ਨਵੀਂ ਦਿੱਲੀ — ਵਿਪਰੋ ਦੀ ਆਪਣੇ ਸ਼ੇਅਰਾਂ ਨੂੰ ਵਾਪਸ ਖਰੀਦਣ ਦੀ ਯੋਜਨਾ ਤਹਿਤ ਕੰਪਨੀ ਦੇ ਪ੍ਰਮੋਟਰਾਂ ’ਚ ਅਜ਼ੀਮ ਪ੍ਰੇਮਜੀ ਅਤੇ ਪ੍ਰਮੋਟਰ ਸਮੂਹ ਦੀਆਂ ਹੋਰ ਇਕਾਈਆਂ ਨੇ 7,300 ਕਰੋਡ਼ ਰੁਪਏ ਦੇ 22.46 ਕਰੋਡ਼ ਸ਼ੇਅਰ ਵੇਚੇ ਹਨ। ਸ਼ੇਅਰਾਂ ਨੂੰ ਵਾਪਸ ਖਰੀਦਣ ਦੀ ਯੋਜਨਾ ਪਿਛਲੇ ਮਹੀਨੇ ਬੰਦ ਹੋ ਗਈ।
ਵਿਪਰੋ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਸ਼ੇਅਰ ਵਾਪਸ ਖਰੀਦਣ ਦੇ ਪ੍ਰੋਗਰਾਮ ਤਹਿਤ ਉਸ ਨੇ 325 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ ’ਤੇ 32.3 ਕਰੋਡ਼ ਇਕਵਿਟੀ ਸ਼ੇਅਰ ਖਰੀਦੇ। ਇਸ ਸ਼ੇਅਰ ਪੁਨਰ ਖਰੀਦ ਪ੍ਰੋਗਰਾਮ ’ਤੇ ਕੁਲ 10,499.99 ਕਰੋਡ਼ ਰੁਪਏ ਖਰਚ ਕੀਤੇ ਗਏ। ਇਸ ਤਹਿਤ ਜੈਸ਼ ਟਰੇਡਰਸ ਦੀ ਤਰਜ਼ਮਾਨੀ ਕਰਨ ਵਾਲੇ ਅਜ਼ੀਮ ਪ੍ਰੇਮਜੀ ਦੇ ਭਾਗੀਦਾਰ ਦੇ 6.12 ਕਰੋਡ਼ ਰੁਪਏ ਦੇ ਸ਼ੇਅਰ ਖਰੀਦੇ ਗਏ। ਇਸੇ ਤਰ੍ਹਾਂ ਪ੍ਰਾਜ਼ਿਮ ਟਰੇਡਰਸ ਦੀ ਤਰਜ਼ਮਾਨੀ ਕਰਨ ਵਾਲੇ ਅਜ਼ੀਮ ਪ੍ਰੇਮਜੀ ਦੇ ਭਾਗੀਦਾਰ ਦੇ 6.03 ਕਰੋਡ਼ ਸ਼ੇਅਰ ਅਤੇ ਅਜ਼ੀਮ ਪ੍ਰੇਮਜੀ ਦੇ ਭਾਗੀਦਾਰ ਹਾਸ਼ਮ ਟਰੇਡਰਸ ਵੱਲੋਂ 5.02 ਕਰੋਡ਼ ਸ਼ੇਅਰ ਖਰੀਦੇ ਗਏ। ਇਸੇ ਤਰ੍ਹਾਂ ਅਜ਼ੀਮ ਪ੍ਰੇਮਜੀ ਟਰੱਸਟ ਵੱਲੋਂ 4.05 ਕਰੋਡ਼ ਸ਼ੇਅਰ ਅਤੇ ਅਜ਼ੀਮ ਪ੍ਰੇਮਜੀ ਵੱਲੋਂ 1.22 ਕਰੋਡ਼ ਸ਼ੇਅਰ ਵਾਪਸ ਖਰੀਦੇ ਗਏ।
29 ਸਤੰਬਰ ਨੂੰ Flipkart ਸ਼ੁਰੂ ਕਰੇਗਾ ਮਹਾਂਸੇਲ, ਜਾਣੋ ਕੀ-ਕੀ ਮਿਲੇਗਾ ਸਸਤਾ
NEXT STORY