ਮੁੰਬਈ(ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰ ਵਿਚ ਸਕਾਰਾਤਮਕ ਰੁਝਾਨ ਅਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 15 ਪੈਸੇ ਚੜ੍ਹ ਕੇ 72.97 ਦੇ ਪੱਧਰ 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਘਰੇਲੂ ਇਕਾਈ ਡਾਲਰ ਦੇ ਮੁਕਾਬਲੇ 72.98 ਦੇ ਪੱਧਰ 'ਤੇ ਖੁੱਲ੍ਹੀ ਅਤੇ ਫਿਰ ਇਸ ਦੇ ਪਿਛਲੇ ਪੱਧਰ ਦੇ ਮੁਕਾਬਲੇ 15 ਪੈਸੇ ਦੀ ਤੇਜ਼ੀ ਨਾਲ 72.97 ਦੇ ਪੱਧਰ' ਤੇ ਪਹੁੰਚ ਗਈ।
ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.12 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਇੰਡੈਕਸ 0.06% ਦੀ ਗਿਰਾਵਟ ਨਾਲ 89.75 'ਤੇ ਬੰਦ ਹੋਇਆ ਹੈ। ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.31 ਫੀਸਦੀ ਚੜ੍ਹ ਕੇ 65.31 ਡਾਲਰ ਪ੍ਰਤੀ ਬੈਰਲ 'ਤੇ ਸੀ।
ਕੋਵਿਡ ਮੈਡੀਕਲੇਮਸ ਦੇ ਦਾਅਵਿਆਂ ’ਚ ਵੱਡਾ ਉਛਾਲ, ਪਿਛਲੇ ਵਿੱਤੀ ਸਾਲ ਦੇ 57 ਫੀਸਦੀ ’ਤੇ ਪਹੁੰਚ ਗਿਆ ਅੰਕੜਾ
NEXT STORY