ਮੁੰਬਈ - ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਦਿਨ ਭਰ ਦੇ ਕਾਰੋਬਾਰ ਦੇ ਉਤਰਾਅ-ਚੜ੍ਹਾਅ ਦੇ ਬਾਅਦ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 76.72 ਅੰਕ ਭਾਵ 0.13 ਫ਼ੀਸਦੀ ਦੀ ਤੇਜ਼ੀ ਦੇ ਨਾਲ 60,135.78 ਦੇ ਪੱਧਰ 'ਤੇ ਬੰਦ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 50.75 ਅੰਕ (0.28 ਫੀਸਦੀ) ਦੇ ਵਾਧੇ ਨਾਲ 17,945.95 'ਤੇ ਬੰਦ ਹੋਇਆ। ਪਿਛਲੇ ਹਫਤੇ ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 1,293.48 ਅੰਕ ਜਾਂ 2.20 ਫੀਸਦੀ ਵਧਿਆ ਸੀ। ਇਹ ਜਾਣਿਆ ਜਾਂਦਾ ਹੈ ਕਿ ਅੱਜ ਕਾਰੋਬਾਰ ਦੇ ਦੌਰਾਨ ਸੈਂਸੈਕਸ 60476.13 ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਨਿਫਟੀ ਨੇ ਪਹਿਲੀ ਵਾਰ 18 ਹਜ਼ਾਰ ਦਾ ਪੱਧਰ ਪਾਰ ਕੀਤਾ। ਕੁੱਲ 28 ਸੈਸ਼ਨਾਂ ਵਿੱਚ ਨਿਫਟੀ 17,000 ਤੋਂ 18,000 ਤੱਕ ਚਲਾ ਗਿਆ।
ਇਸ ਹਫ਼ਤੇ ਇੰਫੋਸਿਸ , ਵਿਪਰੋ ਅਤੇ ਐਚ.ਸੀ.ਐੱਲ. ਤਕਨਾਲੋਜੀ ਦੇ ਤਿਮਾਹੀ ਨਤੀਜੇ, ਮੈਕਰੋ ਆਰਥਿਕ ਡਾਟਾ ਅਤੇ ਗਲੋਬਲ ਰੁਝਾਨ ਨਾਲ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਨਿਰਧਾਰਤ ਹੋਵੇਗੀ। ਸ਼ੁੱਕਰਵਾਰ ਨੂੰ ਦੁਸਹਿਰੇ ਵਾਲੇ ਦਿਨ ਸ਼ੇਅਰ ਬਾਜ਼ਾਰ ਬੰਦ ਰਹਿਣਗੇ। ਉਦਯੋਗਿਕ ਉਤਪਾਦਨ (ਆਈਆਈਪੀ) ਅਤੇ ਮਹਿੰਗਾਈ ਦੇ ਅੰਕੜੇ ਮੰਗਲਵਾਰ ਨੂੰ ਆਉਣਗੇ। ਥੋਕ ਮੁੱਲ ਸੂਚਕਾਂਕ ਦੇ ਆਧਾਰ ਤੇ ਮਹਿੰਗਾਈ ਦੇ ਅੰਕੜੇ ਵੀਰਵਾਰ ਨੂੰ ਆਉਣਗੇ। ਇਸ ਤੋਂ ਇਲਾਵਾ, ਵਿਸ਼ਲੇਸ਼ਕਾਂ ਦੇ ਅਨੁਸਾਰ ਬਾਜ਼ਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਰੁਝਾਨ, ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਅਤੇ ਰੁਪਏ ਦੀ ਅਸਥਿਰਤਾ ਤੋਂ ਵੀ ਦਿਸ਼ਾ ਮਿਲੇਗੀ।
ਟਾਪ ਗੇਨਰਜ਼
ਟਾਟਾ ਮੋਟਰਜ਼, ਕੋਲ ਇੰਡੀਆ, ਮਾਰੂਤੀ, ਪਾਵਰ ਗਰਿੱਡ,ਗ੍ਰਾਸਿਮ
ਟਾਪ ਲੂਜ਼ਰਜ਼
ਟੈਕ ਮਹਿੰਦਰਾ, ਇਨਫੋਸਿਸ, ਟੀਸੀਐਸ, ਐਚਸੀਐਲ ਟੈਕ, ਬ੍ਰਿਟਾਨਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ISPA ਲਾਂਚ ਕਰਨ ਮੌਕੇ ਬੋਲੇ PM ਮੋਦੀ, ਜਿੱਥੇ ਸਰਕਾਰ ਦੀ ਜ਼ਰੂਰਤ ਨਹੀਂ ,ਉਥੇ ਸਰਕਾਰੀ ਕੰਟਰੋਲ ਖ਼ਤਮ ਕਰਾਂਗੇ
NEXT STORY