ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੀ ਜੰਗ ਜਿੱਥੇ ਤੇਜ਼ ਹੁੰਦੀ ਜਾ ਰਹੀ ਹੈ, ਉੱਥੇ ਹੀ ਅਮਰੀਕਾ ਅਤੇ ਇਰਾਨ ਵਿਚਾਲੇ ਜ਼ੁਬਾਨੀ ਜੰਗ ਅਤੇ ਤਣਾਅ ਇਕ ਵਾਰ ਫ਼ਿਰ ਸਿਖ਼ਰਾਂ 'ਤੇ ਪਹੁੰਚ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ 'ਤੇ ਇੱਕ ਹੋਰ ਵੱਡੇ ਹਮਲੇ ਦੀ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ, ਇਰਾਨ ਨੇ ਪੂਰੀ ਦੁਨੀਆ ਦੇ ਇੰਟਰਨੈੱਟ ਨੂੰ ਠੱਪ ਕਰਨ ਦੀ ਧਮਕੀ ਦਿੱਤੀ ਹੈ। ਫਲੋਰਿਡਾ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਜੇ ਇਰਾਨ ਸਮਝੌਤੇ ਲਈ ਤਿਆਰ ਨਹੀਂ ਹੁੰਦਾ, ਤਾਂ ਅਮਰੀਕਾ ਇੱਕ ਹੋਰ 'ਆਪਰੇਸ਼ਨ ਐਪਿਕ ਫਿਊਰੀ' ਸ਼ੁਰੂ ਕਰ ਸਕਦਾ ਹੈ।
ਹਾਲਾਂਕਿ ਟਰੰਪ ਨੇ ਇੱਕ ਪਾਸੇ ਜਿੱਥੇ 'ਐਪਿਕ ਫਿਊਰੀ' ਹਮਲੇ ਦਾ ਇਸ਼ਾਰਾ ਕੀਤਾ, ਉੱਥੇ ਹੀ ਦੂਜੇ ਪਾਸੇ ਇਹ ਵੀ ਬਿਆਨ ਦਿੱਤਾ ਕਿ ਅਮਰੀਕਾ ਜੰਗ ਨੂੰ ਤੁਰੰਤ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਉਹ ਇਹ ਦੇਖ ਰਹੇ ਹਨ ਕਿ ਇਸ ਨੂੰ ਤੁਰੰਤ ਰੋਕਿਆ ਜਾਵੇ ਜਾਂ ਇਰਾਨ ਨੂੰ ਹੌਲੀ-ਹੌਲੀ ਕਮਜ਼ੋਰ ਕੀਤਾ ਜਾਵੇ।
ਇਹ ਵੀ ਪੜ੍ਹੋ- ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ 'ਚੂਨਾ' ! ਹੋ ਸਕਦੀ ਐ 100 ਸਾਲ ਦੀ ਕੈਦ
ਟਰੰਪ ਦੀ ਇਸ ਧਮਕੀ ਤੋਂ ਬਾਅਦ ਇਰਾਨੀ ਰਿਵੋਲਿਊਸ਼ਨਰੀ ਗਾਰਡਜ਼ (IRGC) ਦੇ ਡਿਪਟੀ ਚੀਫ਼ ਯਦੋੱਲਾਹ ਜਵਾਨੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਜੇ ਅਮਰੀਕਾ ਜਾਂ ਇਜ਼ਰਾਈਲ ਨੇ ਇਰਾਨ ਦੇ 'ਤੇ ਦੁਬਾਰਾ ਹਮਲਾ ਕੀਤਾ, ਤਾਂ ਇਰਾਨ 'ਹੋਰਮੁਜ਼' ਦੇ ਹੇਠੋਂ ਲੰਘਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਇੰਟਰਨੈੱਟ ਕੇਬਲਾਂ ਨੂੰ ਕੱਟ ਕੇ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ।
ਦੁਨੀਆ ਦਾ ਕਰੀਬ 99 ਫ਼ੀਸਦੀ ਇੰਟਰਨੈੱਟ ਡਾਟਾ ਟ੍ਰੈਫਿਕ ਸਮੁੰਦਰ ਹੇਠਲੀਆਂ ਕੇਬਲਾਂ ਰਾਹੀਂ ਹੀ ਚੱਲਦਾ ਹੈ। ਇਰਾਨ ਵੱਲੋਂ ਇਨ੍ਹਾਂ ਕੇਬਲਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਗਲੋਬਲ ਬੈਂਕਿੰਗ, ਆਨਲਾਈਨ ਵਪਾਰ, ਕਲਾਊਡ ਸਰਵਿਸ ਅਤੇ ਇੰਟਰਨੈਸ਼ਨਲ ਕਮਿਊਨੀਕੇਸ਼ਨ ਸਿਸਟੰ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ 'ਚ ਕੈਨਡਾ ! PM ਕਾਰਨੀ ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਤਵਾਦ-ਰੋਕੂ ਮੁਹਿੰਮ ਜਾਰੀ ਰੱਖਣਗੀਆਂ ਹਥਿਆਰਬੰਦ ਫੋਰਸਾਂ : ਆਸਿਮ ਮੁਨੀਰ
NEXT STORY