ਜੈਤੋ (ਰਘੁਨੰਦਨ ਪਰਾਸ਼ਰ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਦੇਸ਼ ਭਰ ਵਿੱਚ 15 ਸਤੰਬਰ, 2023 ਤੱਕ ਵੱਖ-ਵੱਖ ਸਾਉਣੀ ਦੀਆਂ ਫਸਲਾਂ ਦੇ ਤਹਿਤ ਬਿਜਾਈ ਖੇਤਰ ਕਵਰੇਜ ਦੀ ਪ੍ਰਗਤੀ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਬਿਜਾਈ ਰਕਬੇ (ਲੱਖ ਹੈਕਟੇਅਰ) ਵਿੱਚ ਚਾਲੂ ਵਿੱਤੀ ਸਾਲ 2023 ਵਿੱਚ ਝੋਨਾ 409.41, ਦਾਲਾਂ 121.00, ਅਰਹਰ 43.21, ਉੜਦ 32.25, ਮੂੰਗੀ 31.34, ਕੁਲਥੀ 0.36, ਹੋਰ ਦਾਲਾਂ 13.83, ਅਨਾਜ/ਮੋਟੇ ਅਨਾਜ 183.11, ਜਵਾਰ 14.22, ਬਾਜਰਾ 70.89, ਰਾਗੀ 8.85, ਛੋਟੇ ਬਾਜਰੇ 5.48, ਮੱਕੀ 83.67, ਤੇਲ ਬੀਜ 192.20, ਮੂੰਗਫਲੀ 43.81, ਸੋਇਆਬੀਨ, 120.75, ਸੂਰਜਮੁਖੀ 120.75, ਕਾਲੌਂਜੀ 0.69, ਆਰੰਡੀ 9.20, ਹੋਰ ਤੇਲ ਬੀਜ 0.11, ਗੰਨਾ 59.91 6.58 ਲੱਖ ਹੈਕਟੇਅਰ ਰਕਬੇ ਵਿੱਚ ਜੂਟ ਅਤੇ ਮੇਸਟਾ ਦੀ ਬਿਜਾਈ ਕੀਤੀ ਗਈ ਹੈ। ਇਸ ਸਾਲ ਦੇਸ਼ ਵਿੱਚ ਕੁੱਲ 1095.43 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਈ ਹੋਈ ਹੈ, ਜਦੋਂ ਕਿ ਪਿਛਲੇ ਸਾਲ 2022 ਦੌਰਾਨ 1091.87 ਲੱਖ ਹੈਕਟੇਅਰ ਵਿੱਚ ਬਿਜਾਈ ਹੋਈ ਸੀ।
ਭਾਰਤ 'ਚ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ 123.22 ਲੱਖ ਹੈਕਟੇਅਰ 'ਚ ਕੀਤੀ ਕਪਾਹ ਦੀ ਬਿਜਾਈ
NEXT STORY