Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 25, 2026

    8:00:59 AM

  • big news union minister ravneet bittu resigned

    ਵੱਡੀ ਖਬਰ : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ...

  • two cousins from faridkot district die after car falls into canal

    ਕਾਰ ਨਹਿਰ ’ਚ ਡਿੱਗਣ ਕਾਰਨ ਦੋ ਚਚੇਰੇ ਭਰਾਵਾਂ ਦੀ...

  • big decision of the government in the paper leak case

    ਪੇਪਰ ਲੀਕ ਮਾਮਲੇ 'ਚ ਸਰਕਾਰ ਦਾ ਵੱਡਾ ਫੈਸਲਾ ! NTA...

  • para powerlifter jhandu kumar creates history

    CWG 2026: ਪਾਵਰਲਿਫਟਰ ਝੰਡੂ ਕੁਮਾਰ ਨੇ ਰਚਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਵਧੀ ਦੇਸ਼ ਦੀ ਚਿੰਤਾ, ਕਮਜ਼ੋਰ ਮਾਨਸੂਨ ਮਹਿੰਗਾਈ ਅਤੇ ਅਰਥਵਿਵਸਥਾ ’ਤੇ ਪੈ ਸਕਦੀ ਹੈ ਭਾਰੀ

BUSINESS News Punjabi(ਵਪਾਰ)

ਵਧੀ ਦੇਸ਼ ਦੀ ਚਿੰਤਾ, ਕਮਜ਼ੋਰ ਮਾਨਸੂਨ ਮਹਿੰਗਾਈ ਅਤੇ ਅਰਥਵਿਵਸਥਾ ’ਤੇ ਪੈ ਸਕਦੀ ਹੈ ਭਾਰੀ

  • Edited By Harinder Kaur,
  • Updated: 29 May, 2026 03:02 PM
Business
weak monsoon may have a heavy impact on inflation and economy
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ - ਭਿਆਨਕ ਗਰਮੀ ਨਾਲ ਝੁਲਸ ਰਹੇ ਦੇਸ਼ ਦੇ ਸਾਹਮਣੇ ਹੁਣ ਇਕ ਹੋਰ ਵੱਡੀ ਚੁਣੌਤੀ ਖੜ੍ਹੀ ਹੁੰਦੀ ਦਿਖਾਈ ਦੇ ਰਹੀ ਹੈ। ਮੌਸਮ ਏਜੰਸੀਆਂ ਵੱਲੋਂ ਅਲ-ਨੀਨੋ ਦੀ ਵਾਪਸੀ ਅਤੇ ਕਮਜ਼ੋਰ ਮਾਨਸੂਨ ਦੇ ਖਦਸ਼ੇ ਨੇ ਸਰਕਾਰ, ਕਿਸਾਨਾਂ ਅਤੇ ਬਾਜ਼ਾਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਸਾਲ ਬਾਰਿਸ਼ ਆਮ ਨਾਲੋਂ ਘੱਟ ਰਹਿੰਦੀ ਹੈ ਤਾਂ ਇਸ ਦਾ ਅਸਰ ਸਿਰਫ ਖੇਤੀ ਤੱਕ ਸੀਮਤ ਨਹੀਂ ਰਹੇਗਾ, ਸਗੋਂ ਮਹਿੰਗਾਈ, ਵਿਆਜ ਦਰਾਂ, ਪੇਂਡੂ ਅਰਥਵਿਵਸਥਾ, ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਅਤੇ ਆਮ ਆਦਮੀ ਦੀ ਜੇਬ ਤੱਕ ਮਹਿਸੂਸ ਕੀਤਾ ਜਾਵੇਗਾ।

