ਐਂਟਰਟੇਨਮੈਂਟ ਡੈਸਕ- ਦੁਨੀਆ ਭਰ ਵਿੱਚ ਰਿਸ਼ਤਿਆਂ ਨਾਲ ਜੁੜੀਆਂ ਅਜੀਬ ਖ਼ਬਰਾਂ ਅਕਸਰ ਹੈਰਾਨ ਕਰਦੀਆਂ ਹਨ। ਅਜਿਹੀ ਹੀ ਇੱਕ ਘਟਨਾ ਵਿੱਚ, 29 ਸਾਲਾ ਯੂਟਿਊਬਰ ਨਿੱਕ ਯਾਰਡੀ, ਜਿਸਨੂੰ ਨਿਕੋਲਸ ਹੰਟਰ ਵੀ ਕਿਹਾ ਜਾਂਦਾ ਹੈ, ਨੇ ਕੁਝ ਸਮਾਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਇੱਕ ਮਾਂ ਅਤੇ ਉਸਦੀ ਧੀ ਦੋਵਾਂ ਨਾਲ ਰੋਮਾਂਟਿਕ ਰਿਸ਼ਤੇ ਵਿੱਚ ਹੈ ਅਤੇ ਦੋਵੇਂ ਉਸ ਤੋਂ ਗਰਭਵਤੀ ਹਨ। ਇਸ ਖ਼ਬਰ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਮਚਾ ਦਿੱਤਾ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਆਇਆ 'ਡਿਸਓਰਿਐਂਟੇਸ਼ਨ ਅਟੈਕ', ਦੋਸਤ ਨੇ ਦਿੱਤੀ Health Update

ਹਾਲਾਂਕਿ ਹਾਲ ਹੀ ਵਿੱਚ ਨਿੱਕ ਨੇ ਸੱਚਾਈ ਬਿਆਨ ਕਰਦਿਆਂ ਕਿਹਾ ਕਿ ਇਹ ਸਾਰੀ ਗਰਭ ਅਵਸਥਾ ਦੀ ਕਹਾਣੀ ਝੂਠੀ ਸੀ ਅਤੇ ਸਿਰਫ਼ ਇੱਕ ਮਜ਼ਾਕ ਸੀ। ਉਸਨੇ ਸਾਫ਼ ਕੀਤਾ ਕਿ “ਮੇਰੇ ਕੋਈ ਬੱਚੇ ਨਹੀਂ ਹਨ। ਇਹ ਸਿਰਫ਼ ਇਕ ਮਜ਼ਾਕ ਸੀ, ਅਸਲੀਅਤ ਨਹੀਂ।” ਪਰ ਉਸਨੇ ਇਹ ਵੀ ਮੰਨਿਆ ਕਿ ਜੇਡ ਅਤੇ ਡੈਨੀ ਨਾਲ ਉਸਦਾ ਰੋਮਾਂਟਿਕ ਰਿਸ਼ਤਾ ਸੱਚਮੁੱਚ ਹੈ। ਨਿੱਕ, ਜੇਡ ਅਤੇ ਡੈਨੀ ਲਗਭਗ 2 ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਜੇਡ ਇੱਕ ਮਾਡਲ ਅਤੇ ਕੰਟੈਂਟ ਕ੍ਰੀਏਟਰ ਹੈ, ਜਦਕਿ ਡੈਨੀ ਲਾਈਫ ਕੋਚ ਅਤੇ ਕੰਟੈਂਟ ਕ੍ਰੀਏਟਰ ਵਜੋਂ ਕੰਮ ਕਰਦੀ ਹੈ। ਤਿੰਨਾਂ ਨੇ ਕਿਹਾ ਹੈ ਕਿ ਉਹ ਲੋਕਾਂ ਦੀ ਆਲੋਚਨਾ ਦੀ ਪਰਵਾਹ ਨਹੀਂ ਕਰਦੇ।
ਇਹ ਵੀ ਪੜ੍ਹੋ: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਦੱਸ ਦੇਈਏ ਕਿ ਨਿੱਕ ਨੇ ਫਰਵਰੀ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ 22 ਸਾਲਾ ਜੇਡ ਅਤੇ 44 ਸਾਲਾ ਡੈਨੀ ਨਾਲ ਰਿਸ਼ਤੇ ਵਿੱਚ ਹੈ ਅਤੇ ਤਿੰਨੇ ਇਕੱਠੇ ਰਹਿੰਦੇ ਹਨ। ਉਸ ਸਮੇਂ ਉਨ੍ਹਾਂ ਨੇ ਇੱਕ ਜੈਂਡਰ ਰਿਵੀਲ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਕਿ ਉਹ ਇੱਕ ਕੁੜੀ ਅਤੇ ਇੱਕ ਮੁੰਡੇ ਦੀ ਉਮੀਦ ਕਰ ਰਹੇ ਹਨ। ਲੋਕਾਂ ਨੇ ਇਸ ‘ਟ੍ਰਿਪਲ’ ਰਿਸ਼ਤੇ ‘ਤੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ — ਕੁਝ ਨੇ ਮਜ਼ਾਕ ਉਡਾਇਆ, ਤਾਂ ਕੁਝ ਨੇ ਨਿੰਦਾ ਕੀਤੀ ਸੀ।
ਇਹ ਵੀ ਪੜ੍ਹੋ: ਧਰਮਿੰਦਰ ਮਗਰੋਂ ਉੱਡੀ ਜੈਕੀ ਚੈਨ ਦੇ ਦਿਹਾਂਤ ਦੀ ਖ਼ਬਰ ! ਸਾਹਮਣੇ ਆਇਆ ਸੱਚ
ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਆਇਆ 'ਡਿਸਓਰਿਐਂਟੇਸ਼ਨ ਅਟੈਕ', ਦੋਸਤ ਨੇ ਦਿੱਤੀ Health Update
NEXT STORY