ਮੁੰਬਈ — ਸੁਚੇਤ ਘਰੇਲੂ ਬਜ਼ਾਰ ਦੀ ਤਰਜ਼ ’ਤੇ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ ਚਾਰ ਪੈਸੇ ਕਮਜ਼ੋਰ ਹੋ ਕੇ 73.03 ਪ੍ਰਤੀ ਡਾਲਰ ’ਤੇ ਆ ਗਿਆ। ਹਾਲਾਂਕਿ, ਡਾਲਰ ਦੀ ਨਰਮੀ ਅਤੇ ਵਿਦੇਸ਼ੀ ਨਿਵੇਸ਼ ਦੇ ਚਲਦੇ ਰੁਪਏ ’ਚ ਜ਼ਿਆਦਾ ਗਿਰਾਵਟ ਨਹੀਂ ਆਈ। ਅੰਤਰਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ ਕਮਜ਼ੋਰ ਰੁਖ ਵਿਚ ਖੁੱਲਿ੍ਹਆ। ਕੁਝ ਸਮੇਂ ਬਾਅਦ ਇਹ ਚਾਰ ਪੈਸੇ ਡਿੱਗ ਕੇ 73.03 ਪ੍ਰਤੀ ਡਾਲਰ ’ਤੇ ਆ ਗਿਆ।
ਵੀਰਵਾਰ ਨੂੰ ਰੁਪਿਆ 72.99 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਛੇ ਵੱਡੀਆਂ ਮੁਦਰਾਵਾਂ ਦੀ ਬਾਸਕਿਟ ਵਿਚ ਡਾਲਰ ਇੰਡੈਕਸ 0.03 ਪ੍ਰਤੀਸ਼ਤ ਨਰਮ ਹੋ ਕੇ 90.10 ’ਤੇ ਰਿਹਾ। ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 150.42 ਅੰਕ ਭਾਵ 0.30 ਪ੍ਰਤੀਸ਼ਤ ਦੀ ਗਿਰਾਵਟ ਨਾਲ 49,474.34 ਅੰਕ ’ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ 54.35 ਅੰਕ ਭਾਵ 0.37% ਦੀ ਗਿਰਾਵਟ ਦੇ ਨਾਲ 14,590.35 ਅੰਕ ’ਤੇ ਸੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ ਪੀ ਆਈ) ਘਰੇਲੂ ਪੂੰਜੀ ਬਾਜ਼ਾਰ ਵਿਚ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਪੂੰਜੀ ਬਾਜ਼ਾਰ ਵਿਚ 1,614.66 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੌਰਾਨ ਗਲੋਬਲ ਕੱਚਾ ਤੇਲ ਬ੍ਰੈਂਟ ਕਰੂਡ 1.37% ਦੀ ਗਿਰਾਵਟ ਦੇ ਨਾਲ 55.40 ਡਾਲਰ ਪ੍ਰਤੀ ਬੈਰਲ ਰਹਿ ਗਿਆ।
ਇਹ ਵੀ ਪੜ੍ਹੋ : SEBI ਨੇ HDFC Bank ’ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
SEBI ਨੇ HDFC Bank ’ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ
NEXT STORY