ਬਿਜ਼ਨੈੱਸ ਡੈਸਕ : ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਦਾ ਸੁਪਨਾ ਆਸਾਨੀ ਨਾਲ ਪੂਰਾ ਹੋ ਸਕੇਗਾ। ਅਕਸਰ ਪੂੰਜੀ ਦੀ ਕਮੀ ਕਾਰਨ ਕਈ ਬਿਜ਼ਨੈੱਸ ਆਈਡੀਆ ਸਾਕਾਰ ਨਹੀਂ ਹੋ ਪਾਉਂਦੇ। ਇਸ ਸਮੱਸਿਆ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਦਾ ਐੱਮ. ਐੱਸ. ਐੱਮ. ਈ. (MSME) ਵਿਭਾਗ ਉਮੀਦ ਦੀ ਇੱਕ ਵੱਡੀ ਕਿਰਨ ਲੈ ਕੇ ਆਇਆ ਹੈ। ਦੇਸ਼ ਦੀ ਜੀ. ਡੀ. ਪੀ. ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਹਿੱਸਾ ਲਗਭਗ 30 ਪ੍ਰਤੀਸ਼ਤ ਹੈ ਅਤੇ ਇਹ 11 ਕਰੋੜ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਸਰਕਾਰ ਨੇ ਕਈ ਲੋਨ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਇਹ ਬਿਨਾਂ ਕਿਸੇ ਗਾਰੰਟੀ ਅਤੇ ਘੱਟ ਵਿਆਜ 'ਤੇ ਲੱਖਾਂ ਦਾ ਫੰਡ ਮੁਹੱਈਆ ਕਰਵਾਉਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਮੁੱਖ ਯੋਜਨਾਵਾਂ ਬਾਰੇ:
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, All Time High ਤੋਂ ਇੰਨੀਆਂ ਸਸਤੀਆਂ ਹੋਈਆਂ ਧਾਤਾਂ
1. ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY): ਇਹ ਯੋਜਨਾ ਬਹੁਤ ਛੋਟੇ ਪੱਧਰ 'ਤੇ ਕੰਮ ਸ਼ੁਰੂ ਕਰਨ ਵਾਲਿਆਂ ਲਈ ਵਰਦਾਨ ਹੈ। ਇਸ ਤਹਿਤ 10 ਲੱਖ ਰੁਪਏ ਤੱਕ ਦਾ ਲੋਨ ਮਿਲਦਾ ਹੈ, ਜਿਸ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ:
• ਸ਼ਿਸ਼ੂ ਲੋਨ: 50 ਹਜ਼ਾਰ ਰੁਪਏ ਤੱਕ (ਨਵੇਂ ਕੰਮ ਲਈ)।
• ਕਿਸ਼ੋਰ ਲੋਨ: 50,001 ਤੋਂ 5 ਲੱਖ ਰੁਪਏ ਤੱਕ (ਚੱਲ ਰਹੇ ਕੰਮ ਨੂੰ ਵਧਾਉਣ ਲਈ)।
• ਤਰੁਣ ਲੋਨ: 5 ਲੱਖ ਤੋਂ 10 ਲੱਖ ਰੁਪਏ ਤੱਕ (ਵੱਡੇ ਪੱਧਰ 'ਤੇ ਵਿਸਤਾਰ ਲਈ)। ਇਸ ਲੋਨ ਲਈ ਕਿਸੇ ਗਾਰੰਟੀ ਦੀ ਲੋੜ ਨਹੀਂ ਹੁੰਦੀ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
2. ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (PMEGP): ਇਹ ਸਕੀਮ ਉਨ੍ਹਾਂ ਲਈ ਹੈ ਜੋ ਖ਼ੁਦ ਦਾ ਕੰਮ ਸ਼ੁਰੂ ਕਰਕੇ ਦੂਜਿਆਂ ਨੂੰ ਨੌਕਰੀ ਦੇਣਾ ਚਾਹੁੰਦੇ ਹਨ। ਮੈਨੂਫੈਕਚਰਿੰਗ ਯੂਨਿਟ ਲਈ 25 ਲੱਖ ਅਤੇ ਸਰਵਿਸ ਸੈਕਟਰ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ 15 ਤੋਂ 35 ਪ੍ਰਤੀਸ਼ਤ ਤੱਕ ਦੀ ਸਬਸਿਡੀ ਹੈ।
