ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਨੀਂ ਦਿਨੀਂ ਆਪਣੀ ਨਵੀਂ ਫਿਲਮ 'ਧੁਰੰਦਰ: ਦਿ ਰੀਵੈਂਜ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੀ ਇਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਮਸ਼ਹੂਰ ਗਾਇਕ ਖਾਨ ਸਾਬ ਨਾਲ ਆਈਕਾਨਿਕ ਗੀਤ 'ਆਰੀ ਆਰੀ ਆਰੀ' 'ਤੇ ਜੁਗਲਬੰਦੀ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਜੇਲ੍ਹ 'ਚੋਂ ਬਾਹਰ ਆਉਣਗੇ ਨਿਰਦੇਸ਼ਕ ਰੰਜੀਤ, ਅਦਾਕਾਰਾ ਨਾਲ ਛੇੜਛਾੜ ਦੇ ਮਾਮਲੇ 'ਚ ਮਿਲੀ ਜ਼ਮਾਨਤ ਪਰ ਹਰ ਸੋਮਵਾਰ...
ਪਾਰਟੀ 'ਚ ਲਾਈਆਂ ਰੌਣਕਾਂ
ਗਾਇਕ ਖਾਨ ਸਾਬ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਅਤੇ ਰਣਵੀਰ ਸਿੰਘ ਇਕ ਪਾਰਟੀ ਦੌਰਾਨ ਇਸ ਜੋਸ਼ੀਲੇ ਗੀਤ ਦੀਆਂ ਲਾਈਨਾਂ ਗਾਉਂਦੇ ਦਿਖਾਈ ਦੇ ਰਹੇ ਹਨ। ਖਾਨ ਸਾਬ ਨੇ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ— "ਆਰੀ ਆਰੀ ਆਰੀ @ranveersingh #khansaab."
ਇਹ ਵੀ ਪੜ੍ਹੋ: ਪਹਿਲਾਂ ਸਲਮਾਨ ਨਾਲ ਦਿੱਤੀ ਸੁਪਰਹਿੱਟ ਫਿਲਮ, ਫਿਰ ਵਿਆਹ ਲਈ ਕਰੀਅਰ ਛੱਡ ਬਣ ਗਈ ਇਸ ਨੇਤਾ ਦੀ ਨੂੰਹ
ਸੰਗੀਤ ਜਗਤ ਨੇ ਦਿੱਤੀ ਵਧਾਈ
ਇਸ ਵੀਡੀਓ ਨੂੰ ਦੇਖ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜੈਜ਼ੀ ਬੀ ਨੇ ਹਾਰਟ ਇਮੋਜੀ ਭੇਜ ਕੇ ਪਿਆਰ ਜਤਾਇਆ, ਜਦੋਂਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ "ਜੇ ਬਾਤ" ਲਿਖ ਕੇ ਫਾਇਰ ਇਮੋਜੀ ਨਾਲ ਦੋਵਾਂ ਦੀ ਤਾਰੀਫ ਕੀਤੀ।
ਇਹ ਵੀ ਪੜ੍ਹੋ: ਕੀ ਟੁੱਟਣ ਜਾ ਰਿਹੈ 'ਯੇ ਹੈ ਮੁਹੱਬਤੇਂ' ਫੇਮ ਕਰਨ ਪਟੇਲ ਦਾ ਰਿਸ਼ਤਾ ? ਪਤਨੀ ਅੰਕਿਤਾ ਨੇ ਅਫ਼ਵਾਹਾਂ 'ਤੇ ਤੋੜੀ ਚੁੱਪ
ਫਿਲਮ 'ਧੁਰੰਦਰ' ਦੀ ਬਾਕਸ ਆਫਿਸ 'ਤੇ ਧੂਮ
ਦੱਸ ਦੇਈਏ ਕਿ ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਧੁਰੰਦਰ: ਦਿ ਰੀਵੈਂਜ' 19 ਮਾਰਚ ਨੂੰ ਰਿਲੀਜ਼ ਹੋਈ ਸੀ ਅਤੇ ਇਹ ਲਗਾਤਾਰ ਬਾਕਸ ਆਫਿਸ 'ਤੇ ਰਿਕਾਰਡ ਤੋੜ ਰਹੀ ਹੈ। 'ਆਰੀ ਆਰੀ' ਗੀਤ ਇਸੇ ਫਿਲਮ ਦਾ ਹਿੱਸਾ ਹੈ, ਜੋ ਕਿ 2003 ਦੇ ਮਸ਼ਹੂਰ 'ਬੰਬੇ ਰੌਕਰਸ' ਦੇ ਹਿੱਟ ਗੀਤ ਦਾ ਨਵਾਂ ਰੂਪ ਹੈ। ਇਸ ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਸਾਰਾ ਅਰਜੁਨ, ਸੰਜੇ ਦੱਤ, ਆਰ. ਮਾਧਵਨ, ਰਾਕੇਸ਼ ਬੇਦੀ ਅਤੇ ਅਰਜੁਨ ਰਾਮਪਾਲ ਵਰਗੇ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ।
ਇਹ ਵੀ ਪੜ੍ਹੋ: ਦਿੱਲੀ : ਬਾਲ ਪ੍ਰਚਾਰਕ ਅਭਿਨਵ ਅਰੋੜਾ ਦੇ ਪਿਤਾ ਦੀ ਕਾਰ 'ਤੇ ਹਮਲਾ, ਪੁਲਸ ਨੇ 3 ਨੌਜਵਾਨ ਕੀਤੇ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੇਲ੍ਹ 'ਚੋਂ ਬਾਹਰ ਆਉਣਗੇ ਨਿਰਦੇਸ਼ਕ ਰੰਜੀਤ, ਅਦਾਕਾਰਾ ਨਾਲ ਛੇੜਛਾੜ ਦੇ ਮਾਮਲੇ 'ਚ ਮਿਲੀ ਜ਼ਮਾਨਤ ਪਰ ਹਰ ਸੋਮਵਾਰ...
NEXT STORY