ਨਵੀਂ ਦਿੱਲੀ-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬਰਾਮਦ ਕਾਰੋਬਾਰ ਲਈ ਕਰਜ਼ਾ ਦੇਣ 'ਚ ਆਈ ਗਿਰਾਵਟ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਬਰਾਮਦਕਾਰਾਂ ਨੂੰ ਸਮੇਂ 'ਤੇ ਪੂੰਜੀ ਉਪਲੱਬਧ ਕਰਵਾਉਣ ਲਈ ਕਦਮ ਚੁੱਕੇ ਜਾਣਗੇ। ਕਿਸੇ ਵੀ ਵਪਾਰਕ ਗਤੀਵਿਧੀ ਲਈ ਬਰਾਮਦ ਕਰਜ਼ੇ ਦੀ ਸਮੇਂ 'ਤੇ ਉਪਲੱਬਧਤਾ ਜ਼ਰੂਰੀ ਹੈ। ਇਹ ਬਰਾਮਦ 'ਚ ਵਾਧੇ ਲਈ ਅਹਿਮ ਹੈ। ਬਰਾਮਦ ਲਈ ਕਰਜ਼ਾ ਦੇਣ 'ਚ ਆਉਣ ਵਾਲੀਆਂ ਦਿੱਕਤਾਂ 'ਤੇ ਚਰਚਾ ਲਈ ਸੱਦੀ ਗਈ ਬੈਠਕ 'ਚ ਗੋਇਲ ਨੇ ਇਹ ਗੱਲ ਕਹੀ।
ਵਣਜ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ 'ਚ ਬਰਾਮਦ ਕਰਜ਼ੇ ਦਾ ਹਿੱਸਾ ਘੱਟ ਹੋਇਆ ਹੈ ਅਤੇ ਇਹ ਇਕ ਚਿੰਤਾ ਦਾ ਵਿਸ਼ਾ ਹੈ, ਖਾਸ ਕਰ ਕੇ ਸੂਖਮ, ਛੋਟੇ ਅਤੇ ਮੱਧ ਵਰਗੀ ਉੱਦਮ (ਐੱਮ. ਐੱਸ. ਐੱਮ. ਈ.) ਖੇਤਰ 'ਚ। ਛੋਟੀਆਂ ਇਕਾਈਆਂ ਕਰਜ਼ੇ ਲਈ ਗਿਰਵੀ ਦੀ ਮੰਗ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਬਰਾਮਦਕਾਰਾਂ 'ਤੇ ਬੋਝ ਘੱਟ ਕਰਨ ਅਤੇ ਕੌਮਾਂਤਰੀ ਪੱਧਰ 'ਤੇ ਬਰਾਮਦ ਨੂੰ ਮੁਕਾਬਲੇਬਾਜ਼ ਬਣਾਉਣ ਲਈ ਸਥਿਰ ਨੀਤੀ ਦੇ ਨਾਲ ਇਕ ਰੂਪ-ਰੇਖਾ ਬਣਾਉਣ ਦੀ ਜ਼ਰੂਰਤ ਹੈ। ਇਹ ਨੀਤੀ ਕੌਮਾਂਤਰੀ ਪੱਧਰ 'ਤੇ ਮੰਨਣਯੋਗ, ਇਕਸਾਰ ਅਤੇ ਮਜ਼ਬੂਤ ਹੋਵੇ।
ਹੁਣ ਆਵੇਗੀ ਈ-ਸਿਮ, ਆਪਣੀ ਮਰਜ਼ੀ ਨਾਲ ਕਦੇ ਵੀ ਬਦਲ ਸਕੋਗੇ ਸਿਮ ਆਪ੍ਰੇਟਰ
NEXT STORY