ਬਿਜ਼ਨੈੱਸ ਡੈਸਕ : ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਮਾਨੇਸਰ ਸੁਵਿਧਾ ਦੀ ਉਤਪਾਦਨ ਸਮੱਰਥਾ ’ਚ ਇਕ ਲੱਖ ਯੂਨਿਟ ਪ੍ਰਤੀ ਸਾਲ ਦਾ ਵਿਸਥਾਰ ਕੀਤਾ ਹੈ। ਮੋਟਰ ਵਾਹਨ ਮੁਖੀ ਨੇ ਹਰਿਆਣਾ ਦੇ ਮਾਨੇਸਰ ’ਚ ਕੰਮ ਕਰ ਰਹੇ 3 ਉਤਪਾਦਨ ਪਲਾਂਟਾਂ ’ਚ ਮੌਜੂਦ ਪਲਾਂਟ-ਏ ’ਚ ਇਕ ਵਾਹਨ ‘ਅਸੈਂਬਲੀ ਲਾਈਨ’ ਜੋੜੀ ਹੈ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ,‘‘ਨਵੀਂ ਵਾਹਨ ‘ਅਸੈਂਬਲੀ ਲਾਈਨ’ ’ਚ ਪ੍ਰਤੀ ਸਾਲ ਇਕ ਲੱਖ ਇਕਾਈ ਬਣਾਉਣ ਦੀ ਸਮੱਰਥਾ ਹੈ।’’
ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ
ਇਸ ਸਬੰਧ ਵਿਚ ਇਕ ਬਿਆਨ ਅਨੁਸਾਰ, ਵਾਧੂ ‘ਅਸੈਂਬਲੀ ਲਾਈਨ’ ਦੇ ਨਾਲ ਮਾਨੇਸਰ ਦੀ ਕੁਲ ਉਤਪਾਦਨ ਸਮੱਰਥਾ 9 ਲੱਖ ਵਾਹਨ ਪ੍ਰਤੀ ਸਾਲ ਹੋ ਗਈ ਹੈ। ਐੱਮ. ਐੱਸ. ਆਈ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਸਾਸ਼ੀ ਤੇਕੁਚੀ ਨੇ ਕਿਹਾ, ‘‘ਸਾਡਾ ਟੀਚਾ ਅਗਲੇ ਸੱਤ-ਅੱਠ ਸਾਲਾਂ ਵਿੱਚ ਪ੍ਰਤੀ ਸਾਲ 40 ਲੱਖ ਵਾਹਨਾਂ ਦੀ ਸਮਰੱਥਾ ਨੂੰ ਲਗਭਗ ਦੁੱਗਣਾ ਕਰਨਾ ਹੈ। ਪ੍ਰਤੀ ਸਾਲ ਇੱਕ ਲੱਖ ਵਾਹਨਾਂ ਦੀ ਸਮਰੱਥਾ ਵਿੱਚ ਵਾਧਾ ਇਸ ਟੀਚੇ ਵੱਲ ਇੱਕ ਕਦਮ ਹੈ।''
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ MSP ’ਤੇ ਖਰੀਦ ਕੀਤੀ ਸ਼ੁਰੂ, ਕਿਹਾ-ਛੋਲਿਆਂ ਦੇ ਉਤਪਾਦਨ ਨੂੰ ਲੈ ਕੇ ਕੋਈ ਚਿੰਤਾ ਨਹੀਂ
NEXT STORY