ਨਵੀਂ ਦਿੱਲੀ-ਅਣਚਾਹੇ ਕਾਲਸ ਅਤੇ ਮੈਸੇਜ ਦੀ ਪ੍ਰੇਸ਼ਾਨੀ ਹੁਣ ਖਤਮ ਹੋ ਸਕਦੀ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਅੱਜ ਪ੍ਰੇਸ਼ਾਨ ਕਰਨ ਵਾਲੀਆਂ ਕਾਲਸ ਅਤੇ ਸਪੈਮ ਨੂੰ ਲੈ ਕੇ ਨਵੇਂ ਨਿਯਮਾਂ 'ਚ ਬਦਲਾਅ ਕੀਤਾ ਹੈ, ਜਿਸ ਤਹਿਤ ਟੈਲੀਮਾਰਕੀਟਿੰਗ ਮੈਸੇਜ ਭੇਜਣ ਲਈ ਯੂਜ਼ਰ ਦੀ ਸਹਿਮਤੀ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ।
ਰੈਗੂਲੇਟਰੀ ਨੇ ਟੈਲੀਕਾਮ ਆਪ੍ਰੇਟਰਸ ਨੂੰ ਇਹ ਵੀ ਯਕੀਨੀ ਕਰਨ ਲਈ ਕਿਹਾ ਹੈ ਕਿ ਕਮਰਸ਼ੀਅਲ ਕਮਿਊਨੀਕੇਸ਼ਨ ਸਿਰਫ ਰਜਿਸਟਰਡ ਸੈਂਡਰਸ ਵੱਲੋਂ ਹੋਵੇ। ਟਰਾਈ ਨੇ ਬਿਆਨ 'ਚ ਕਿਹਾ ਕਿ ਰੈਗੂਲੇਸ਼ਨ 'ਚ ਪੂਰੀ ਤਰ੍ਹਾਂ ਬਦਲਾਅ ਜ਼ਰੂਰੀ ਹੋ ਗਿਆ ਸੀ। ਨਵੇਂ ਨਿਯਮ ਦਾ ਉਦੇਸ਼ ਯੂਜ਼ਰਸ ਨੂੰ ਸਪੈਮ ਤੋਂ ਹੋ ਰਹੀ ਪ੍ਰੇਸ਼ਾਨੀ ਨੂੰ ਪ੍ਰਭਾਵੀ ਰੂਪ ਨਾਲ ਰੋਕਣਾ ਹੈ। ਟਰਾਈ ਨੇ ਕਿਹਾ ਕਿ ਨਵਾਂ ਨਿਯਮ ਸਬਸਕ੍ਰਾਈਬਰਸ ਨੂੰ ਸਹਿਮਤੀ 'ਤੇ ਪੂਰਨ ਕੰਟਰੋਲ ਦਿੰਦਾ ਹੈ ਅਤੇ ਪਹਿਲਾਂ ਦਿੱਤੀ ਗਈ ਸਹਿਮਤੀ ਨੂੰ ਵਾਪਸ ਵੀ ਲੈ ਸਕਦਾ ਹੈ। ਨਿਯਮਾਂ ਦੀ ਉਲੰਘਣਾ 'ਤੇ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਉਲੰਘਣਾ ਦੀ ਸ਼੍ਰੇਣੀ ਮੁਤਾਬਕ 1,000 ਰੁਪਏ ਤੋਂ ਲੈ ਕੇ 50 ਲੱਖ ਰੁਪਏ ਤਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
ਏਅਰ ਏਸ਼ੀਆ 30 ਅਰਬ ਡਾਲਰ ਦੇ ਸੌਦੇ 'ਚ 100 ਏਅਰਬੱਸ ਜਹਾਜ਼ ਖਰੀਦੇਗੀ
NEXT STORY