ ਪਿੱਛੇ ਹੁਣ ਸਭ ਤੋਂ ਅਹਿਮ ਕੜੀ ਦੇ ਰੂਪ ’ਚ ਚੀਨ ਉੱਭਰ ਕੇ ਸਾਹਮਣੇ ਆਇਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਿਸ ਚੀਨੀ ਪੂੰਜੀ ਨੇ ਚਾਂਦੀ ਅਤੇ ਸੋਨੇ ਨੂੰ ਰਿਕਾਰਡ ਉਚਾਈਆਂ ਤੱਕ ਪਹੁੰਚਾਇਆ, ਉਸੇ ਦੀ ਅਚਾਨਕ ਮੁਨਾਫ਼ਾਵਸੂਲੀ ਨੇ ਬਾਜ਼ਾਰ ਨੂੰ ਮੂਧੇ ਮੂੰਹ ਸੁੱਟ ਦਿੱਤਾ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ
ਚੀਨ ਤੋਂ ਆਈ ਸੱਟੇਬਾਜ਼ੀ ਪੂੰਜੀ
ਪਿਛਲੇ ਕੁਝ ਹਫ਼ਤਿਆਂ ’ਚ ਧਾਤਾਂ ਦੀਆਂ ਕੀਮਤਾਂ ’ਚ ਆਈ ਅਸਧਾਰਨ ਤੇਜ਼ੀ ਦੀ ਜੜ੍ਹ ’ਚ ਚੀਨੀ ਪ੍ਰਚੂਨ ਨਿਵੇਸ਼ਕਾਂ, ਹਾਈ-ਨੈੱਟਵਰਥ ਟ੍ਰੇਡਰਜ਼ ਅਤੇ ਵੱਡੇ ਇਕਵਿਟੀ ਫੰਡਾਂ ਦੀ ਹਮਲਾਵਰ ਖ਼ਰੀਦਦਾਰੀ ਰਹੀ। ਚੀਨ ’ਚ ਰੀਅਲ ਅਸਟੇਟ ਸੰਕਟ ਅਤੇ ਸ਼ੇਅਰ ਬਾਜ਼ਾਰ ਦੀ ਸੁਸਤੀ ਕਾਰਨ ਨਿਵੇਸ਼ਕਾਂ ਨੇ ਧਾਤਾਂ ਨੂੰ ਸੁਰੱਖਿਅਤ ਟਿਕਾਣਾ ਅਤੇ ਤੇਜ਼ ਮੁਨਾਫ਼ੇ ਦਾ ਸਾਧਨ ਮੰਨਿਆ।
ਇਹ ਵੀ ਪੜ੍ਹੋ : 1980 ਤੋਂ ਬਾਅਦ ਪਹਿਲਾ ਝਟਕਾ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅਚਾਨਕ ਆਈ ਵੱਡੀ ਗਿਰਾਵਟ, ਜਾਣੋ ਕਾਰਨ
ਰਿਕਾਰਡ ਉਚਾਈ ਤੱਕ ਪਹੁੰਚਾਇਆ ਬਾਜ਼ਾਰ
ਚੀਨ ਤੋਂ ਆਈ ਇਸ ਭਾਰੀ ਖ਼ਰੀਦਦਾਰੀ ਨੇ ਚਾਂਦੀ, ਸੋਨੇ ਅਤੇ ਤਾਂਬੇ ਨੂੰ ਇਤਿਹਾਸਕ ਪੱਧਰਾਂ ਤੱਕ ਪਹੁੰਚਾ ਦਿੱਤਾ। ਏਸ਼ੀਆਈ ਸੈਸ਼ਨ ’ਚ ਹਰ ਸਵੇਰ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲਦਾ ਰਿਹਾ, ਜਿਸ ਨਾਲ ਯੂਰਪ ਅਤੇ ਅਮਰੀਕਾ ਦੇ ਟ੍ਰੇਡਰਜ਼ ਰਾਤ ਭਰ ਜਾਗ ਕੇ ਚੀਨੀ ਬਾਜ਼ਾਰਾਂ ’ਤੇ ਨਜ਼ਰ ਰੱਖਣ ਨੂੰ ਮਜਬੂਰ ਹੋ ਗਏ। ਜਿਸ ਚਾਂਦੀ ਨੇ ਦਹਾਕਿਆਂ ’ਚ ਕਦੇ-ਕਦਾਈਂ ਹੀ 40 ਡਾਲਰ ਪ੍ਰਤੀ ਔਂਸ ਦਾ ਪੱਧਰ ਦੇਖਿਆ ਸੀ, ਉਹੀ ਚਾਂਦੀ ਬੀਤੇ ਸ਼ੁੱਕਰਵਾਰ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਗਿਰਾਵਟ ਦਾ ਸ਼ਿਕਾਰ ਹੋ ਗਈ। ਸਿਰਫ 20 ਘੰਟਿਆਂ ਦੇ ਅੰਦਰ ਕੀਮਤਾਂ ’ਚ 26 ਫੀਸਦੀ ਦੀ ਰਿਕਾਰਡ ਗਿਰਾਵਟ ਨੇ ਦੁਨੀਆਭਰ ਦੇ ਟ੍ਰੇਡਰਜ਼ ਨੂੰ ਸੁੰਨ ਕਰ ਦਿੱਤਾ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੂੰ ਲੈ ਕੇ ਕੈਨੇਡਾ ਬੈਂਕ ਦਾ ਹੈਰਾਨ ਕਰਦਾ ਦਾਅਵਾ
ਚੀਨ ਦੀ ਮੁਨਾਫ਼ਾਵਸੂਲੀ ਨਾਲ ਏਸ਼ੀਆ ’ਚ ਪਲਟਿਆ ਰੁਖ
ਰਿਕਾਰਡ ਉਚਾਈਆਂ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ’ਚ ਅਚਾਨਕ ਤਸਵੀਰ ਬਦਲੀ। ਸ਼ੰਘਾਈ ਅਤੇ ਹੋਰ ਚੀਨੀ ਟ੍ਰੇਡਿੰਗ ਕੇਂਦਰਾਂ ’ਚ ਤੇਜ਼ ਮੁਨਾਫ਼ਾਵਸੂਲੀ ਸ਼ੁਰੂ ਹੋਈ। ਅਮਰੀਕੀ ਡਾਲਰ ’ਚ ਮਜ਼ਬੂਤੀ ਅਤੇ ਕੀਮਤਾਂ ਦੇ ਜ਼ਰੂਰਤ ਤੋਂ ਜ਼ਿਆਦਾ ਵਧ ਜਾਣ ਨੇ ਚੀਨੀ ਨਿਵੇਸ਼ਕਾਂ ਨੂੰ ਮੁਨਾਫ਼ਾ ਕੱਟਣ ਲਈ ਪ੍ਰੇਰਿਤ ਕੀਤਾ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਮੁਤਾਬਕ ਗਿਰਾਵਟ ਦਾ ਫੈਸਲਾਕੁੰਨ ਪਲ ਉਹੀ ਸੀ, ਜਦੋਂ ਚੀਨੀ ਨਿਵੇਸ਼ਕਾਂ ਨੇ ਬਿਕਵਾਲੀ ਕੀਤੀ। ਇਕ ਸਾਬਕਾ ਗਲੋਬਲ ਕਮੋਡਿਟੀ ਪ੍ਰਮੁੱਖ ਦੇ ਸ਼ਬਦਾਂ ’ਚ, “ਚੀਨ ਨੇ ਵੇਚਿਆ ਅਤੇ ਹੁਣ ਪੂਰੀ ਦੁਨੀਆ ਉਸ ਦੇ ਨਤੀਜੇ ਭੁਗਤ ਰਹੀ ਹੈ।”
ਇਹ ਵੀ ਪੜ੍ਹੋ : ਕਾਰੋਬਾਰੀਆਂ ਲਈ ਖ਼ੁਸ਼ਖ਼ਬਰੀ, ਬਿਨਾਂ ਕਿਸੇ ਗਾਰੰਟੀ ਤੇ ਘੱਟ ਵਿਆਜ 'ਤੇ ਮਿਲੇਗਾ 2 ਕਰੋੜ ਤੱਕ ਦਾ ਲੋਨ!
