ਇੰਟਰਨੈਸ਼ਨਲ ਡੈਸਕ: ਸਰੀ ਦੇ ਮਸ਼ਹੂਰ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਟੈਨਰ ਫੌਕਸ (25) ਨੂੰ ਅਦਾਲਤ ਨੇ ਇੱਕ ਹੋਰ ਕਤਲ ਕੇਸ ਵਿੱਚ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਸ ਨੂੰ ਮਾਰਚ 2022 ਵਿੱਚ ਐਬਟਸਫੋਰਡ ਦੇ ਇੱਕ 41 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਸੁਣਾਈ ਗਈ ਹੈ।
ਜਾਣਕਾਰੀ ਅਨੁਸਾਰ 21 ਮਾਰਚ 2022 ਨੂੰ ਰਾਤ ਕਰੀਬ 9:52 ਵਜੇ ਐਬਟਸਫੋਰਡ ਦੇ ਲੈਟੀਮਰ ਸਟ੍ਰੀਟ ਸਥਿਤ ਇੱਕ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਅਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਨੂੰ ਉੱਥੇ 41 ਸਾਲਾ ਚੈਡ ਕੋਲੀਵਾਸ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਜਦੋਂ ਕੋਲੀਵਾਸ ਨੇ ਆਪਣੇ ਘਰ ਵਿੱਚ ਘੁਸਪੈਠ ਕਰਨ ਵਾਲੇ ਫੌਕਸ ਦਾ ਸਾਹਮਣਾ ਕੀਤਾ, ਤਾਂ ਫੌਕਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਮ੍ਰਿਤਕ ਨਿਹੱਥਾ ਸੀ ਅਤੇ ਇਸ ਘਟਨਾ ਦਾ ਕਿਸੇ ਗੈਂਗਵਾਰ ਨਾਲ ਕੋਈ ਸਬੰਧ ਨਹੀਂ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬਣ ਕੁੜੀ ਦਾ ਕਤਲ, ਲਿਵ-ਇਨ ਪਾਰਟਨਰ ਨੇ ਦਿੱਤੀ ਦਰਦਨਾਕ ਮੌਤ
ਟੈਨਰ ਫੌਕਸ ਨੇ ਅਦਾਲਤ ਵਿੱਚ ਹਥਿਆਰ ਨਾਲ ਗੈਰ-ਇਰਾਦਤਨ ਹੱਤਿਆ ਦਾ ਦੋਸ਼ ਕਬੂਲ ਕਰ ਲਿਆ ਸੀ । 22 ਜੁਲਾਈ ਨੂੰ ਸੁਣਾਈ ਗਈ 15 ਸਾਲ ਦੀ ਇਸ ਸਜ਼ਾ ਵਿੱਚ ਫੌਕਸ ਨੂੰ ਜੇਲ੍ਹ ਵਿੱਚ ਪਹਿਲਾਂ ਬਿਤਾਏ ਸਮੇਂ ਲਈ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਉਸ 'ਤੇ ਉਮਰ ਭਰ ਲਈ ਹਥਿਆਰ ਰੱਖਣ ਦੀ ਪਾਬੰਦੀ ਅਤੇ ਡੀ.ਐੱਨ.ਏ. ਦੇਣ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫੌਕਸ ਪਹਿਲਾਂ ਹੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ ਵਿੱਚ ਬਿਨਾਂ ਪੈਰੋਲ 20 ਸਾਲ ਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਮਾਮਲੇ ਵਿੱਚ ਫੌਕਸ ਦੀ ਸਾਥੀ ਲੈਟੀਸ਼ੀਆ ਅਸੇਰਾ (30) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਅਸੇਰਾ ਨੇ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਪ੍ਰੈਲ 2025 ਵਿੱਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ। ਆਈ.ਐਚ.ਆਈ.ਟੀ. (IHIT) ਦੀ ਸਾਰਜੈਂਟ ਫਰੇਡਾ ਫੋਂਗ ਨੇ ਕਿਹਾ ਕਿ ਹਾਲਾਂਕਿ ਸਜ਼ਾ ਨਾਲ ਮਨੁੱਖੀ ਜਾਨ ਵਾਪਸ ਨਹੀਂ ਆ ਸਕਦੀ, ਪਰ ਉਮੀਦ ਹੈ ਕਿ ਇਹ ਫੈਸਲਾ ਪੀੜਤ ਪਰਿਵਾਰ ਦੇ ਜ਼ਖ਼ਮਾਂ ਨੂੰ ਭਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਪੰਜਾਬਣ ਕੁੜੀ ਦਾ ਕਤਲ, ਲਿਵ-ਇਨ ਪਾਰਟਨਰ ਨੇ ਦਿੱਤੀ ਦਰਦਨਾਕ ਮੌਤ
NEXT STORY