ਅਲ-ਨੀਨੋ ਦੀ ਵਾਪਸੀ ਦੇ ਸੰਕੇਤ

ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਵਿੱਤੀ ਸਾਲ 2026-27 ਲਈ ਮਾਨਸੂਨ ਦੀ ਬਾਰਿਸ਼ ਦਾ ਅੰਦਾਜ਼ਾ ਲਾਂਗ ਪੀਰੀਅਡ ਐਵਰੇਜ (ਐੱਲ. ਪੀ. ਏ.) ਦੇ 92 ਫੀਸਦੀ ’ਤੇ ਲਾਇਆ ਹੈ, ਜਿਸ ਨੂੰ ‘ਆਮ ਨਾਲੋਂ ਘੱਟ’ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਉੱਥੇ ਹੀ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ. ਐੱਮ. ਓ.) ਅਤੇ ਅਮਰੀਕੀ ਏਜੰਸੀ ਐੱਨ. ਓ. ਏ. ਏ. ਨੇ ਵੀ ਅਲ-ਨੀਨੋ ਦੀ ਵਾਪਸੀ ਦੇ ਸੰਕੇਤ ਦਿੱਤੇ ਹਨ। ਮੌਸਮ ਵਿਗਿਆਨੀਆਂ ਮੁਤਾਬਕ ਅਲ-ਨੀਨੋ ਦੀ ਸਥਿਤੀ ਬਣਨ ’ਤੇ ਭਾਰਤ ’ਚ ਗਰਮ ਅਤੇ ਖੁਸ਼ਕ ਮੌਸਮ ਦਾ ਪ੍ਰਭਾਵ ਵਧ ਜਾਂਦਾ ਹੈ, ਜਿਸ ਨਾਲ ਮਾਨਸੂਨ ਕਮਜ਼ੋਰ ਪੈ ਸਕਦਾ ਹੈ।

ਵਧਦੀ ਗਰਮੀ ਨੇ ਹੋਰ ਵਧਾਈਆਂ ਮੁਸ਼ਕਲਾਂ

ਦੇਸ਼ ’ਚ ਇਸ ਸਾਲ ਰਿਕਾਰਡ ਪੱਧਰ ਦੀ ਗਰਮੀ ਨੇ ਹਾਲਾਤ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਗਲੋਬਲ ਏਅਰ ਕੁਆਲਿਟੀ ਪਲੇਟਫਾਰਮ ਆਈ. ਕਿਊ. ਏਅਰ ਅਨੁਸਾਰ ਅਪ੍ਰੈਲ 2026 ’ਚ ਦੁਨੀਆ ਦੇ 50 ਸਭ ਤੋਂ ਗਰਮ ਸ਼ਹਿਰਾਂ ’ਚੋਂ ਸਾਰੇ ਭਾਰਤ ਦੇ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮੀ ਅਤੇ ਕਮਜ਼ੋਰ ਬਾਰਿਸ਼ ਦਾ ਸਾਂਝਾ ਅਸਰ ਖੇਤੀਬਾੜੀ ਉਤਪਾਦਨ, ਪਾਣੀ ਦੇ ਸੰਕਟ ਅਤੇ ਬਿਜਲੀ ਦੀ ਮੰਗ ’ਤੇ ਭਾਰੀ ਦਬਾਅ ਪਾ ਸਕਦਾ ਹੈ।

