ਨਵੀਂ ਦਿੱਲੀ — ਟੈਲੀਕਾਮ ਕੰਪਨੀਆਂ ਵਲੋਂ ਟੈਰਿਫ 'ਚ ਵਾਧੇ ਦੇ ਐਲਾਨ ਤੋਂ ਬਾਅਦ ਇਸ ਦਾ ਅਸਰ ਅੱਜ ਸ਼ੇਅਰ ਬਜ਼ਾਰ ਵਿਚ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਘੇਰਲੂ ਸ਼ੇਅਰ ਬਜ਼ਾਰ ਟੈਲੀਕਾਮ ਕੰਪਨੀਆਂ 'ਚ ਉਛਾਲ ਦੇ ਦਮ 'ਤੇ ਵਾਧੇ ਨਾਲ ਹਰੇ ਨਿਸ਼ਾਨ 'ਚ ਖੁੱਲ੍ਹੇ। ਸਵੇਰੇ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 97 ਅੰਕ ਚੜ੍ਹ ਕੇ 40,890 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12 ਹਜ਼ਾਰ ਦੇ ਪਾਰ ਹੋ ਗਿਆ ਹੈ।
ਸ਼ੇਅਰਾਂ 'ਚ ਭਾਰੀ ਉਛਾਲ
ਸੋਮਵਾਰ ਨੂੰ ਵੋਡਾਫੋਨ-ਆਈਡਿਆ ਦੇ ਸ਼ੇਅਰਾਂ ਵਿਚ 22 ਫੀਸਦੀ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਵਿਚ 7 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜਿਓ, ਏਅਰਟੈੱਲ, ਵੋਡਾਫੋਨ-ਆਈਡਿਆ ਸਾਰਿਆਂ ਨੇ ਆਪਣੇ ਪ੍ਰੀਪੇਡ ਉਤਪਾਦਾਂ ਅਤੇ ਸੇਵਾਵਾਂ ਲਈ ਟੈਰਿਫ 'ਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਗਾਹਕਾਂ ਦੇ ਮੋਬਾਇਲ ਬਿੱਲ 'ਚ 50 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ।
ਵੋਡਾਫੋਨ-ਆਈਡਿਆ ਅਤੇ ਏਅਰਟੈੱਲ ਨੇ ਵਧਾਈਆਂ ਦਰਾਂ
ਦੇਸ਼ ਦੀਆਂ ਪ੍ਰਮੁੱਖ ਟੈਲੀਕਾਮ ਕੰਪਨੀਆਂ ਵੋਡਾਫੋਨ-ਆਈਡਿਆ ਅਤੇ ਏਅਰਟੈੱਲ ਨੇ ਮੋਬਾਇਲ ਟੈਰਿਫ ਦੀਆਂ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਨਵੇ ਪਲਾਨ 'ਤੇ ਕਾਲ ਦਰਾਂ ਦੇ ਨਾਲ ਇੰਟਰਨੈੱਟ ਡਾਟਾ ਚਾਰਜ ਵੀ ਵਧਾ ਦਿੱਤਾ ਗਿਆ ਹੈ। ਵੋਡਾਫੋਨ-ਆਈਡਿਆ ਨੇ ਪ੍ਰੀਪੇਡ ਸੇਵਾਵਾਂ ਲਈ 2,28,84 ਅਤੇ 365 ਦਿਨਾਂ ਦੀ ਵੈਧਤਾ ਵਾਲੇ ਨਵੇਂ ਪਲਾਨ ਜਾਰੀ ਕੀਤੇ ਹਨ ਜਿਹੜੇ ਕਿ ਪੁਰਾਣੇ ਪਲਾਨ ਤੋਂ 50 ਫੀਸਦੀ ਤੱਕ ਮਹਿੰਗੇ ਹਨ। ਏਅਰਟੈੱਲ ਦਾ ਟੈਰਿਫ 50 ਪੈਸੇ ਤੋਂ 2.85 ਰੁਪਏ ਪ੍ਰਤੀ ਦਿਨ ਤੱਕ ਮਹਿੰਗਾ ਹੋ ਗਿਆ ਹੈ।
ਰਿਲਾਂਇਸ ਜਿਓ ਦੇ ਨਵੇਂ ਪਲਾਨ
ਭਾਰਤੀ ਟੈਲੀਕਾਮ ਬਜ਼ਾਰ ਵਿਚ ਸਭ ਤੋਂ ਵੱਡੀ ਹਿੱਸੇਦਾਰੀ ਰੱਖਣ ਵਾਲੀ ਰਿਲਾਂਇੰਸ ਸਮੂਹ ਦੀ ਜਿਓ ਨੇ ਵੀ 6 ਦਸੰਬਰ ਤੋਂ ਮੋਬਾਈਲ ਟੈਰਿਫ ਵਧਾਉਣ ਦੀ ਗੱਲ ਕਹੀ ਹੈ। ਕੰਪਨੀ ਨੇ ਵੱਖ-ਵੱਖ ਪਲਾਨ 'ਚ 40 ਫੀਸਦੀ ਤੱਕ ਵਾਧੇ ਦਾ ਐਲਾਨ ਕੀਤਾ ਹੈ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਨਵੇਂ ਪਲਾਨ ਦੇ ਤਹਿਤ ਗਾਹਕਾਂ ਨੂੰ 300 ਫੀਸਦੀ ਜ਼ਿਆਦਾ ਫਾਇਦੇ ਮਿਲਣਗੇ। ਕੰਪਨੀ ਨੇ ਫੇਅਰਯੂਜ਼ ਪਾਲਸੀ ਦੇ ਤਹਿਤ ਦੂਜੇ ਆਪਰੇਟਰਾਂ 'ਤੇ ਕੀਤੀ ਜਾਣ ਵਾਲੀ ਕਾਲ ਦਾ ਸਮਾਂ ਨਿਰਧਾਰਤ ਕਰ ਦਿੱਤਾ ਹੈ ਜਿਹੜਾ ਕਿ ਅਨਲਿਮਟਿਡ ਪਲਾਨ 'ਤੇ ਲਾਗੂ ਹੋਵੇਗਾ।
KARVY 'ਤੇ NSE, BSE ਦੀ ਕਾਰਵਾਈ, ਟ੍ਰੇਡਿੰਗ ਲਾਇਸੈਂਸ ਕੀਤਾ ਸਸਪੈਂਡ
NEXT STORY