ਨਵੀਂ ਦਿੱਲੀ - ਡਿਜੀਟਲ ਭੁਗਤਾਨ ਅਤੇ ਵਿੱਤੀ ਸੇਵਾ ਕੰਪਨੀ Paytm ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਪੇਟੀਐਮ ਦੀ ਮੂਲ ਕੰਪਨੀ One97 ਕਮਿਊਨੀਕੇਸ਼ਨਜ਼ ਲਿਮਿਟੇਡ ਨੇ ਐਤਵਾਰ ਨੂੰ ਚੀਨੀ ਲੋਨ ਐਪ ਮਾਮਲੇ ਵਿੱਚ ਈਡੀ ਦੀ ਜਾਂਚ ਦੇ ਅਧੀਨ ਵਪਾਰੀਆਂ ਨਾਲ ਕਿਸੇ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ।
ਕੰਪਨੀ ਨੇ ਕਿਹਾ ਕਿ ਈਡੀ ਵੱਲੋਂ ਜਿਨ੍ਹਾਂ ਫੰਡਾਂ ਨੂੰ ਰੋਕਿਆ ਗਿਆ ਹੈ, ਉਨ੍ਹਾਂ ਵਿੱਚੋਂ ਕੋਈ ਵੀ ਗਰੁੱਪ ਜਾਂ ਕਿਸੇ ਗਰੁੱਪ ਕੰਪਨੀ ਨਾਲ ਸਾਡਾ ਸਬੰਧ ਨਹੀਂ ਹੈ। ਪੇਟੀਐਮ ਨੇ ਆਪਣੀ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ, "ਕੁਝ ਵਪਾਰੀਆਂ ਦੇ ਖਿਲਾਫ ਚੱਲ ਰਹੀ ਜਾਂਚ ਦੇ ਸਬੰਧ ਵਿੱਚ, ਈਡੀ ਨੇ ਉਨ੍ਹਾਂ ਵਪਾਰੀਆਂ ਨਾਲ ਸਬੰਧਤ ਜਾਣਕਾਰੀ ਮੰਗੀ ਹੈ ਜਿਨ੍ਹਾਂ ਨੂੰ ਅਸੀਂ ਭੁਗਤਾਨ ਪ੍ਰੋਸੈਸਿੰਗ ਹੱਲ ਪ੍ਰਦਾਨ ਕਰਦੇ ਹਾਂ। ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਵਪਾਰੀ ਸੁਤੰਤਰ ਇਕਾਈਆਂ ਹਨ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਸਾਡੇ ਸਮੂਹ ਦੀ ਇਕਾਈ ਨਹੀਂ ਹੈ।"
ਇਹ ਵੀ ਪੜ੍ਹੋ : Paytm, ਕੈਸ਼ ਫ੍ਰੀ ਅਤੇ ਰੇਜ਼ਰਪੇਅ ਦੇ ਟਿਕਾਣਿਆਂ ’ਤੇ ਛਾਪੇਮਾਰੀ, 17 ਕਰੋੜ ਰੁਪਏ ਜ਼ਬਤ
ਈਡੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਚੀਨੀ ਨਾਗਰਿਕਾਂ ਦੇ "ਨਿਯੰਤਰਣ" ਅਧੀਨ ਐਪ-ਅਧਾਰਤ ਤਤਕਾਲ ਲੋਨ ਦੀ ਅਲਾਟਮੈਂਟ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਬੰਧ ਵਿੱਚ ਆਨਲਾਈਨ ਭੁਗਤਾਨ ਪਲੇਟਫਾਰਮ ਰੇਜ਼ਰਪੇ, ਪੇਟੀਐਮ ਅਤੇ ਕੈਸ਼ਫ੍ਰੀ ਦੇ ਬੈਂਗਲੁਰੂ ਸਥਿਤ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ ਹੈ।
ਪੇਟੀਐਮ ਨੇ ਕਿਹਾ, “ਈਡੀ ਨੇ ਕੁਝ ਵਪਾਰੀ ਸੰਸਥਾਵਾਂ ਦੇ ਵਪਾਰੀ ਆਈਡੀ ਤੋਂ ਕੁਝ ਰਕਮਾਂ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਸੀ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਵਿੱਚੋਂ ਕੋਈ ਵੀ ਫੰਡ, ਜਿਸ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਪੇਟੀਐਮ ਜਾਂ ਸਾਡੀ ਕਿਸੇ ਵੀ ਸਮੂਹ ਕੰਪਨੀ ਨਾਲ ਸਬੰਧਤ ਨਹੀਂ ਹੈ।"
ਐਪ ਨੂੰ ਚੀਨੀ ਲੋਕਾਂ ਦੁਆਰਾ ਨਿਯੰਤਰਿਤ ਕੀਤਾ ਜਾ ਰਿਹਾ ਹੈ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਚੀਨੀ ਵਿਅਕਤੀਆਂ ਦੁਆਰਾ ਨਿਯੰਤਰਿਤ ਇਨ੍ਹਾਂ ਕੰਪਨੀਆਂ ਦੇ "ਵਪਾਰੀ ਆਈਡੀ ਅਤੇ ਬੈਂਕ ਖਾਤਿਆਂ" ਵਿੱਚ ਜਮ੍ਹਾਂ 17 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਏਜੰਸੀ ਨੇ ਦੋਸ਼ ਲਾਇਆ ਕਿ ਇਹ ਕੰਪਨੀਆਂ ਭਾਰਤੀ ਨਾਗਰਿਕਾਂ ਦੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਧੋਖੇ ਨਾਲ ਡਾਇਰੈਕਟਰ ਬਣਾ ਰਹੀਆਂ ਹਨ ਜਦਕਿ ਇਨ੍ਹਾਂ ਕੰਪਨੀਆਂ ਨੂੰ ਚੀਨੀ ਲੋਕਾਂ ਦੁਆਰਾ ਕੰਟਰੋਲ ਅਤੇ ਸੰਚਾਲਿਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : SuperTech ਵਲੋਂ Twin Tower ਡੇਗੇ ਜਾਣ 'ਤੇ 500 ਕਰੋੜ ਦੇ ਨੁਕਸਾਨ ਦਾ ਦਾਅਵਾ, ਪ੍ਰਗਟਾਈ ਇਹ ਇੱਛਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਜੇ ਮਾਲਿਆ ਦੀ ਵਧ ਸਕਦੀ ਹੈ ਮੁਸੀਬਤ , ਮਾਣਹਾਨੀ ਮਾਮਲੇ 'ਚ ਅੱਜ ਸੁਣਾਈ ਜਾ ਸਕਦੀ ਹੈ ਸਜ਼ਾ
NEXT STORY