ਬਿਜ਼ਨੈੱਸ ਡੈਸਕ- ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਗਲੋਬਲ ਤਣਾਅ ਕਾਰਨ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਇਕ ਵਾਰ ਫ਼ਿਰ ਤੋਂ ਮੰਦੀ ਦਾ ਆਲਮ ਦੇਖਣ ਨੂੰ ਮਿਲਿਆ। ਸ਼ੇਅਰ ਮਾਰਕੀਟ 'ਚ ਪਿਛਲੇ ਕਈ ਦਿਨਾਂ ਤੋਂ ਜਾਰੀ ਗਿਰਾਵਟ ਸੋਮਵਾਰ ਨੂੰ ਵੀ ਜਾਰੀ ਰਹੀ, ਜਿਸ ਕਾਰਨ ਨਿਫਟੀ 50 ਅਤੇ ਸੈਂਸੈਕਸ ਦੋਵੇਂ ਹੀ ਲਾਲ ਨਿਸ਼ਾਨ 'ਚ ਖੁੱਲ੍ਹੇ।
ਲਗਾਤਾਰ ਆ ਰਹੀ ਇਸ ਗਿਰਾਵਟ ਕਾਰਨ ਨਿਵੇਸ਼ਕਾਂ 'ਚ ਚਿੰਤਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਕਾਰੋਬਾਰ ਦੇ ਸ਼ੁਰੂਆਤੀ ਦੌਰ 'ਚ ਨਿਫਟੀ 75 ਅੰਕ ਡਿੱਗ ਕੇ 22,600 ਅਤੇ ਸੈਂਸੈਕਸ 133 ਅੰਕ ਡਿੱਗ ਕੇ 72,990.04 'ਤੇ ਖੁੱਲ੍ਹਿਆ। ਹਾਲਾਂਕਿ ਕੁਝ ਹੀ ਦੇਰ ਬਾਅਦ ਮਾਰਕੀਟ ਨੇ ਦੁਬਾਰਾ ਰਫ਼ਤਾਰ ਫੜੀ ਤੇ ਹਰੇ ਨਿਸ਼ਾਨ 'ਚ ਵਾਪਸੀ ਕੀਤੀ। ਖ਼ਬਰ ਲਿਖੇ ਜਾਣ ਤੱਕ ਨਿਫਟੀ 48 ਅੰਕਾਂ ਦੀ ਤੇਜ਼ੀ ਨਾਲ 22,638 ਅਤੇ ਸੈਂਸੈਕਸ 180 ਅੰਕਾਂ ਦੇ ਉਛਾਲ ਦੇ ਨਾਲ 73,270 ਦੇ ਨੇੜੇ ਟ੍ਰੇ਼ਡ ਕਰ ਰਿਹਾ ਸੀ।
ਇਹ ਵੀ ਪੜ੍ਹੋ- 23 ਸਾਲ ਦੇ ਮੁੰਡੇ ਦਾ ਕਾਰਾ ! ਜੇਲ੍ਹ 'ਚੋਂ ਬਾਹਰ ਆ ਕੇ 'ਜਾਲ' 'ਚ ਫ਼ਸਾਈਆਂ ਦਿੱਲੀ ਪੁਲਸ ਦੀਆਂ 20 ਕਾਂਸਟੇਬਲਾਂ, ਫ਼ਿਰ...
ਮਿਡਲ ਈਸਟ 'ਚ ਜਾਰੀ ਜੰਗ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਬ੍ਰੈਂਟ ਕਰੂਡ 114.19 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਮਾਰਕੀਟ 'ਤੇ ਦਿਖਾਈ ਦੇ ਰਿਹਾ ਹੈ। ਸੋਮਵਾਰ ਨੂੰ ਮਾਰਕੀਟ ਦੀ ਓਪਨਿੰਗ ਸਮੇਂ ਨਿਫਟੀ ਮੀਡੀਆ, ਫਾਰਮਾ ਅਤੇ ਪ੍ਰਾਈਵੇਟ ਬੈਂਕ ਸੈਕਟਰ ਹੀ ਹਰੇ ਨਿਸ਼ਾਨ 'ਚ ਰਹੇ।
BSE (3.77 ਫ਼ੀਸਦੀ), ਡਾ. ਰੈੱਡੀਜ਼ ਲੈਬਜ਼ (2.85 ਫ਼ੀਸਦੀ), JSW ਸਟੀਲ (2.95 ਫ਼ੀਸਦੀ) ਤੇ ਕੋਟਕ ਮਹਿੰਦਰਾ (2.37 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ, ਜਦਕਿ ਸ਼੍ਰੀਰਾਮ ਫਾਈਨਾਂਸ (3.87 ਫ਼ੀਸਦੀ), ਟਾਟਾ ਕੰਜ਼ਿਊਮਰ ਪ੍ਰੋਡਕਟਸ (3.35 ਫ਼ੀਸਦੀ), ਟਾਟਾ ਕੈਪੀਟਲਸ (1.94 ਫ਼ੀਸਦੀ), ਇੰਫੋਸਿਸ (1.51 ਫ਼ੀਸਦੀ), ਗੋਦਰੇਜ ਕੰਜ਼ਿਊਮਰ (1.06 ਫੀਸਦੀ) ਤੇ HDFC ਲਾਈਫ ਇੰਸ਼ੌਰੈਂਸ (1.10) ਫ਼ੀਸਦੀ 'ਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ
ਭਾਰਤ ਤੋਂ ਇਲਾਵਾ ਸੋਮਵਾਰ ਨੂੰ ਜਾਪਾਨ ਦਾ ਨਿੱਕੇਈ 0.61 ਫ਼ੀਸਦੀ ਅਤੇ ਦੱਖਣੀ ਕੋਰੀਆ ਦਾ ਕੋਸਪੀ 1.40 ਫ਼ੀਸਦੀ ਡਿੱਗਿਆ, ਜਦਕਿ ਹਾਂਗਕਾਂਗ ਦਾ ਹੈਂਗ ਸੇਂਗ 0.46 ਫ਼ੀਸਦੀ ਚੜ੍ਹ ਕੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ- ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੋਨਾ-ਚਾਂਦੀ ’ਚ ਗਿਰਾਵਟ ਦਾ ਤੂਫਾਨ : ਕੀ ਅਜੇ ਹੋਰ ਟੁੱਟਣਗੇ ਭਾਅ ਜਾਂ ਬਣਨ ਵਾਲੀ ਹੈ ਖਰੀਦਦਾਰੀ ਦੀ ਨਵੀਂ ਜ਼ਮੀਨ?
NEXT STORY