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਸੁਰੱਖਿਅਤ Airlines ਦੀ ਸੂਚੀ ਜਾਰੀ: ਇਸ Airways ਨੇ ਮਾਰੀ ਬਾਜ਼ੀ, ਜਾਣੋ ਟਾਪ 10 ਸੂਚੀ
3. CGTMSE ਸਕੀਮ: ਜੇਕਰ ਤੁਹਾਡੇ ਕੋਲ ਗਿਰਵੀ ਰੱਖਣ ਲਈ ਜ਼ਮੀਨ ਜਾਂ ਸੋਨਾ ਨਹੀਂ ਹੈ, ਤਾਂ ਇਹ ਸਕੀਮ ਤੁਹਾਡੇ ਲਈ ਹੈ। ਇਸ ਤਹਿਤ 2 ਕਰੋੜ ਰੁਪਏ ਤੱਕ ਦਾ ਲੋਨ ਬਿਨਾਂ ਕਿਸੇ ਕੋਲੈਟਰਲ (ਗਾਰੰਟੀ) ਦੇ ਮਿਲ ਸਕਦਾ ਹੈ ਕਿਉਂਕਿ ਗਾਰੰਟੀ ਦੀ ਜ਼ਿੰਮੇਵਾਰੀ ਸਰਕਾਰ ਦਾ ਟਰੱਸਟ ਲੈਂਦਾ ਹੈ।
4. CLCSS ਯੋਜਨਾ: ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਪੁਰਾਣੀਆਂ ਮਸ਼ੀਨਾਂ ਬਦਲ ਕੇ ਨਵੀਂ ਤਕਨੀਕ ਅਪਣਾਉਣੀ ਚਾਹੁੰਦੇ ਹੋ, ਤਾਂ 1 ਕਰੋੜ ਰੁਪਏ ਤੱਕ ਦੇ ਲੋਨ 'ਤੇ ਸਰਕਾਰ 15 ਪ੍ਰਤੀਸ਼ਤ ਸਬਸਿਡੀ ਦਿੰਦੀ ਹੈ।
ਇਹ ਵੀ ਪੜ੍ਹੋ : Donald Trump ਦੇ ਬਿਆਨ ਕਾਰਨ ਸਸਤੇ ਹੋ ਗਏ ਸੋਨਾ-ਚਾਂਦੀ, ਜਾਣੋ ਕੀ ਹੈ ਖ਼ਾਸ ਕੁਨੈਕਸ਼ਨ
5. ਫੰਡ ਆਫ ਫੰਡਸ: ਸਰਕਾਰ ਨੇ ਸਟਾਰਟਅੱਪਸ ਲਈ 50 ਹਜ਼ਾਰ ਕਰੋੜ ਰੁਪਏ ਦਾ 'ਫੰਡ ਆਫ ਫੰਡਸ' ਬਣਾਇਆ ਹੈ। ਇਸ ਰਾਹੀਂ ਚੰਗੇ MSMEs ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹੋ ਸਕਣ।
6. ਸਿਡਬੀ (SIDBI) ਦੀ 'ਸਮਾਈਲ' ਯੋਜਨਾ: ਇਹ ਸਕੀਮ ਯੂਨਿਟ ਦੇ ਵਿਸਤਾਰ ਲਈ ਹੈ। ਮਸ਼ੀਨਾਂ ਲਈ 10 ਲੱਖ ਅਤੇ ਹੋਰ ਕੰਮਾਂ ਲਈ 25 ਲੱਖ ਰੁਪਏ ਤੱਕ ਦਾ ਸਾਫਟ ਲੋਨ ਮਿਲਦਾ ਹੈ, ਜਿਸ ਨੂੰ ਮੋੜਨ ਲਈ 10 ਸਾਲ ਦਾ ਸਮਾਂ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
7. 59 ਮਿੰਟ ਵਿੱਚ MSME ਲੋਨ: ਜਿਹੜੇ ਕਾਰੋਬਾਰ GST ਅਤੇ ITR ਭਰਦੇ ਹਨ, ਉਹ ਇਸ ਪੋਰਟਲ ਰਾਹੀਂ 1 ਲੱਖ ਤੋਂ 5 ਕਰੋੜ ਰੁਪਏ ਤੱਕ ਦੇ ਲੋਨ ਦੀ ਮਨਜ਼ੂਰੀ ਸਿਰਫ਼ ਇੱਕ ਘੰਟੇ ਵਿੱਚ ਪ੍ਰਾਪਤ ਕਰ ਸਕਦੇ ਹਨ।
ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਕੇ ਤੁਸੀਂ ਨਾ ਸਿਰਫ਼ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਹੋ, ਸਗੋਂ ਦੇਸ਼ ਦੀ ਆਰਥਿਕਤਾ ਵਿੱਚ ਵੀ ਯੋਗਦਾਨ ਪਾ ਸਕਦੇ ਹੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸੈਰ-ਸਪਾਟਾ ਉਦਯੋਗ 'ਚ ਵਧੀ ਹਲਚਲ, ਹੋਟਲ ਬੁਕਿੰਗ 'ਚ ਦਰਜ ਹੋਇਆ ਭਾਰੀ ਵਾਧਾ
NEXT STORY