ਨਵੀਂ ਦਿੱਲੀ— ਐਮਾਜ਼ੋਨ ਇੰਡੀਆ ਦੀ 'ਗ੍ਰੇਟ ਇੰਡੀਅਨ ਫੈਸਟੀਵਲ' ਸੇਲ ਸ਼ੁਰੂ ਹੋ ਚੁੱਕੀ ਹੈ। ਇਹ ਸੇਲ 24 ਸਤੰਬਰ ਤਕ ਚੱਲੇਗੀ। ਹਾਲਾਂਕਿ, ਪ੍ਰਾਈਮ ਮੈਂਬਰਾਂ ਲਈ ਇਸ ਨੂੰ ਇਕ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਸੇਲ 'ਚ ਐਮਾਜ਼ੋਨ ਭਾਰੀ ਛੋਟ ਦੇਣ ਦਾ ਦਾਅਵਾ ਕਰ ਰਿਹਾ ਹੈ। ਗਾਹਕਾਂ ਨੂੰ ਟੀਵੀ, ਫ੍ਰਿਜ, ਵਾਸ਼ਿੰਗ ਮਸ਼ੀਨ, ਮੋਬਾਇਲ, ਲੈਪਟਾਪ, ਫਰਨੀਚਰ, ਕਪੜੇ ਆਦਿ 'ਤੇ ਭਾਰੀ ਛੋਟ ਮਿਲੇਗੀ।
ਇਸ ਸੇਲ 'ਚ ਐਪਲ, ਸੈਮਸੰਗ, ਮਟਰੋਲਾ, ਨੋਕੀਆ, ਐੱਲ. ਜੀ. ਵਰਗੇ ਬਰਾਂਡ 'ਤੇ 20 ਤੋਂ 40 ਫੀਸਦੀ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਐਮਾਜ਼ੋਨ ਦੀ ਸੇਲ 'ਚ ਫ੍ਰਿਜ, ਏਸੀ, ਟੀਵੀ, ਵਾਸ਼ਿੰਗ ਮਸ਼ੀਨ ਆਦਿ 'ਤੇ 60 ਫੀਸਦੀ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਕੱਪੜਿਆਂ ਅਤੇ ਜੁੱਤੀਆਂ ਆਦਿ 'ਤੇ ਟਾਪ ਬਰਾਂਡਜ਼ ਫੈਬ ਇੰਡੀਆ, ਐਡੀਡਸ, ਪਿਊਮਾ, ਟਾਈਟਨ, ਯੂ. ਸੀ. ਬੀ. ਆਦਿ 'ਤੇ 70 ਫੀਸਦੀ ਤਕ ਦੀ ਭਾਰੀ ਛੋਟ ਮਿਲ ਰਹੀ ਹੈ। ਉੱਥੇ ਹੀ, ਰਸੋਈ ਦੇ ਸਾਮਾਨ ਅਤੇ ਘਰੇਲੂ ਫਰਨੀਚਰ 'ਤੇ 70 ਫੀਸਦੀ ਤਕ ਦਾ ਡਿਸਕਾਊਂਟ ਹੈ। ਇਸ ਦੇ ਇਲਾਵਾ ਕੰਪਨੀ ਲੈਪਟਾਪ, ਬੈੱਡ ਸ਼ੀਟਸ, ਹੈੱਡਫੋਨ, ਪਾਵਰ ਬੈਂਕ ਆਦਿ 'ਤੇ ਵੀ ਚੰਗੀ ਛੋਟ ਦੇ ਰਹੀ ਹੈ।
ਟਾਟਾ ਸਨਸ ਦੀ ਅੱਜ ਮੁੱਖ ਮੀਟਿੰਗ, ਪ੍ਰਾਈਵੇਟ ਲਿਮਟਿਡ ਬਣਨ 'ਤੇ ਹੋ ਸਕਦਾ ਹੈ ਫੈਸਲਾ
NEXT STORY