ਮਾਨਸੂਨ ’ਤੇ ਟਿਕੀ ਹੈ ਦੇਸ਼ ਦੀ ਆਰਥਿਕ ਸਿਹਤ

-ਦੇਸ਼ ਦੀ ਕਰੀਬ 55 ਫੀਸਦੀ ਖੇਤੀਬਾੜੀ ਯੋਗ ਜ਼ਮੀਨ ਹਾਲੇ ਵੀ ਬਾਰਿਸ਼ ’ਤੇ ਨਿਰਭਰ

-ਖੇਤੀਬਾੜੀ ਖੇਤਰ ਲੱਗਭਗ 45 ਫੀਸਦੀ ਆਬਾਦੀ ਦੀ ਰੋਜ਼ੀ-ਰੋਟੀ ਦਾ ਮੁੱਖ ਆਧਾਰ

-ਬਾਰਿਸ਼ ’ਚ ਕਮੀ ਆਉਣ ’ਤੇ ਫਸਲ ਉਤਪਾਦਨ ਪ੍ਰਭਾਵਿਤ ਹੋਣ ਦਾ ਖਤਰਾ

-ਬਾਜ਼ਾਰ ਦੀ ਮੰਗ ਅਤੇ ਖਪਤਕਾਰ ਖਰਚ ਵੀ ਬਾਰਿਸ਼ ਦੀ ਸਥਿਤੀ ’ਤੇ ਕਰਦਾ ਨਿਰਭਰ

-ਆਰ. ਬੀ. ਆਈ. ਦੀ ਕਰੰਸੀ ਨੀਤੀ ਅਤੇ ਵਿਆਜ ਦਰਾਂ ’ਤੇ ਵੀ ਮਾਨਸੂਨ ਦਾ ਅਸਰ ਪੈ ਸਕਦਾ ਹੈ

-ਵਿੱਤੀ ਬਾਜ਼ਾਰ ਅਤੇ ਨਿਵੇਸ਼ਕਾਂ ਦੀ ਨਜ਼ਰ ਮਾਨਸੂਨ ਦੀ ਪ੍ਰਗਤੀ ’ਤੇ ਟਿਕੀ ਰਹੇਗੀ

-ਮਹਿੰਗਾਈ ਵਧਣ ਦੀ ਸਥਿਤੀ ’ਚ ਆਰ. ਬੀ. ਆਈ. ਨੂੰ ਅਪਣਾਉਣਾ ਪੈ ਸਕਦਾ ਸਖਤ ਰੁਖ

-ਰੈਪੋ ਰੇਟ ਲੰਮੇ ਸਮੇਂ ਤੱਕ ਬਣੀ ਰਹਿ ਸਕਦੀ ਹੈ ਉੱਚੇ ਪੱਧਰ ’ਤੇ

-ਹੋਮ ਲੋਨ, ਆਟੋ ਲੋਨ ਅਤੇ ਹੋਰ ਕਰਜ਼ੇ ਮਹਿੰਗੇ ਹੋਣ ਦਾ ਖਦਸ਼ਾ

-ਈ. ਐੱਮ. ਆਈ. ਵਧਣ ਨਾਲ ਆਮ ਲੋਕਾਂ ਦੀ ਜੇਬ ’ਤੇ ਪੈ ਸਕਦਾ ਹੈ ਵਾਧੂ ਬੋਝ

-ਵਧਦੀਆਂ ਵਿਆਜ ਦਰਾਂ ਦਾ ਰੀਅਲ ਅਸਟੇਟ ਅਤੇ ਆਟੋ ਸੈਕਟਰ ’ਤੇ ਵੀ ਪੈ ਸਕਦਾ ਹੈ ਅਸਰ

ਜੀ. ਡੀ. ਪੀ. ਗ੍ਰੋਥ ’ਤੇ ਪੈ ਸਕਦਾ ਹੈ ਦਬਾਅ

-ਆਮ ਮਾਨਸੂਨ ਦੀ ਸਥਿਤੀ ’ਚ ਜੀ. ਡੀ. ਪੀ. ਵਾਧਾ ਦਰ 6.8-6.9 ਫੀਸਦੀ ਰਹਿਣ ਦਾ ਅੰਦਾਜ਼ਾ

-ਕਮਜ਼ੋਰ ਬਾਰਿਸ਼ ਦੀ ਸਥਿਤੀ ’ਚ ਜੀ. ਡੀ. ਪੀ. ਗ੍ਰੋਥ ਘਟ ਕੇ ਪਹੁੰਚ ਸਕਦੀ ਹੈ ਕਰੀਬ 6.5 ਫੀਸਦੀ ਤੱਕ

