ਨਵੀਂ ਦਿੱਲੀ - ਯੂਟਿਊਬ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤੀ ਵੀਡੀਓ ਈ-ਕਾਮਰਸ ਪਲੇਟਫਾਰਮ ਸਿਮਸਿਮ ਦਾ ਰਲੇਵਾਂ ਕਰੇਗਾ, ਜਿਸਦਾ ਮਕਸਦ ਛੋਟੇ ਕਾਰੋਬਾਰੀਆਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਨਵੇਂ ਗਾਹਕਾਂ ਤੱਕ ਪਹੁੰਚਾਉਣ ਵਿਚ ਮਦਦ ਕਰਦਾ ਹੈ। ਗੂਗਲ ਨੇ ਇਕ ਬਲਾਗਪੋਸਟ ਵਿਚ ਕਿਹਾ, 'ਅਸੀਂ ਦਰਸ਼ਕਾਂ ਨੂੰ ਸਥਾਨਕ ਕਾਰੋਬਾਰੀਆਂ ਦੇ ਉਤਪਾਦਾਂ ਨੂੰ ਖੋਜਣ ਅਤੇ ਖ਼ਰੀਦਣ ਚ ਮਦਦ ਕਰਨ ਲਈ ਇਕ ਹੋਰ ਕਦਮ ਚੁੱਕ ਰਹੇ ਹਾਂ। ਅਸੀਂ ਸਿਮਸਿਮ ਦਾ ਰਲੇਵਾਂ ਕਰਨ ਲਈ ਇਕ ਸਮਝੌਤੇ ਉੱਤੇ ਦਸਤਖ਼ਤ ਕੀਤੇ ਹਨ ਅਤੇ ਆਉਣ ਵਾਲੇ ਹਫ਼ਤੇ ਵਿਚ ਲੈਣ-ਦੇਣ ਪੂਰਾ ਹੋਣ ਦੀ ਉਮੀਦ ਹੈ।'
ਕੰਪਨੀ ਨੇ ਹਾਲਾਂਕਿ ਲੈਣ-ਦੇਣ ਦੇ ਵਿੱਤੀ ਵੇਰਵੇ ਦਾ ਜ਼ਿਕਰ ਨਹੀਂ ਕੀਤਾ ਹੈ। ਬਲਾਗਪੋਸਟ ਵਿਚ ਕਿਹਾ ਗਿਆ ਹੈ ਕਿ ਸਿਮਸਿਮ ਵਿਚ ਤੁਰੰਤ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਐਪ ਸੁਤੰਤਰ ਰੂਪ ਨਾਲ ਕੰਮਕਾਜ ਕਰਨਾ ਜਾਰੀ ਰੱਖੇਗਾ। ਸਿਮਸਿਮ ਦੇ ਸਹਿ-ਸੰਸਥਾਪਕ ਅਮਿਤ ਬਗਰਿਆ, ਕੁਣਾਲ ਸੂਰੀ ਅਤੇ ਸੌਰਭ ਵਸ਼ਿਸ਼ਟ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਪਲੇਟਫਾਰਮ ਦੀ ਸ਼ੁਰੂਆਤ ਪੂਰੇ ਭਾਰਤ ਵਿਚ ਉਪਯੋਗਕਰਤਾਵਾਂ ਨੂੰ ਅਸਾਨੀ ਨਾਲ ਆਨਲਾਈਨ ਖ਼ਰੀਦਦਾਰੀ ਵਿਚ ਮਦਦ ਲਈ ਕੀਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 7 ਪੈਸੇ ਟੁੱਟਿਆ
NEXT STORY