ਨਵੀਂ ਦਿੱਲੀ- ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਦੇ ਨਾਲ ਖੁੱਲ੍ਹਿਆ ਹੈ। ਗਲੋਬਲ ਬਾਜ਼ਾਰਾਂ ਤੋਂ ਰਲੇ-ਮਿਲੇ ਕਮਜ਼ੋਰੀ ਦੇ ਸੰਕੇਤਾਂ ਦੇ ਵਿਚਾਲੇ ਵੀ ਸ਼ੇਅਰ ਬਾਜ਼ਾਰ 'ਚ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਤੇ ਨਿਫਟੀ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਰਿਕਾਰਡ ਹਾਈ ਦੇ ਕੋਲ ਨਿਫਟੀ 50 ਦਾ ਇੰਡੈਕਸ ਹੈ।
ਇਹ ਵੀ ਪੜ੍ਹੋ: GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
ਸੈਂਸੈਕਸ 'ਚ ਕਰੀਬ 100 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਤਾਂ ਦੂਜੇ ਪਾਸੇ ਨਿਫਟੀ 50 ਇੰਡੈਕਸ 18850 ਦੇ ਕਰੀਬ ਖੁੱਲ੍ਹਿਆ। ਅੱਜ ਦੇ ਟ੍ਰੇਡਿੰਗ ਸੈਸ਼ਨ ਦੌਰਾਨ 1,782 ਸ਼ੇਅਰਾਂ 'ਚ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ ਅਤੇ 656 ਸ਼ੇਅਰਾਂ 'ਚ ਬਿਕਵਾਲੀ ਦਾ ਮਾਹੌਲ ਹੈ। ਇਸ ਤੋਂ ਇਲਾਵਾ 120 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਇਕ ਪੈਸੇ ਦੀ ਗਿਰਾਵਟ ਨਾਲ 82.10 ਪ੍ਰਤੀ ਡਾਲਰ 'ਤੇ ਪੁੱਜਾ
NEXT STORY