-ਪੇਂਡੂ ਮੰਗ ਕਮਜ਼ੋਰ ਹੋਣ ਨਾਲ ਬਾਜ਼ਾਰ ਅਤੇ ਖਪਤਹੋ ਸਕਦੀ ਹੈ ਪ੍ਰਭਾਵਿਤ

-ਟਰੈਕਟਰ, ਟੂ-ਵ੍ਹੀਲਰ ਅਤੇ ਖਾਦ ਸੈਕਟਰ ’ਤੇ ਵਧ ਸਕਦਾ ਹੈ ਦਬਾਅ

-ਖੁਰਾਕੀ ਉਤਪਾਦਨ ਘਟਣ ਨਾਲ ਵਧ ਸਕਦੀ ਹੈ ਮਹਿੰਗਾਈ ਅਤੇ ਆਰਥਿਕ ਅਸਥਿਰਤਾ

-ਪੇਂਡੂ ਆਮਦਨ ’ਚ ਕਮੀ ਆਉਣ ਨਾਲ ਘਟ ਸਕਦਾ ਹੈ ਖਪਤਕਾਰ ਖਰਚ

ਸਰਕਾਰ ਅਲ-ਨੀਨੋ ਸੰਕਟ ਨਾਲ ਨਜਿੱਠਣ ਲਈ ਤਿਆਰ

ਕਮਜ਼ੋਰ ਮਾਨਸੂਨ ਦੇ ਖਦਸ਼ੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਖੇਤੀਬਾੜੀ ਮੰਤਰਾਲਾ ਉਨ੍ਹਾਂ ਜ਼ਿਲਿਆਂ ਦੀ ਪਛਾਣ ਕਰ ਰਿਹਾ ਹੈ, ਜਿੱਥੇ ਅਲ-ਨੀਨੋ ਦਾ ਅਸਰ ਜ਼ਿਆਦਾ ਪੈ ਸਕਦਾ ਹੈ। ਅਜਿਹੇ ਇਲਾਕਿਆਂ ਲਈ ਵਿਸ਼ੇਸ਼ ਕੰਟੀਜੈਂਸੀ ਪਲਾਨ ਤਿਆਰ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਬਦਲਵੀਆਂ ਫਸਲਾਂ ਦੀ ਸਲਾਹ ਦੇਣ ਅਤੇ ਲੋੜੀਂਦੇ ਬੀਜ ਉਪਲੱਬਧ ਕਰਵਾਉਣ ਦੀ ਰਣਨੀਤੀ ’ਤੇ ਕੰਮ ਹੋ ਰਿਹਾ ਹੈ। ਰਾਸ਼ਟਰੀ ਖਰੀਫ ਸੰਮੇਲਨ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਹਰ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਲੋੜ ਪੈਣ ’ਤੇ ਪ੍ਰਭਾਵਿਤ ਖੇਤਰਾਂ ’ਚ ਫਸਲਾਂ ਦਾ ਪੈਟਰਨ ਬਦਲਿਆ ਜਾਵੇਗਾ ਅਤੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ।

ਖੁਰਾਕੀ ਮਹਿੰਗਾਈ ਵਧਣ ਦਾ ਖਦਸ਼ਾ

ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਕਮਜ਼ੋਰ ਮਾਨਸੂਨ ਦੀ ਸਥਿਤੀ ’ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਤੇਜ਼ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਭਾਰਤ ਦੇ ਪ੍ਰਚੂਨ ਮਹਿੰਗਾਈ ਸੂਚਕ ਅੰਕ (ਸੀ. ਪੀ. ਆਈ.) ’ਚ ਖੁਰਾਕੀ ਵਸਤਾਂ ਦੀ ਹਿੱਸੇਦਾਰੀ ਕਰੀਬ 46 ਫੀਸਦੀ ਹੈ। ਅਜਿਹੇ ’ਚ ਦਾਲ, ਚੌਲ, ਸਬਜ਼ੀਆਂ, ਖਾਣ ਵਾਲੇ ਤੇਲ ਅਤੇ ਤਿਲਹਨ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਬਾਰਿਸ਼ ਦਾ ਸਭ ਤੋਂ ਜ਼ਿਆਦਾ ਅਸਰ ਚੌਲ, ਦਾਲਾਂ, ਗੰਨਾ, ਸੋਇਆਬੀਨ ਅਤੇ ਤਿਲਹਨ ਵਰਗੀਆਂ ਫਸਲਾਂ ’ਤੇ ਪੈਂਦਾ ਹੈ। ਜੇਕਰ ਬਿਜਾਈ ਦੇ ਸਮੇਂ ਲੋੜੀਂਦੀ ਬਾਰਿਸ਼ ਨਹੀਂ ਹੋਈ ਤਾਂ ਉਤਪਾਦਨ ਘਟ ਸਕਦਾ ਹੈ ਅਤੇ ਬਾਜ਼ਾਰ ’ਚ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਆਈ. ਐੱਮ. ਡੀ. ਨੇ ਵਿੱਤੀ ਸਾਲ 2027 ਲਈ ਆਮ ਨਾਲੋਂ ਘੱਟ ਬਾਰਿਸ਼ ਦਾ ਅੰਦਾਜ਼ਾ ਜਤਾਇਆ ਹੈ।

