ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਅਤੇ ਘਰੇਲੂ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਿਲੀ-ਜੁਲੀ ਹੋਈ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸਪਾਟ ਹੋ ਕੇ ਯਾਨੀ 6.85 ਅੰਕ ਦੀ ਮਾਮੂਲੀ ਤੇਜ਼ੀ ਨਾਲ 34,434.14 'ਤੇ ਖੁੱਲ੍ਹਿਆ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 4.95 ਅੰਕ ਡਿੱਗ ਕੇ 10,560.35 ਦੇ ਪੱਧਰ 'ਤੇ ਖੁੱਲ੍ਹਿਆ। ਇਸ ਵਿਚਕਾਰ ਆਈ. ਟੀ. ਸੈਕਟਰ ਦਾ ਪ੍ਰਦਰਸ਼ਨ ਚੰਗਾ ਰਹਿਣ ਦੀ ਉਮੀਦ ਹੈ ਕਿਉਂਕਿ ਆਈ. ਟੀ. ਸੈਕਟਰ ਦੀ ਦਿੱਗਜ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਬੀਤੇ ਦਿਨੀਂ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਮੁਨਾਫਾ ਅਤੇ ਆਮਦਨ ਬਾਜ਼ਾਰ ਦੀਆਂ ਉਮੀਦਾਂ ਤੋਂ ਬਿਹਤਰ ਰਹੇ ਹਨ। ਸਾਲਾਨਾ ਆਧਾਰ 'ਤੇ ਟੀ. ਸੀ. ਐੱਸ. ਦਾ ਸ਼ੁੱਧ ਮੁਨਾਫਾ 4.47 ਫੀਸਦੀ ਵਧ ਕੇ 6,904 ਕਰੋੜ ਰੁਪਏ ਰਿਹਾ, ਜਦੋਂ ਕਿ ਤਿਮਾਹੀ ਆਧਾਰ 'ਤੇ ਇਸ 'ਚ 5.71 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਵਾਰ ਟੀ. ਸੀ. ਐੱਸ. ਦੀ ਆਮਦਨ ਪਿਛਲੇ ਸਾਲ ਦੀ ਤਿਮਾਹੀ ਦੀ ਤੁਲਨਾ 'ਚ 8.2 ਫੀਸਦੀ ਵਧ ਕੇ 32,075 ਕਰੋੜ 'ਤੇ ਪਹੁੰਚ ਗਈ।
ਸੈਂਸੈਕਸ-ਨਿਫਟੀ 'ਚ ਟੀ. ਸੀ. ਐੱਸ. ਟਾਪ ਸਟਾਕ-
ਸੈਂਸੈਕਸ-ਨਿਫਟੀ ਦੋਹਾਂ 'ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਟੀ. ਸੀ. ਐੱਸ. ਸ਼ਾਨਦਾਰ ਤੇਜ਼ੀ ਨਾਲ ਵਧ ਕੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਇਲਾਵਾ ਨਿਫਟੀ 'ਚ ਗੇਲ, ਐੱਚ. ਸੀ. ਐੱਲ. ਟੈੱਕ, ਟੈੱਕ ਮਹਿੰਦਰਾ ਅਤੇ ਵਿਪਰੋ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੈਕਸ 'ਚ ਵਿਪਰੋ, ਡਾ. ਰੈਡੀਜ਼ ਲੈਬਸ, ਇੰਫੋਸਿਸ ਅਤੇ ਟਾਟਾ ਮੋਟਰਜ਼ ਦੇ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਉੱਥੇ ਹੀ, ਨਿਫਟੀ ਦੇ ਸੈਕਟਰ ਇੰਡੈਕਸ 'ਚ ਆਈ. ਟੀ. ਸੈਕਟਰ ਸ਼ਾਨਦਾਰ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ, ਜਦੋਂ ਨਿਫਟੀ ਫਾਰਮਾ ਵੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਆਈ. ਟੀ. ਦੇ ਸਾਰੇ 10 ਸਟਾਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਦੇਖਣ ਨੂੰ ਮਿਲੇ ਹਨ। ਇਸ ਦੇ ਇਲਾਵਾ ਬੈਂਕਿੰਗ ਅਤੇ ਮੈਟਲ ਸੈਕਟਰ 'ਚ ਗਿਰਾਵਟ ਨਾਲ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਬੈਂਕ, ਨਿਫਟੀ ਪੀ. ਐੱਸ. ਯੂ. ਬੈਂਕ ਅਤੇ ਨਿਫਟੀ ਪ੍ਰਾਈਵੇਟ ਬੈਂਕ 'ਚ ਸ਼ਾਮਲ ਸਾਰੇ ਸਟਾਕ ਲਾਲ ਨਿਸ਼ਾਨ 'ਤੇ ਦੇਖਣ ਨੂੰ ਮਿਲੇ ਹਨ। ਆਟੋ ਸੈਕਟਰ 'ਚ ਟਾਟਾ ਮੋਟਰਜ਼ 'ਚ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਬਾਕੀ ਕਮਜ਼ੋਰ 'ਚ ਦੇਖਣ ਨੂੰ ਮਿਲੇ।
ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ, SGX ਨਿਫਟੀ 10,550 ਤੋਂ ਹੇਠਾਂ
NEXT STORY