ਨਵੀਂ ਦਿੱਲੀ - ਤਕਨਾਲੋਜੀ ਖੇਤਰ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਵਾਂਗ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਵਾਲਿਆਂ ਲਈ ਵੀ 2022 ਨਿਰਾਸ਼ਾ ਭਰਿਆ ਸਾਲ ਰਿਹਾ। ਖਾਸ ਤੌਰ ’ਤੇ ਬਿਟਕੁਆਇਨ ਦੇ ਨਿਵੇਸ਼ਕ ਵੱਡੇ ਘਾਟੇ ’ਚ ਰਹੇ। ਬਿਟਕੁਆਇਨ ਇਸ ਸਾਲ 61.35 ਫੀਸਦੀ ਡਿੱਗਿਆ ਅਤੇ ਨਿਵੇਸ਼ਕਾਂ ਨੂੰ ਇਸ ’ਚ ਅਰਬਾਂ ਡਾਲਰ ਦਾ ਨੁਕਸਾਨ ਹੋਇਆ। ਕ੍ਰਿਪਟੋ ਕਰੰਸੀ ਦੀ ਟ੍ਰੈਡਿੰਗ ਕਰਵਾਉਣ ਵਾਲੇ 5 ਐਕਸਚੇਂਜ, ਐੱਫ. ਟੀ. ਐੱਕਸ. , ਬਲਾਕਫਾਈ, ਥ੍ਰੀ ਐਰੋਜ਼ ਕੈਪੀਟਲ, ਵਾਗਰ ਡਿਜੀਟਲ, ਸੈਲਸੀਅਸ ਨੈੱਟਵਰਕ, ਇਸ ਸਾਲ ਦੀਵਾਲੀਆ ਹੋ ਗਈ। ਇਨ੍ਹਾਂ ’ਚੋਂ ਐੱਫ. ਟੀ. ਐੱਕਸ. ਦਾ ਮੁੱਲ ਇਕ ਸਮੇਂ 32 ਬਿਲੀਅਨ ਡਾਲਰ ਹੋਇਆ ਕਰਦਾ ਸੀ। ਇਸ ਦੇ ਦੀਵਾਲੀਆ ਹੋਣ ਤੋਂ ਬਾਅਦ ਵੀ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪਿਛਲੇ ਸਾਲ ਨਵੰਬਰ ’ਚ 3 ਟ੍ਰਿਲੀਅਨ ਡਾਲਰ ਦੇ ਮਾਰਕੀਟ ਕੈਪ ਵਾਲੀ ਕ੍ਰਿਪਟੋ ਉਦਯੋਗ ਦੀ ਮਾਰਕੀਟ ਕੈਪ ਹੁਣ ਸਿਰਫ 800 ਬਿਲੀਅਨ ਡਾਲਰ ਰਹਿ ਗਈ ਹੈ। ਇਹ ਮਾਰਕੀਟ ਕੈਪ 1 ਜਨਵਰੀ ਨੂੰ ਲਗਭਗ 2.2 ਟ੍ਰਿਲੀਅਨ ਡਾਲਰ ਸੀ, ਜਿਸ ਦਾ ਮਤਲਬ ਹੈ ਕਿ ਜਨਵਰੀ ਦੇ ਸਭ ਤੋਂ ਉੱਚੇ ਪੱਧਰ ਤੋਂ ਇਸ ’ਚ 64 ਫੀਸਦੀ ਦੀ ਗਿਰਾਵਟ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਮੁਕੇਸ਼-ਨੀਤਾ ਦੇ ਛੋਟੇ ਪੁੱਤਰ ਅਨੰਤ ਦੀ ਹੋਈ ਮੰਗਣੀ, ਜਾਣੋ ਕੌਣ ਹੈ ਅੰਬਾਨੀ ਪਰਿਵਾਰ ਦੀ ਹੋਣ ਵਾਲੀ ਛੋਟੀ ਨੂੰਹ
ਟੈਰਾ 100 ਫੀਸਦੀ ਡਾਊਨ
ਸੋਲਾਨਾ 94 ਫੀਸਦੀ ਡਾਊਨ
ਕਾਰਡਾਨੋ 80.15 ਫੀਸਦੀ ਡਾਊਨ
ਈਥਰ 64.59 ਫੀਸਦੀ ਡਾਊਨ
ਬਿਟਕੁਆਇਨ 61.35 ਫੀਸਦੀ ਡਾਊਨ
ਡੋਜ਼ੀਕੁਆਇਨ 54.55 ਫੀਸਦੀ ਡਾਊਨ
5 ਕ੍ਰਿਪਟੋ ਐਕਸਚੇਂਜ ਦੀਵਾਲੀਆ ਹੋਈਆਂ
ਕ੍ਰਿਪਟੋ ਕਰੰਸੀ ਦੀ ਟ੍ਰੇਡਿੰਗ ਕਰਵਾਉਣ ਵਾਲੀਆਂ 5 ਐਕਸਚੇਂਜਾਂ ਐੱਫ. ਟੀ. ਐਕਸ., ਬਲਾਕਫਾਈ, ਥ੍ਰੀ ਐਰੋਜ਼ ਕੈਪੀਟਲ, ਵਾਇਗਰ ਡਿਜੀਟਲ ਤੇ ਸੈਲਸ਼ੀਅਸ ਨੈੱਟਵਰਕ ਇਸ ਸਾਲ ਦੀਵਾਲੀਆ ਹੋ ਗਈਆਂ। ਇਨ੍ਹਾਂ ਵਿਚੋਂ ਐੱਫ. ਟੀ. ਐਕਸ. ਦੀ ਵੈਲੂਏਸ਼ਨ ਇਕ ਵੇਲੇ 32 ਬਿਲੀਅਨ ਡਾਲਰ ਹੁੰਦੀ ਸੀ। ਇਸ ਦੇ ਦੀਵਾਲੀਆ ਹੋਣ ’ਤੇ ਵੀ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ : Year Ender 2022 : ਇਨ੍ਹਾਂ ਕੰਪਨੀਆਂ ਦੇ ਸ਼ੇਅਰ ਬਣੇ ਨਿਵੇਸ਼ਕਾਂ ਦੇ ਗਲੇ ਦੀ ਹੱਡੀ, ਸਰਕਾਰੀ ਕੰਪਨੀ ਵੀ ਸੂਚੀ 'ਚ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਵੰਬਰ 'ਚ ਆਧਾਰ ਆਧਾਰਿਤ E-KYC ਲੈਣ-ਦੇਣ 22 ਫੀਸਦੀ ਵਧ ਕੇ 28.75 ਕਰੋੜ 'ਤੇ
NEXT STORY