ਬੈਂਕਾਂ ਦੀ ਸਖ਼ਤੀ, ਜੋਖਮ ’ਤੇ ਬ੍ਰੇਕ
ਗਿਰਾਵਟ ਵਿਚਕਾਰ ਚੀਨ ਦੇ ਵੱਡੇ ਸਰਕਾਰੀ ਬੈਂਕਾਂ ਨੇ ਪ੍ਰਚੂਨ ਨਿਵੇਸ਼ ਨਾਲ ਜੁੜੇ ਜੋਖਮਾਂ ਨੂੰ ਦੇਖਦੇ ਹੋਏ ਸਖ਼ਤੀ ਵਧਾ ਦਿੱਤੀ। ਚਾਈਨਾ ਕੰਸਟ੍ਰਕਸ਼ਨ ਬੈਂਕ ਨੇ ਗੋਲਡ ਨਿਵੇਸ਼ ਯੋਜਨਾਵਾਂ ’ਚ ਘੱਟੋ-ਘੱਟ ਜਮ੍ਹਾ ਰਾਸ਼ੀ ਵਧਾਈ, ਜਦਕਿ ਆਈ. ਸੀ. ਬੀ. ਸੀ. ਨੇ ਛੁੱਟੀਆਂ ਦੌਰਾਨ ਗੋਲਡ ਸੇਵਿੰਗ ਸਕੀਮਾਂ ’ਤੇ ਕੋਟਾ ਕੰਟਰੋਲ ਲਾਗੂ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਡਰਾਈਵਰਾਂ ਲਈ 45-ਦਿਨਾਂ ਦਾ ਗੋਲਡਨ ਪੀਰੀਅਡ, ਨਹੀਂ ਭੁਗਤਣੇ ਪੈਣਗੇ ਗਲਤ ਟ੍ਰੈਫਿਕ ਚਲਾਨ
ਲੂਨਰ ਨਿਊ ਯੀਅਰ ਤੋਂ ਪਹਿਲਾਂ ਬਦਲਿਆ ਮਿਜ਼ਾਜ
ਲੂਨਰ ਨਿਊ ਯੀਅਰ ਆਮ ਤੌਰ ’ਤੇ ਚੀਨ ’ਚ ਸੋਨੇ-ਚਾਂਦੀ ਦੀ ਖ਼ਰੀਦਦਾਰੀ ਦਾ ਉੱਚ ਸੀਜ਼ਨ ਹੁੰਦਾ ਹੈ ਪਰ ਇਸ ਵਾਰ ਮਾਹੌਲ ਚੌਕਸ ਨਜ਼ਰ ਆ ਰਿਹਾ ਹੈ। ਸ਼ੇਨਜ਼ੇਨ ਦੇ ਸ਼ੁਈਬੇਈ ਵਰਗੇ ਪ੍ਰਮੁੱਖ ਬੁਲੀਅਨ ਹੱਬ ’ਚ ਚਾਂਦੀ ਦੀ ਖ਼ਰੀਦਦਾਰੀ ਘਟੀ ਹੈ, ਜਦਕਿ ਬਿਕਵਾਲੀ ਕੁਝ ਵਧੀ ਹੈ। ਟ੍ਰੇਡਰਜ਼ ਮੁਤਾਬਕ ਚੀਨ ’ਚ ਸੋਨੇ ਨੂੰ ਲੈ ਕੇ ਹੁਣ ਵੀ ਵਿਸ਼ਵਾਸ ਬਣਿਆ ਹੋਇਆ ਹੈ ਤੇ ਡਿਪ ’ਤੇ ਖਰੀਦਦਾਰੀ ਦੇਖੀ ਜਾ ਰਹੀ ਹੈ। ਇਸ ਦੇ ਉਲਟ ਚਾਂਦੀ ਨੂੰ ਵਧੇਰੇ ਅਸਥਿਰ ਮੰਨਦੇ ਹੋਏ ਨਿਵੇਸ਼ਕ ਫਿਲਹਾਲ ਕਿਨਾਰੇ ਖੜ੍ਹੇ ਰਹਿਣਾ ਪਸੰਦ ਕਰ ਰਹੇ ਹਨ।
ਅੱਗੇ ਦੀ ਦਿਸ਼ਾ ਤੈਅ ਕਰੇਗਾ ਸ਼ੰਘਾਈ
ਹੁਣ ਗਲੋਬਲ ਬਾਜ਼ਾਰਾਂ ਦੀਆਂ ਨਜ਼ਰਾਂ ਸ਼ੰਘਾਈ ਫਿਊਚਰਜ਼ ਐਕਸਚੇਂਜ ’ਤੇ ਟਿਕੀਆਂ ਹਨ ਕਿਉਂਕਿ ਚੀਨ ’ਚ ਚਾਂਦੀ ਦੇ ਕੰਟਰੈਕਟਸ ’ਤੇ 16-19 ਫੀਸਦੀ ਦੀ ਰੋਜ਼ਾਨਾ ਸੀਮਾ ਲਾਗੂ ਹੈ, ਇਸ ਲਈ ਆਉਣ ਵਾਲੇ ਸੈਸ਼ਨਾਂ ’ਚ ਕੀਮਤਾਂ ਹੌਲੀ-ਹੌਲੀ ਗਲੋਬਲ ਗਿਰਾਵਟ ਦੇ ਅਨੁਸਾਰ ਖ਼ੁਦ ਨੂੰ ਢਾਲ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਧਾਤੂ ਬਾਜ਼ਾਰਾਂ ਦੀ ਅੱਗੇ ਦੀ ਚਾਲ ਇਕ ਵਾਰ ਫਿਰ ਚੀਨ ਦੀ ਮੰਗ ’ਤੇ ਨਿਰਭਰ ਕਰੇਗੀ। ਜਿਸ ਡ੍ਰੈਗਨ ਨੇ ਬਾਜ਼ਾਰ ਨੂੰ ਉਡਾਣ ਦਿੱਤੀ, ਉਹੀ ਹੁਣ ਉਸ ਦੀ ਰਫ਼ਤਾਰ ਫੜੀ ਬੈਠਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
NEXT STORY