  • ਵਧੀ ਦੇਸ਼ ਦੀ ਚਿੰਤਾ
  • ਕਮਜ਼ੋਰ ਮਾਨਸੂਨ ਮਹਿੰਗਾਈ ਅਤੇ ਅਰਥਵਿਵਸਥਾ ’ਤੇ ਪੈ ਸਕਦੀ ਹੈ ਭਾਰੀ

ਚੁਣੌਤੀਪੂਰਨ ਵਿਸ਼ਵ ਹਾਲਾਤ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਮਜ਼ਬੂਤ, 7.6% ਦੀ ਦਰ ਨਾਲ ਮਾਰੀ ਬਾਜ਼ੀ: RBI

NEXT STORY

Stories You May Like

  • inflation  signs of things from tomatoes to pulses and rice becoming expensive
    ਮਹਿੰਗਾਈ ਦੀ ਵਧੀ ਚਿੰਤਾ, ਟਮਾਟਰ ਤੋਂ ਲੈ ਕੇ ਦਾਲ-ਚੌਲ ਤੱਕ ਮਹਿੰਗੇ ਹੋਣ ਦੇ ਸੰਕੇਤ
  • after nijjar murder and   sutlej    discussion of khalistan is back in headlines
    ਨਿੱਝਰ ਕਤਲ ਅਤੇ ‘ਸਤਲੁਜ’ ਮਗਰੋਂ ਖਾਲਿਸਤਾਨ ਦੀ ਚਰਚਾ ਮੁੜ ਸੁਰਖੀਆਂ 'ਚ, ਏਜੰਸੀਆਂ ਦੀ ਵਧੀ ਚਿੰਤਾ
  • china  dominance in kyrgyzstan
    ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ ਚਿੰਤਾ
  • budget phone and tv buyers cut purchasing
    ਬਜਟ ਫੋਨ ਅਤੇ ਟੀਵੀ ਖਰੀਦਦਾਰਾਂ ਨੇ ਘਟਾਈ ਖ਼ਰੀਦਦਾਰੀ, ਕੰਪਨੀਆਂ ਦੀ ਵਧੀ ਮੁਸ਼ਕਲ
  • four districts of punjab  monsoon
    ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ ਵਧਾਈ ਚਿੰਤਾ
  • dispute escalates between china and europe
    ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ; ਆਰਥਿਕ ਅਤੇ ਸੁਰੱਖਿਆ ਮੁੱਦੇ 'ਤੇ ਹੋ ਸਕਦੀ ਹੈ ਵੱਡੀ ਜੰਗ
  • pakistan  s concern increased due to houthi  s attack on saudi arabia
    ਹੂਤੀਆਂ ਵੱਲੋਂ ਸਾਊਦੀ ਅਰਬ 'ਤੇ ਕੀਤੇ ਗਏ ਹਮਲੇ ਨਾਲ ਪਾਕਿਸਤਾਨ ਦੀ ਵਧੀ ਚਿੰਤਾ
  • dog eats cannabis while climbing high peak  emergency teams
    ਉੱਚੀ ਚੋਟੀ 'ਤੇ ਚੜ੍ਹਦੇ ਸਮੇਂ ਕੁੱਤੇ ਨੇ ਖਾ ਲਈ ਭੰਗ; ਸਕਾਟਲੈਂਡ ਦੀ ਐਮਰਜੈਂਸੀ ਟੀਮਾਂ ਨੂੰ ਪੈ ਗਈਆਂ ਭਾਜੜਾਂ
  • muslim organizations in punjab protest against the lathi charge on students
    ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੁਸਲਿਮ ਸੰਗਠਨ ਪੰਜਾਬ ਨੇ ਕੀਤਾ...
  • punjab weather heavy raining yellow alert
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • driver trapped in cabin after canters collide on national highway jalandhar
    ਜਲੰਧਰ-ਗੋਰਾਇਆ ਹਾਈਵੇਅ 'ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ 'ਚ...
  • sad delhi backs jantar mantar protesters
    ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ,...
  • order to the improvement trust to get the sale deed registered
    LDP ਕੈਟਾਗਿਰੀ ਦਾ ਪਲਾਟ ਵਿਕਰੀ ਮਾਮਲਾ: ਇੰਪਰੂਵਮੈਂਟ ਟਰੱਸਟ ਨੂੰ ਸੇਲ ਡੀਡ...
  • strict action on school buses  8 buses challaned for violating safety rules
    ਸਕੂਲੀ ਬੱਸਾਂ 'ਤੇ ਕੱਸਿਆ ਗਿਆ ਸ਼ਿਕੰਜਾ, ਸੁਰੱਖਿਆ ਨਿਯਮ ਤੋੜਨ 'ਤੇ 8 ਬੱਸਾਂ ਦੇ...
  • punjab police employee dies in road accident while on duty
    ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ...
Trending
Ek Nazar
cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

