ਟੋਰਾਂਟੋ— ਕੋਰੋਨਾ ਵਾਇਰਸ ਕਾਰਨ ਤਤਕਾਲ ਇਲਾਜ ਦੀ ਜ਼ਰੂਰਤ ਨੂੰ ਛੱਡ ਕੇ ਹਸਪਤਾਲਾਂ 'ਚ ਸਰਜਰੀ ਹੁਣ ਤੱਕ ਬੰਦ ਸੀ ਪਰ ਹੁਣ ਕੋਵਿਡ-19 ਦੇ ਮਾਮਲੇ ਘਟਣ ਅਤੇ ਸਿਹਤ ਪ੍ਰਣਾਲੀ 'ਤੇ ਦਬਾਅ ਘੱਟ ਹੋਣ ਨਾਲ ਜਲਦ ਹੀ ਓਂਟਾਰੀਓ ਦੇ ਹਸਪਤਾਲ ਫਿਰ ਤੋਂ ਸਰਜਰੀ ਕਰਨਾ ਸ਼ੁਰੂ ਕਰਨ ਜਾ ਰਹੇ ਹਨ।
ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਸਰਜਰੀ ਕਰਨਾ ਬੰਦ ਕਰ ਦਿੱਤਾ ਗਿਆ ਸੀ। ਸਿਰਫ ਐਮਰਜੈਂਸੀ ਤੇ ਗੰਭੀਰ ਆਪ੍ਰੇਸ਼ਨ ਹੋ ਰਹੇ ਸਨ ਅਤੇ ਹਾਲ ਹੀ 'ਚ ਸਟੇਜ-1 ਤਹਿਤ ਉਨ੍ਹਾਂ ਲੋਕਾਂ ਦੀ ਵੀ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਨ੍ਹਾਂ ਨੂੰ ਹਸਪਤਾਲ 'ਚ ਰਾਤ ਭਰ ਰੁਕਣ ਦੀ ਜ਼ਰੂਰਤ ਨਹੀਂ ਹੁੰਦੀ। ਓਂਟਾਰੀਓ ਦੇ ਹਸਪਤਾਲ ਹੁਣ ਸਟੇਜ-2 'ਚ ਜਾਣ ਲਈ ਤਿਆਰ ਹੋ ਰਹੇ ਹਨ, ਜਿਸ ਤਹਿਤ ਉਹ ਦੁਬਾਰਾ ਚੋਣਵੀਂਆਂ ਸਰਜਰੀਆਂ ਕਰ ਸਕਦੇ ਹਨ। ਹਾਲਾਂਕਿ, ਪਹਿਲਾਂ ਵਰਗੀ ਰੁਟੀਨ ਹੋਵੇਗੀ।
ਸਟੇਜ-2 ਤਹਿਤ ਹਸਪਤਾਲਾਂ ਨੂੰ ਘੱਟੋ-ਘੱਟ 10 ਫੀਸਦੀ ਬਿਸਤਰੇ ਕੋਵਿਡ-19 ਮਰੀਜ਼ਾਂ ਲਈ ਰੱਖਣੇ ਹੋਣਗੇ, ਤਾਂ ਕਿ ਜੇਕਰ ਮਾਮਲਿਆਂ 'ਚ ਵਾਧਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੰਟਰੋਲਾ ਕਰਨਾ ਸੌਖਾ ਹੋਵੇ। ਓਂਟਾਰੀਓ ਹਸਪਤਾਲਾਂ ਨੂੰ ਉਦੋਂ ਤੱਕ ਸਰਜਰੀਆਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਹੈ ਜਦੋਂ ਤੱਕ ਕਿ 30 ਦਿਨਾਂ ਤੱਕ ਦੀਆਂ ਦਵਾਈਆਂ ਅਤੇ ਪੀ. ਪੀ. ਈ. ਦੀ ਸਪਲਾਈ ਨਹੀਂ ਮਿਲਦੀ।
ਬਲੱਡ ਟੈਸਟ ਨਾਲ ਕੋਵਿਡ-19 ਦੀ ਗੰਭੀਰਤਾ ਦਾ ਲੱਗ ਸਕਦੈ ਅੰਦਾਜ਼ਾ
NEXT STORY