ਗੈਜੇਟ ਡੈਸਕ—ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਅਗਲੇ ਸਾਲ ਜਨਵਰੀ ਤੋਂ ਮਾਰਚ ਦੌਰਾਨ 5ਜੀ ਸਪੈਕਟਰਮ ਨੀਲਾਮੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਸਕਦਾ ਹੈ। ਪਰ ਜੇਕਰ ਪ੍ਰਾਈਸ ਨੂੰ ਕਾਫੀ ਜ਼ਿਆਦਾ ਰੱਖਿਆ ਗਿਆ ਤਾਂ ਭਾਰਤੀ ਏਅਰਟੈੱਲ 5ਜੀ ਸਪੈਕਟਰਮ ਨੀਲਾਮੀ ਦੀ ਪ੍ਰਕਿਰਿਆ ਤੋਂ ਦੂਰੀ ਬਣਾ ਸਕਦੀ ਹੈ। ਟੈਲੀਕਾਮ ਕੰਪਨੀ ਟੌਪ ਆਫੀਸ਼ੀਅਲ ਵੱਲੋਂ ਬੁੱਧਵਾਰ ਨੂੰ ਇਸ ਦਾ ਖੁਲਾਸਾ ਕੀਤਾ ਗਿਆ।
ਭਾਰਤੀ ਏਅਰਟੈੱਲ ਦੇ ਇੰਡੀਆ ਅਤੇ ਸਾਊਥ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜੀਕਿਊਟੀਵ ਆਫਿਸਰ ਗੋਪਾਲ ਨੇ ਕਿਹਾ ਕਿ ਕੰਪਨੀ ਸੈਪਕਟਰਮ ਨੀਲਾਮੀ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਨਾਲ ਹੀ ਕੰਪਨੀ 1000 ਮੈਗਾਹਰਟਜ਼ ਤੋਂ ਘੱਟ ਰੇਡੀਓ ਫਿ੍ਰਕਵੈਂਸੀ ’ਤੇ ਕੰਮ ਕਰ ਰਹੀ ਹੈ ਜਿਸ ਨਾਲ ਬਿਲਡਿੰਗ ਦੇ ਅੰਦਰ ਅਤੇ ਪੇਂਡੂ ਇਲਾਕਿਆਂ ’ਚ ਨੈੱਟਵਰਕ ਦੀ ਸਮੱਸਿਆ ’ਚ ਸੁਧਾਰ ਕੀਤਾ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਚੱਲਿਆ ਹੈ ਕਿ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨਸ ਅਗਲੇ ਸਾਲ ਜਨਵਰੀ ਤੋਂ ਮਾਰਚ ਦੌਰਾਨ ਨੀਲਾਮੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ। ਜੇਕਰ ਨੀਲਾਮੀ ਦੌਰਾਨ 5ਜੀ ਦੀ ਰਿਵਰਸ ਪ੍ਰਾਈਸਿੰਗ ਜ਼ਿਆਦਾ ਰਹਿੰਦੀ ਹੈ ਤਾਂ ਸਾਡੇ ਲਈ 5ਜੀ ਦੇ ਇਕੋਸਿਸਟਮ ਨੂੰ ਡਿਵੈੱਲਪਮੈਂਟ ਕਰਨ ਲਈ ਪੂਰੀ ਰਾਸ਼ੀ ਨਹੀਂ ਹੋਵੇਗੀ। ਅਜਿਹੀ ਸਥਿਤੀ ’ਚ ਅਸੀਂ 5ਜੀ ਨੀਲਾਮੀ ਪ੍ਰਕਿਰਿਆ ਤੋਂ ਦੂਰ ਰਹਿ ਸਕਦੇ ਹਾਂ।
4ਜੀ ਸਰਵਿਸ ਦੇ ਵਿਸਤਾਰ ਦਾ ਕੀਤਾ ਐਲਾਨ
ਟਰਾਈ ਵੱਲੋਂ 3,300 ਤੋਂ ਲੈ ਕੇ 3,600 Mhz ਬੈਂਡ ਦੇ ਲਈ ਪ੍ਰਤੀ ਹਰਟਜ਼ ਸਪੈਕਟਰਮ ਲਈ 492 ਰੁਪਏ ਕੀਮਤ ਦਾ ਪ੍ਰਸਤਾਵ ਦਿੱਤਾ ਗਿਆ ਹੈ। 5ਜੀ ਸਰਵਿਸ ਲਈ ਰੇਡੀਵੇਵ ਖਰੀਦਣ ’ਤੇ ਚਾਹਵਾਨ ਟੈਲੀਕਾਮ ਆਪਰਟੇਰਾਂ ਨੂੰ 3300-3600 ਮੈਗਾਹਰਟਜ਼ ਬੈਂਡ ’ਚ ਸਪੈਕਰਟਮ ਖਰੀਦਣ ਲਈ ਪੈਨ-ਇੰਡੀਆ ਆਧਾਰ ’ਤੇ ਘਟੋ-ਘੱਟ 9,840 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਕਿਉਂਕਿ ਟਰਾਈ ਨੇ ਸੁਝਾਅ ਦਿੱਤਾ ਹੈ ਕਿ ਇਸ ਨੂੰ 20 ਮੈਗਾਹਰਟਜ਼ ਬਲਾਕ ਆਕਾਰ ’ਚ ਨੀਲਾਮੀ ਲਈ ਰੱਖਿਆ ਜਾਣਾ ਚਾਹੀਦਾ।
ਇਸ ਤੋਂ ਪਹਿਲਾਂ ਭਾਰਤੀ ਏਅਰਟੈੱਲ ਨੇ ਕਿਹਾ ਸੀ ਕਿ ਟਰਾਈ ਦੀ ਪ੍ਰਸਤਾਵਿਤ ਪ੍ਰਾਈਸਿੰਗ ਦੇ ਹਿਸਾਬ ਨਾਲ ਕੰਪਨੀ ਨੂੰ ਇਕ ਬਿਹਤਰ ਕੁਆਲਿਟੀ ਦੀ ਫਿ੍ਰਕਵੈਂਸੀ ਹਾਸਲ ਕਰਨ ਲਈ 50,000 ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਕੰਪਨੀ 2,300 ਮੈਗਾਹਰਟਜ਼ ਬੈਂਡ ਦਾ ਵਿਸਤਾਰ ਕਰ ਸਕਦੀ ਹੈ ਜਿਸ ਦੀ ਵਰਤੋਂ ਮੌਜੂਦਾ ਸਮੇਂ ’ਚ 4ਜੀ ਸਰਵਿਸ ਲਈ ਕੀਤੀ ਜਾ ਰਹੀ ਹੈ।
'ਕ੍ਰਿਸਮਸ ਤੱਕ ਆ ਸਕਦਾ ਹੈ ਕੋਰੋਨਾ ਟੀਕਾ, ਸਭ 'ਤੇ ਅਸਰ ਦੀ ਗਾਰੰਟੀ ਨਹੀਂ'
NEXT STORY