ਮੁੰਬਈ - ਸ਼ੇਅਰ ਬਾਜ਼ਾਰਾਂ 'ਚ ਕੱਲ੍ਹ ਲਗਾਤਾਰ ਚੌਥੇ ਕਾਰੋਬਾਰੀ ਦਿਨ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ.) ਸੈਂਸੈਕਸ ਬੁੱਧਵਾਰ ਨੂੰ ਇਕ ਸਮੇਂ 1117 ਅੰਕ ਟੁੱਟ ਗਿਆ, ਪਰ ਕਾਰੋਬਾਰ ਦੇ ਅੰਤ 'ਤੇ 937.66 ਅੰਕ ਦੀ ਗਿਰਾਵਟ ਨਾਲ 47,409.93 ਅੰਕਾਂ 'ਤੇ ਬੰਦ ਹੋਇਆ। ਇਸ ਨਾਲ ਨਿਵੇਸ਼ਕਾਂ ਨੂੰ ਤਕਰੀਬਨ 3 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।
ਐਨਐਸਈ 'ਤੇ ਵੀ ਨੁਕਸਾਨ
ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ ਵੀ 17 ਵਪਾਰਕ ਸੈਸ਼ਨਾਂ ਤੋਂ ਬਾਅਦ ਕੱਲ੍ਹ ਪਹਿਲੀ ਵਾਰ 14,000 ਦੇ ਪੱਧਰ ਤੋਂ ਹੇਠਾਂ ਆ ਗਿਆ। ਇਸਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਕਿ ਬਾਜ਼ਾਰ ਵਿਚੋਂ ਵਿਦੇਸ਼ੀ ਨਿਵੇਸ਼ਕਾਂ ਵਲੋਂ ਕਢਵਾਉਣ ਦਾ ਰੁਝਾਨ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿਚ ਲਗਾਤਾਰ ਚਾਰ ਦਿਨ ਗਿਰਾਵਟ ਦੇਖਣ ਨੂੰ ਮਿਲੀ ਸੀ।
ਇਹ ਵੀ ਪਡ਼੍ਹੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, 1 ਅਪਰੈਲ ਤੋਂ ਮਿਲਣਗੀਆਂ ਇਹ ਸਹੂਲਤਾਂ
ਸੈਂਸੈਕਸ ਚਾਰ ਸੈਸ਼ਨਾਂ ਵਿਚ 2,382.19 ਅੰਕ ਟੁੱਟਿਆ
ਕੁਲ ਮਿਲਾ ਕੇ, ਸੈਂਸੈਕਸ ਚਾਰ ਸੈਸ਼ਨਾਂ ਵਿਚ 2,382.19 ਅੰਕ ਜਾਂ 4.78% ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਇਸੇ ਤਰ੍ਹਾਂ ਨਿਫਟੀ ਦੇ ਹੁਣ ਤੱਕ ਚਾਰ ਸੈਸ਼ਨਾਂ ਵਿਚ 677.20 ਅੰਕ ਯਾਨੀ 4.62% ਦੀ ਗਿਰਾਵਟ ਆਈ ਹੈ। ਵਿਸ਼ਲੇਸ਼ਕਾਂ ਅਨੁਸਾਰ ਨਿਵੇਸ਼ਕਾਂ ਨੇ ਅਗਲੇ ਹਫਤੇ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਫਿਊਚਰਜ਼ ਅਤੇ ਵਿਕਲਪਾਂ ਦੇ ਹਿੱਸਿਆਂ ਵਿਚ ਸੌਦੇ ਨਿਪਟਾਰੇ ਅਤੇ ਮੁਨਾਫਾ ਬੁਕਿੰਗ ਨੂੰ ਤਰਜੀਹ ਦਿੱਤੀ ਹੈ।
ਇਹ ਵੀ ਪਡ਼੍ਹੋ : ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਐਪਲ ਦਾ ਭਾਰਤ ਵਿਚ ਕਾਰੋਬਾਰ ਅਜੇ ਵੀ ਮੌਕਿਆਂ ਤੋਂ ਬਹੁਤ ਘੱਟ ਹੈ: ਟਿਮ ਕੁੱਕ
NEXT STORY