ਮੁੰਬਈ (ਭਾਸ਼ਾ) - ਮਿਸ਼ਰਤ ਗਲੋਬਲ ਰੁਝਾਨ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਇਕੁਇਟੀ ਸੂਚਕਾਂਕ ਵਿਚ ਗਿਰਾਵਟ ਦਰਜ ਕੀਤੀ ਗਈ, ਪਰ ਬਾਅਦ ਵਿਚ ਹੇਠਲੇ ਪੱਧਰ ਤੋਂ ਉਭਰਿਆ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 61.98 ਅੰਕ ਡਿੱਗ ਕੇ 61,082.86 'ਤੇ ਖੁੱਲ੍ਹਿਆ। NSE ਨਿਫਟੀ ਵੀ 21.2 ਅੰਕ ਡਿੱਗ ਕੇ 18,138.75 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਹਾਲਾਂਕਿ ਬਾਅਦ 'ਚ ਦੋਹਾਂ ਸੂਚਕਾਂਕ ਨੇ ਵਾਪਸੀ ਕੀਤੀ ਅਤੇ ਖਬਰ ਲਿਖੇ ਜਾਣ ਤੱਕ ਸੈਂਸੈਕਸ 65.49 ਅੰਕ ਚੜ੍ਹ ਕੇ 61,210.33 'ਤੇ ਸੀ। ਨਿਫਟੀ ਵੀ 21.55 ਅੰਕ ਵਧ ਕੇ 18,181.50 'ਤੇ ਪਹੁੰਚ ਗਿਆ।
ਟਾਪ ਲੂਜ਼ਰਜ਼
ਨੈਸਲੇ, ਪਾਵਰ ਗਰਿੱਡ, ਸਨ ਫਾਰਮਾ, ਐਚਸੀਐਲ ਟੈਕਨਾਲੋਜੀਜ਼, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਰਿਲਾਇੰਸ ਇੰਡਸਟਰੀਜ਼ ,ਕੋਟਕ ਮਹਿੰਦਰਾ ਬੈਂਕ
ਟਾਪ ਗੇਨਰਜ਼
ਅਲਟਰਾਟੈੱਕ ਸੀਮੈਂਟ, ਮਾਰੂਤੀ ਸੁਜ਼ੂਕੀ, ਲਾਰਸਨ ਐਂਡ ਟੂਬਰੋ, ਐਨਟੀਪੀਸੀ , ਆਈਸੀਆਈਸੀਆਈ ਬੈਂਕ
ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਸ਼ੁੱਧ ਆਧਾਰ 'ਤੇ 1,593.83 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਵਧ ਕੇ ਖੁੱਲ੍ਹਿਆ
NEXT STORY