pakistan prime minister condemned

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • stock market closes in red  sensex falls 331 points  nifty crosses 23 700
      ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ...
    • health supplement manufacturing company  rehaan healthcare  s license suspended
      ਹੈਲਥ ਸਪਲੀਮੈਂਟ ਬਣਾਉਣ ਵਾਲੀ ਕੰਪਨੀ 'ਤੇ FSSAI ਦਾ ਸ਼ਿਕੰਜਾ, Rehaan...
    • petrol diesel prices may increase further  crude oil prices raise concerns
      ਹੋਰ ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਭਾਅ, ਕੱਚੇ ਤੇਲ ਦੀਆਂ ਕੀਮਤਾਂ ਨੇ ਵਧਾਈ ਚਿੰਤਾ
    • big in silver imports in india  men in trouble
      ਭਾਰਤ ’ਚ ਚਾਂਦੀ ਦੀ ਦਰਾਮਦ ’ਚ ਆਈ ਵੱਡੀ ਕਮੀ, ਉਲਝਣ ’ਚ ਕਾਰੋਬਾਰੀ
    • slowdown in automobile sector  vehicle registrations decline
      ਆਟੋਮੋਬਾਈਲ ਸੈਕਟਰ 'ਚ ਪਸਰੀ ਸੁਸਤੀ, ਵਾਹਨ ਰਜਿਸਟ੍ਰੇਸ਼ਨ ਘਟੀ
    • bad ammunition  62 crores  damage
      ਖ਼ਰਾਬ ਗੋਲਾ-ਬਰੂਦ ਨਾਲ 62 ਕਰੋੜ ਦਾ ਨੁਕਸਾਨ: PAC ਨੇ ਰੱਖਿਆ ਮੰਤਰਾਏ ਨੂੰ ਲਾਈ...
    • ai swallowed the business of a company worth rs 1 25 lakh crore
      AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ...
    • fluctuations in gold and silver prices  check the rates
      ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ; ਖਰੀਦਣ ਤੋਂ ਪਹਿਲਾਂ ਚੈੱਕ...
    • stock market falls sensex opens 683 points lower
      ਕੱਚੇ ਤੇਲ ਦੇ ਭਾਅ 100 ਡਾਲਰ ਪ੍ਰਤੀ ਬੈਰਲ ਦੇ ਪਾਰ; ਸੈਂਸੈਕਸ 683 ਅੰਕਾਂ ਦੀ...
    • new rules for amazon flipkart
      Amazon-Flipkart ਲਈ ਨਵੇਂ ਨਿਯਮ! ਸਰਕਾਰ ਨੇ FDI 'ਤੇ ਲਿਆ ਵੱਡਾ ਫੈਸਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +