ਨਵੀਂ ਦਿੱਲੀ- ਟਾਟਾ ਗਰੁੱਪ ਦੀ ਦਿੱਗਜ ਆਈ. ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਤੇ ਪ੍ਰਬੰਧਕ ਨਿਰਦੇਸ਼ਕ ਰਾਜੇਸ਼ ਗੋਪੀਨਾਥ ਨੂੰ ਵਿੱਤੀ ਸਾਲ 2020-21 ਵਿਚ 20.36 ਕਰੋੜ ਰੁਪਏ ਦਾ ਤਨਖ਼ਾਹ ਪੈਕੇਜ ਮਿਲਿਆ ਹੈ।
ਕੰਪਨੀ ਦੀ ਸਾਲਾਨਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਕ ਸਾਲ ਪਹਿਲਾਂ 2019-20 ਵਿਚ ਗੋਪੀਨਾਥ ਨੂੰ ਕੁੱਲ 13.3 ਕਰੋੜ ਰੁਪਏ ਤਨਖ਼ਾਹ ਦੇ ਤੌਰ 'ਤੇ ਮਿਲੇ ਸਨ।
ਟੀ. ਸੀ. ਐੱਸ. ਦੀ 2020-21 ਦੀ ਸਾਲਾਨਾ ਰਿਪੋਰਟ ਮੁਤਾਬਕ, ਗੋਪੀਨਾਥ ਨੂੰ ਤਨਖ਼ਾਹ ਦੇ ਰੂਪ ਵਿਚ 1.27 ਕਰੋੜ ਰੁਪਏ, 2.09 ਕਰੋੜ ਰੁਪਏ ਭੱਤੇ ਦੇ ਤੌਰ 'ਤੇ ਅਤੇ ਹੋਰ ਸਹੂਲਤਾਂ ਦੇ ਰੂਪ ਵਿਚ ਦਿੱਤੇ ਗਏ, ਜਦੋਂ ਕਿ 17 ਕਰੋੜ ਰੁਪਏ ਉਨ੍ਹਾਂ ਨੂੰ ਕਮਿਸ਼ਨ ਦੇ ਰੂਪ ਵਿਚ ਮਿਲੇ। ਟੀ. ਸੀ. ਐੱਸ. ਦੇ ਮੁੱਖ ਸੰਚਾਲਨ ਅਧਿਕਾਰੀ ਐੱਨ. ਗਣਪਤੀ ਸੁਬਰਮਣੀਅਮ ਨੂੰ ਪਿਛਲੇ ਵਿੱਤੀ ਸਾਲ ਵਿਚ 16.1 ਕਰੋੜ ਰੁਪਏ ਤਨਖ਼ਾਹ ਪੈਕੇਜ ਦੇ ਤੌਰ 'ਤੇ ਪ੍ਰਾਪਤ ਹੋਏ। ਇਸ ਵਿਚ 1.21 ਕਰੋੜ ਰੁਪਏ ਤਨਖ਼ਾਹ, 1.88 ਕਰੋੜ ਰੁਪਏ ਭੱਤੇ ਅਤੇ ਹੋਰ ਲਾਭ ਸ਼ਾਮਲ ਹਨ। ਇਸ ਤੋਂ ਇਲਾਵਾ ਐੱਨ. ਗਣਪਤੀ ਨੂੰ ਕਮਿਸ਼ਨ ਵਜੋਂ 13 ਕਰੋੜ ਰੁਪਏ ਮਿਲੇ ਹਨ। ਵਿੱਤੀ ਸਾਲ 2020-21 ਦੇ ਅੰਤ ਤੱਕ ਟੀ. ਸੀ. ਐੱਸ. ਦੇ ਪੱਕੇ ਕਰਮਚਾਰੀਆਂ ਦੀ ਗਿਣਤੀ 4,48,649 ਸੀ। ਰਿਪੋਰਟ ਅਨੁਸਾਰ, ਕੰਪਨੀ ਦੀ ਸਾਲਾਨਾ ਆਮ ਬੈਠਕ ਆਨਲਾਈਨ 10 ਜੂਨ 2021 ਨੂੰ ਹੋਵੇਗੀ।
NPS ਗਾਹਕਾਂ ਨੂੰ ਵੱਡੀ ਰਾਹਤ, ਮਿਲ ਸਕਦਾ ਹੈ ਪੂਰਾ ਫੰਡ ਕਢਾਉਣ ਦਾ ਬਦਲ
NEXT STORY