ਨਵੀਂ ਦਿੱਲੀ-ਸ਼ਿਪਿੰਗ ਮਨਿਸਟਰ ਨਿਤਿਨ ਗਡਕਰੀ ਨੇ ਕਿਹਾ ਕਿ ਮੁੰਬਈ-ਗੋਆ ਕਰੂਜ਼ ਸੇਵਾ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਸ਼ੁਰੂ ਹੋਵੇਗੀ। ਇਸ ਨੂੰ ਟੂਰਿਜ਼ਮ ਨੂੰ ਬੂਸਟ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁੰਬਈ 'ਚ 2 ਫਲੋਟਿੰਗ ਰੇਸਤਰਾਂ ਦੀ ਵੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਮੁੰਬਈ ਅਤੇ ਗੋਆ ਵਿਚਾਲੇ ਸ਼ੁਰੂ ਹੋਣ ਵਾਲੀ ਪਹਿਲੀ ਕਰੂਜ਼ ਦੀ ਯਾਤਰੀ ਸਮਰੱਥਾ 500 ਹੋਵੇਗੀ ਅਤੇ ਇਹ ਸੇਵਾ 1 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਦੇ ਲਈ ਮਨਿਸਟਰੀ ਨੇ ਸਾਰੇ ਪੋਰਟਸ ਨੂੰ ਕਰੂਜ਼ ਟਰਮੀਨਲ ਸੈੱਟਅਪ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸ਼ਿਪਿੰਗ ਕਾਰਪੋਰੇਸ਼ਨ ਨੂੰ ਕਿਸ਼ਤੀਆਂ ਖਰੀਦਣ ਲਈ 800 ਕਰੋੜ ਰੁਪਏ ਦੇਵੇਗੀ। ਅਸੀਂ ਪਹਿਲਾਂ ਹੀ 10 ਜਲਮਾਰਗਾਂ ਨੂੰ ਪੂਰਾ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਛੇਤੀ ਹੀ 15 ਸਾਲ ਤੋਂ ਜ਼ਿਆਦਾ ਕਮਰਸ਼ੀਅਲ ਵ੍ਹੀਕਲਸ ਨੂੰ ਸਕਰੈਪ ਕਰਨ ਦੀ ਪਾਲਿਸੀ ਲਿਆਏਗਾ। ਪਾਲਿਸੀ ਦਾ ਟੀਚਾ ਦੇਸ਼ 'ਚ ਵਧਦੇ ਵਾਹਨ ਪ੍ਰਦੂਸ਼ਣ ਨੂੰ ਰੋਕਣਾ ਹੈ। ਕੰਦਲਾ ਆਟੋਮੋਬਾਇਲ ਕਲੱਸਟਰ ਬਣਾਉਣ ਅਤੇ ਭਾਰਤ ਨੂੰ ਆਟੋਮੋਬਾਇਲ ਹੱਬ ਬਣਾਉਣ ਲਈ ਪਲਾਨ ਤਿਆਰ ਹੈ।
ਭਾਰਤੀ ਔਰਤਾਂ ਨੂੰ ਝਟਕਾ, ਦੁਨੀਆ ਤੋਂ ਖਤਮ ਹੋ ਜਾਵੇਗਾ ਸੋਨਾ!
NEXT STORY