ਨਵੀਂ ਦਿੱਲੀ - ਪਿਛਲੇ ਕਈ ਦਿਨਾਂ ਤੋਂ ਦੁਨੀਆ ਭਰ 'ਚ ਚੌਲਾਂ ਦੀ ਕੀਮਤ 'ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਦਾ ਅਸਰ ਏਸ਼ੀਆਈ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਏਸ਼ੀਆਂ ਵਿੱਚ ਚੌਲਾਂ ਦੀ ਕੀਮਤ ਲਗਭਗ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਭਾਰਤ ਤੋਂ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 'ਤੇ ਲਗਾਈ ਗਈ ਪਾਬੰਦੀ ਅਤੇ ਥਾਈਲੈਂਡ 'ਚ ਸੋਕੇ ਕਾਰਨ ਘੱਟ ਪੈਦਾਵਾਰ ਦਾ ਅਸਰ ਹੁਣ ਚੌਲਾਂ ਦੀਆਂ ਕੀਮਤਾਂ 'ਤੇ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਕਰਜ਼ ਲੈਣ ਵਾਲਿਆਂ ਲਈ ਵੱਡੀ ਖ਼ਬਰ : RBI ਨੇ ਜਾਰੀ ਕੀਤੀ ਅਹਿਮ ਜਾਣਕਾਰੀ
ਅਕਤੂਬਰ 2008 ਤੋਂ ਬਾਅਦ ਸਭ ਤੋਂ ਵੱਧ ਮਹਿੰਗਾ ਹੋਇਆ ਚੌਲ
ਬਲੂਮਬਰਗ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਥਾਈ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ ਥਾਈ ਸਫੈਦ ਚੌਲ 5 ਫ਼ੀਸਦੀ ਟੁੱਟ ਕੇ 648 ਡਾਲਰ ਪ੍ਰਤੀ ਟਨ ਹੋ ਗਿਆ ਹੈ, ਜੋ ਅਕਤੂਬਰ 2008 ਤੋਂ ਬਾਅਦ ਸਭ ਤੋਂ ਮਹਿੰਗਾ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ ਲਗਭਗ 50 ਫ਼ੀਸਦੀ ਦਾ ਵਾਧਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੌਲ ਏਸ਼ੀਆ ਅਤੇ ਅਫਰੀਕਾ ਦੇ ਅਰਬਾਂ ਲੋਕਾਂ ਦੀ ਖੁਰਾਕ ਲਈ ਬਹੁਤ ਜ਼ਰੂਰੀ ਹੈ। ਇਸ ਦੀਆਂ ਕੀਮਤਾਂ ਵਿੱਚ ਵਾਧਾ ਮਹਿੰਗਾਈ ਦੇ ਦਬਾਅ ਅਤੇ ਖਰੀਦਦਾਰਾਂ ਲਈ ਉੱਚ ਦਰਾਮਦ ਬਿੱਲਾਂ ਦਾ ਕਾਰਨ ਬਣ ਸਕਦਾ ਹੈ। ਅਧਿਕਾਰੀ ਕਿਸਾਨਾਂ ਨੂੰ ਉਹ ਫ਼ਸਲਾਂ ਅਪਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ, ਜਿਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਸ ਦਾ ਕਾਰਨ ਥਾਈਲੈਂਡ ਵਿੱਚ ਅਲ ਨੀਨੋ ਦੀ ਸ਼ੁਰੂਆਤ ਦੇ ਨਾਲ ਖੁਸ਼ਕ ਸਥਿਤੀਆਂ ਦਾ ਅਨੁਭਵ ਹੋਣਾ ਹੈ।
ਇਹ ਵੀ ਪੜ੍ਹੋ : RBI Monetary Policy: ਕਰਜ਼ਦਾਰਾਂ ਨੂੰ ਨਹੀਂ ਲੱਗਾ ਝਟਕਾ, ਗਵਰਨਰ ਦਾਸ ਦੇ ਸੰਬੋਧਨ ਦੀਆਂ ਜਾਣੋ 12 ਵੱਡੀਆਂ ਗੱਲਾਂ
ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਭਾਰਤ ਨੇ ਲਾਈ ਪਾਬੰਦੀ
ਬੀਤੇ ਦਿਨੀਂ ਭਾਰਤ ਨੇ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ। ਇਸ ਕਾਰਨ ਵਿਸ਼ਵ ਪੱਧਰ 'ਤੇ ਚੌਲਾਂ ਦੀ ਕੀਮਤ 'ਚ ਵਾਧਾ ਹੋਇਆ ਹੈ, ਜਿਸ ਕਾਰਨ ਗਲੋਬਲ ਸਪਲਾਈ ਚੇਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਦੱਸ ਦੇਈਏ ਕਿ ਚੌਲਾਂ ਦੇ ਵਿਸ਼ਵ ਨਿਰਯਾਤ ਵਿੱਚ ਭਾਰਤ ਦੀ 40 ਫ਼ੀਸਦੀ ਹਿੱਸੇਦਾਰੀ ਹੈ। ਅਜਿਹੇ 'ਚ ਗੈਰ-ਬਾਸਮਤੀ ਚੌਲਾਂ 'ਤੇ ਪਾਬੰਦੀ ਲਗਾਉਣ ਦੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਵਿਸ਼ਵ ਪੱਧਰ 'ਤੇ ਇਸ ਦੀ ਕੀਮਤ 'ਚ ਵੱਡੀ ਅਸਥਿਰਤਾ ਆ ਸਕਦੀ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੰਭੀਰ ਸੰਕਟ 'ਚ ਚੀਨ ਦਾ ਪ੍ਰਾਪਰਟੀ ਬਾਜ਼ਾਰ, ਦੀਵਾਲੀਆ ਹੋਣ ਦੀ ਕਗਾਰ 'ਤੇ ਪਹੁੰਚੀ 'ਕੰਟਰੀ ਗਾਰਡਨ' ਕੰਪਨੀ
NEXT STORY