ਮਿਲਾਨ/ਇਟਲੀ (ਸਾਬੀ ਚੀਨੀਆ)- ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਫੈਡਰੇਸ਼ਨ ਇਟਲੀ ਵੱਲੋਂ ਵਿਚੈਂਸਾ ਨੇੜਲੇ ਸ਼ਹਿਰ ਮੌਂਤੀਬੈਲੋ ਵਿਖੇ ਕਬੱਡੀ ਕੱਪ ਕਰਵਾਇਆ ਗਿਆ। ਕਬੱਡੀ ਕੱਪ ਵਿੱਚ ਸਪੋਰਟਸ ਕਲੱਬ ਵੈਰੋਨਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਬੱਡੀ ਕੱਪ ਜਿੱਤ ਕੇ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਫੀਰੈਂਸੇ ਦੀ ਟੀਮ ਇਸ ਖੇਡ ਮੇਲੇ ਦੀ ਉੱਪ ਜੇਤੂ ਟੀਮ ਰਹੀ।

ਪੜ੍ਹੋ ਇਹ ਅਹਿਮ ਖ਼ਬਰ-ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ... ਪੁਰਤਗਾਲ 'ਚ ਭਾਰਤੀ ਮਿਸ਼ਨ ਨੇ ਪਾਕਿ ਦੰਗਾਕਾਰੀਆਂ ਨੂੰ ਸਿਖਾਇਆ ਸਬਕ

ਖੇਡ ਮੇਲੇ ਵਿੱਚ ਇਟਲੀ ਭਰ ਤੋਂ ਕਈ ਪ੍ਰਮੁੱਖ ਚੋਟੀ ਦੀਆਂ ਕਬੱਡੀ ਟੀਮਾਂ ਨੇ ਸ਼ਿਰਕਤ ਕੀਤੀ। ਸਾਰੇ ਹੀ ਮੁਕਾਬਲੇ ਬਹੁਤ ਗਹਿਗੱਚ ਅਤੇ ਦਿਲਚਸਪ ਸਨ। ਖੇਡ ਮੇਲੇ ਦੌਰਾਨ ਨੈਸ਼ਨਲ ਸਟਾਇਲ ਕਬੱਡੀ ਮੁਕਾਬਲਿਆਂ ਵਿੱਚ ਬੈਰਗਾਮੋ ਨੂੰ ਪਹਿਲਾ ਅਤੇ ਫੀਰੈਂਸੇ ਨੂੰ ਦੂਜਾ ਸਥਾਨ ਹਾਸਿਲ ਹੋਇਆ। ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਦਿਲ-ਖਿੱਚਵੀਆਂ ਟ੍ਰਾਫੀਆਂ ਦੇ ਨਾਲ਼ ਸਨਮਾਨਿਤ ਕੀਤਾ ਗਿਆ। ਇਟਲੀ ਵਿੱਚ ਇਸ ਸੀਜਨ ਦੇ ਪਹਿਲੇ ਖੇਡ ਮੇਲੇ ਦੌਰਾਨ ਦਰਸ਼ਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਖੇਡ ਮੇਲੇ ਦੌਰਾਨ ਵੱਖ-ਵੱਖ ਖੇਤਰ ਦੀਆਂ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ-ਨਾਲ ਮੌਂਤੀਬੈਲੋ ਸ਼ਹਿਰ ਦੇ ਮੇਅਰ ਸਮੇਤ ਕਈ ਹੋਰ ਉੱਚ ਅਧਿਕਾਰੀ ਵੀ ਸਾਮਿਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮੁੜ ਉਡਾਣਾਂ ਸ਼ੁਰੂ ਕਰਨਾ ਚਾਹੁੰਦੈ ਰੂਸ, ਕਈ ਦੇਸ਼ਾਂ ਨਾਲ ਗੱਲਬਾਤ ਜਾਰੀ
NEXT STORY