ਨਵੀਂ ਦਿੱਲੀ—ਟਾਟਾ ਕੈਮੀਕਲਸ ਦਾ ਏਕੀਕ੍ਰਿਤ ਸ਼ੁੱਧ ਲਾਭ ਸਤੰਬਰ 'ਚ ਖਤਮ ਦੂਜੀ ਤਿਮਾਹੀ ਦੌਰਾਨ 6.9 ਫੀਸਦੀ ਵਧ ਕੇ 437.05 ਕਰੋੜ ਰੁਪਏ ਹੋ ਗਿਆ ਹੈ। ਵਿਕਰੀ 'ਚ ਆਈ ਚੰਗੀ ਖਾਸੀ ਤੇਜ਼ੀ ਇਸ ਦੀ ਵਜ੍ਹਾ ਰਹੀ। ਇਕ ਸਾਲ ਪਹਿਲਾਂ ਦੀ ਇਸ ਤਿਮਾਹੀ 'ਚ ਕੰਪਨੀ ਨੇ 408.82 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਟਾਟਾ ਕੈਮੀਕਲਸ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਕੰਪਨੀ ਦੀ ਕੁੱਲ ਆਮਦਨ ਜੁਲਾਈ-ਸਤੰਬਰ ਤਿਮਾਹੀ 'ਚ ਵਧ ਕੇ 3,176.04 ਕਰੋੜ ਰੁਪਏ ਹੋ ਗਈ ਹੈ। ਇਸ ਸਾਲ ਪਹਿਲਾਂ ਦੀ ਇਸ ਤਿਮਾਹੀ 'ਚ ਆਮਦਨ 3,084 ਕਰੋੜ ਰੁਪਏ ਸੀ। ਕੰਪਨੀ ਦਾ ਕੁੱਲ ਖਰਚ 2018-19 ਦੀ ਸਤੰਬਰ ਤਿਮਾਹੀ 'ਚ 2,592.45 ਕਰੋੜ ਰੁਪਏ ਤੋਂ ਵਧ ਕੇ 2019-20 ਦੀ ਇਸ ਤਿਮਾਹੀ 'ਚ 2,702.61 ਕਰੋੜ ਰੁਪਏ ਰਿਹਾ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 3 ਦਿਨ ਤੋਂ ਸਥਿਰ
NEXT STORY