ਨਵੀਂ ਦਿੱਲੀ—ਫੈਡਰਲ ਰਿਜ਼ਰਵ ਵਲੋਂ ਦਸੰਬਰ 'ਚ ਵਿਆਜ ਦਰਾਂ 'ਚ ਵਾਧੇ ਦਾ ਅੰਦਾਜ਼ਾ ਜਤਾਉਣ ਅਤੇ ਅਕਤੂਬਰ ਤੋਂ ਬੈਲੇਂਸ ਸ਼ੀਟ 'ਚ ਕਟੌਤੀ ਦਾ ਐਲਾਨ ਕੀਤੇ ਜਾਣ ਦੀ ਖਬਰ ਨਾਲ ਭਾਰਤੀ ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ ਹੋਈ ਸੀ। ਸੈਂਸੈਕਸ 6 ਅੰਕ ਵਧ ਕੇ 32406 ਅੰਕ 'ਤੇ ਖੁੱਲ੍ਹਿਆ, ਉਧਰ ਨਿਫਟੀ 2 ਅੰਕ ਡਿੱਗ ਕੇ 10140 ਅੰਕ 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 30.47 ਅੰਕ ਭਾਵ 0.09 ਫੀਸਦੀ ਘੱਟ ਕੇ 32,370.04 'ਤੇ ਅਤੇ ਨਿਫਟੀ 19.25 ਅੰਕ ਬਾਵ 0.19 ਫੀਸਦੀ ਘੱਟ ਕੇ 10,121.90 ਦੇ ਪੱਧਰ 'ਤੇ ਬੰਦ ਹੋਇਆ ਹੈ।
ਬਾਜ਼ਾਰ 'ਚ ਅੱਜ ਹੇਠਲੇ ਪੱਧਰਾਂ ਨਾਲ ਸ਼ਾਨਦਾਰ ਰਿਕਵਰੀ ਦਾ ਦਿਨ ਸੀ। ਬੈਂਕ ਨਿਫਟੀ ਐਕਸਪਾਇਰੀ ਦੇ ਦਿਨ ਬੈਂਕ ਸ਼ੇਅਰਾਂ 'ਚ ਦਬਾਅ ਦਿਸਿਆ। ਖਾਸ ਕਰਕੇ ਸਰਕਾਰੀ ਬੈਂਕ 'ਚ ਬਿਕਵਾਲੀ ਦਿਸੀ। ਇਸ ਤੋਂ ਇਲਾਵਾ ਮੈਟਲ, ਐੱਫ. ਐੱਮ. ਸੀ. ਜੀ., ਆਇਲ ਐਂਡ ਗੈਸ 'ਚ ਸ਼ੇਅਰਾਂ ਨੂੰ ਵੀ ਕੁਟਾਪਾ ਚੜ੍ਹਦਾ ਨਜ਼ਰ ਆਇਆ। ਬਾਜ਼ਾਰ 'ਚ ਦਮ ਦਿਖਾਉਣ ਵਾਲਾ ਸਿਰਫ ਇਸ ਸੈਕਟਰ ਸੀ ਉਹ ਫਾਰਮਾ, ਫਾਰਮਾ ਸ਼ੇਅਰਾਂ 'ਚ ਤੇਜ਼ੀ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਸੀ ਕਿ ਨਿਫਟੀ ਦੇ ਟਾਪ 5 ਗੇਨਰ 'ਚ ਚਾਰ ਫਾਰਮਾ ਸ਼ੇਅਰ ਸਨ। ਡਾ. ਰੇੱਡੀਜ, ਸਿਪਲਾ, ਲਿਊਪਿਨ 3 ਫੀਸਦੀ ਉਛਲੇ। ਹਾਲਾਂਕਿ ਬਾਜ਼ਾਰ 'ਚ ਦਬਾਅ ਬਣਾਉਣ ਦਾ ਕੰਮ ਕੀਤਾ ਜੀ ਇੰਟਰਟੇਨਮੈਂਟ, ਆਈ. ਸੀ. ਆਈ. ਸੀ. ਬੈਂਕ, ਗੇਲ ਅਤੇ ਟਾਟਾ ਮੋਟਰਜ਼ ਡੀ.ਵੀ.ਆਰ. ਨੇ।
ਐਮਾਜ਼ੋਨ 'ਤੇ ਲੱਗੀ ਵੱਡੀ ਸੇਲ, ਮਿਲ ਰਿਹੈ ਸਸਤਾ ਸਾਮਾਨ!
NEXT STORY