ਨਵੀਂ ਦਿੱਲੀ (ਭਾਸ਼ਾ)-ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ 7 ਦੇ ਬਾਜ਼ਾਰ ਪੂੰਜੀਕਰਨ (ਐੱਮ-ਕੈਪ) 'ਚ ਬੀਤੇ ਹਫਤੇ ਕੁਲ ਮਿਲਾ ਕੇ 1 ਲੱਖ ਕਰੋੜ ਰੁਪਏ ਦੀ ਕਮੀ ਆਈ। ਐੱਚ. ਡੀ. ਐੱਫ. ਸੀ. ਬੈਂਕ ਦੇ ਐੱਮਕੈਪ 'ਚ ਸਭ ਤੋਂ ਜ਼ਿਆਦਾ 30,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮੀ ਦਰਜ ਕੀਤੀ ਗਈ ਹੈ।
ਐੱਚ. ਡੀ. ਐੱਫ . ਸੀ. ਬੈਂਕ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼, ਹਿੰਦੋਸਤਾਨ ਯੂਨੀਲੀਵਰ ਲਿਮਟਿਡ, ਐੱਚ. ਡੀ. ਐੱਫ. ਸੀ., ਕੋਟਕ ਮਹਿੰਦਰਾ ਬੈਂਕ, ਆਈ. ਸੀ. ਆਈ. ਸੀ. ਆਈ. ਅਤੇ ਬਜਾਜ ਫਾਇਨਾਂਸ ਦਾ ਬਾਜ਼ਾਰ ਪੂੰਜੀਕਰਨ ਘਟਿਆ ਹੈ। ਉਥੇ ਹੀ ਦੂਜੇ ਪਾਸੇ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ ਅਤੇ ਆਈ. ਟੀ. ਸੀ. ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਦਰਜ ਕੀਤਾ ਗਿਆ ਹੈ।
ਦਸੰਬਰ 'ਚ ਫਿਰ ਵਿਆਜ ਦਰ ਘਟਾ ਸਕਦਾ ਹੈ ਰਿਜ਼ਰਵ ਬੈਂਕ: ਗੋਲਡਮੈਨ
NEXT STORY