ਮੁੰਬਈ (ਭਾਸ਼ਾ) – ਲਗਾਤਾਰ ਪੰਜ ਸਾਲ ਤੱਕ ਘਾਟਾ ਝੱਲਣ ਤੋਂ ਬਾਅਦ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਨੇ ਬੀਤੇ ਵਿੱਤੀ ਸਾਲ 2020-21 ’ਚ ਸ਼ੁੱਧ ਲਾਭ ਕਮਾਇਆ ਹੈ। ਇਕਰਾ ਰੇਟਿੰਗਸ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਕਾਰੀ ਬੈਂਕਾਂ ਨੂੰ ਆਪਣੇ ਬਾਂਡ ਪੋਰਟਫੋਲੀਓ ’ਤੇ ਅਸਿੱਧੇ ਤੌਰ ’ਤੇ ਲਾਭ ਹੋਇਆ ਹੈ, ਜਿਸ ਨਾਲ ਉਹ ਮੁੜ ਲਾਭ ’ਚ ਪਹੁੰਚ ਗਏ ਹਨ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਟ੍ਰੇਡਿੰਗ ’ਤੇ ਲਾਭ ਤੋਂ ਇਲਾਵਾ ਪੁਰਾਣੀਆਂ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਉੱਤੇ ਹੇਠਲੇ ਪੱਧਰ ਦੀ ਕਰਜ਼ਾ ਵਿਵਸਥਾ ਕਾਰਨ ਵੀ ਬੈਂਕ ਮੁਨਾਫੇ ’ਚ ਪਰਤ ਸਕੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਬੈਂਕਾਂ ਨੂੰ ਇਸ ਲਈ ਕਾਫੀ ਉੱਚੀ ਵਿਵਸਥਾ ਕਰਨੀ ਪਈ ਸੀ। ਇਕਰਾ ਰੇਟਿੰਗਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਨਾਲ ਸਰਕਾਰੀ ਬੈਂਕਾਂ ਨੂੰ ਆਪਣੇ ਬਾਂਡ ਪੋਰਟਫੋਲੀਓ ’ਤੇ ਟ੍ਰੇਡਿੰਗ ਲਾਭ ਹੋ ਰਿਹਾ ਹੈ। ਰਿਜ਼ਰਵ ਬੈਂਕ ਵਲੋਂ ਮਾਰਚ 2020 ’ਚ ਰੇਪੋ ਦਰ ’ਚ ਵੱਡੀ ਕਟੌਤੀ ਤੋਂ ਬਾਅਦ ਬੈਂਕ ਬਾਂਡ ’ਤੇ ਵੱਡਾ ਮੁਨਾਫਾ ਪ੍ਰਾਪਤ ਕਰ ਰਹੇ ਹਨ। ਮਾਰਚ 2020 ਤੋਂ ਮਈ 2020 ਦੌਰਾਨ ਰੇਪੋ ਦਰ ’ਚ 1.15 ਫੀਸਦੀ ਕਰ ਕੇ ਇਸ ਨੂੰ ਚਾਰ ਫੀਸਦੀ ਅਤੇ ਰਿਵਰਸ ਰੇਪੋ ਦਰ ’ਚ 1.55 ਫੀਸਦੀ ਦੀ ਕਟੌਤੀ ਨਾਲ ਇਸ ਨੂੰ 3.35 ਫੀਸਦੀ ’ਤੇ ਲਿਆਂਦਾ ਗਿਆ ਹੈ।
ਬੈਂਕਾਂ ਨੂੰ ਹੋਇਆ 32,848 ਕਰੋੜ ਰੁਪਏ ਦਾ ਲਾਭ
ਇਕਰਾ ਰੇਟਿੰਗਸ ਦੇ ਉਪ ਪ੍ਰਧਾਨ (ਵਿੱਤੀ ਖੇਤਰ ਰੇਟਿੰਗਸ) ਅਨਿਲ ਗੁਪਤਾ ਨੇ ਕਿਹਾ ਕਿ ਬੀਤੇ ਵਿੱਤੀ ਸਾਲ 2020-21 ’ਚ ਜਨਤਕ ਖੇਤਰ ਦੇ ਬੈਂਕਾਂ ਨੂੰ 32,848 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2019-20 ’ਚ ਬੈਂਕਾਂ ਨੂੰ 38,907 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਭਾਰਤ ਬਣਿਆ ਦੁਨੀਆ ਦਾ 5ਵਾਂ ਸਭ ਤੋਂ ਵੱਡਾ FDI ਪ੍ਰਾਪਤਕਰਤਾ, 2020 'ਚ 64 ਅਰਬ ਡਾਲਰ ਦਾ ਨਿਵੇਸ਼
NEXT STORY