ਨਵੀਂ ਦਿੱਲੀ (ਏਜੰਸੀ)- ਯੂ. ਪੀ. ਈ. ਰਾਹੀਂ ਲੈਣ-ਦੇਣ ਕਰਨ ਵਾਲੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨ. ਪੀ. ਸੀ. ਈ.) ਨੇ 2000 ਰੁਪਏ ਤੋਂ ਵੱਧ ਦੇ ਲੈਣ-ਦੇਣ ’ਤੇ 0.4 ਫੀਸਦੀ ਮਰਚੈਂਟ ਡਿਸਕਾਊਂਟ ਰੇਟ (ਐੱਮ. ਡੀ. ਰ.) ਲਾਉਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਇਸ ਨੂੰ ਲਾਗੂ ਕਰਨ ਦੀ ਮਿਤੀ ਦੀਵਾਲੀ ਤੋਂ ਬਾਅਦ ਤੈਅ ਕੀਤੀ ਜਾਵੇਗੀ। ਉਦੋਂ ਤਕ ਕੋਈ ਵਾਧੂ ਖਰਚ ਨਹੀਂ ਲੱਗੇਗਾ।
ਐੱਨ. ਪੀ. ਸੀ. ਈ. ਵੱਲੋਂ ਪਿਛਲੇ ਮਹੀਨੇ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ 15 ਅਕਤੂਬਰ ਤੋਂ ਵਿਅਕਤੀ ਤੋਂ ਵਪਾਰੀ (ਪੀ 2 ਐੱਮ) ਨੂੰ 2000 ਤੋਂ ਵੱਧ ਦੇ ਯੂ. ਪੀ. ਈ. ਰਾਹੀਂ ਲੈਣ-ਦੇਣ ’ਤੇ 0.4 ਫੀਸਦੀ ਐੱਮ. ਡੀ. ਰ. ਲਾਇਆ ਜਾਣਾ ਸੀ। ਯੂ. ਪੀ. ਈ. ਦੀਆਂ ਸੇਵਾਵਾਂ ਨੂੰ ਸੰਚਾਲਨ ਕਰਨ ਵਾਲੀ ਕਮੇਟੀ ਨੇ ਮੰਗਲਵਾਰ ਫੈਸਲਾ ਕੀਤਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਵਿਅਕਤੀ ਤੋਂ ਵਪਾਰੀ ਯੂ. ਪੀ. ਈ. ਰਾਹੀਂ ਲੈਣ-ਦੇਣ ’ਤੇ ਐੱਮ. ਡੀ. ਰ. ਨੂੰ ਦੀਵਾਲੀ ਤੋਂ ਤੁਰੰਤ ਬਾਅਦ ਲਾਗੂ ਕੀਤਾ ਜਾਏਗਾ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਨੇ ਇਕ ਬਿਆਨ ’ਚ ਕਿਹਾ ਕਿ ਇਸ ਸਬੰਧੀ ਮਿਤੀ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ । 75,000 ਰੁਪਏ ਜਾਂ ਇਸ ਤੋਂ ਵੱਧ ਦੇ ਲੈਣ-ਦੇਣ ਲਈ ਇਸ ਦੀ ਵੱਧ ਤੋਂ ਵੱਧ ਹੱਦ 300 ਰੁਪਏ ਨਿਰਧਾਰਤ ਕੀਤੀ ਗਈ ਹੈ।
ਦੱਖਣੀ ਕੋਰੀਆਈ ਸਟਾਕ ਮਾਰਕੀਟ 'ਚ ਹਾਹਾਕਰ, ਕੋਸਪੀ 7% ਤੋਂ ਵੱਧ ਡਿੱਗਿਆ, ਰੁਕੀ ਟ੍ਰੇਡਿੰਗ
NEXT STORY