Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 01, 2026

    12:58:08 AM

  • candidate assembly elections bhagwant mann

    Big Breaking : AAP ਵੱਲੋਂ 40 ਉਮੀਦਵਾਰਾਂ ਦਾ...

  • beas sevadar land

    ਬਿਆਸ ਵਿਖੇ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀਆਂ...

  • cbi rajbir ghumman chief minister

    ਅੱਜ ਮੁੜ ਸੀਬੀਆਈ ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ

  • punjab police promotions

    ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਹੋਈ ਤਰੱਕੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Chandigarh News
  • Chandigarh
  • ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦੇਸ਼ ਦੀ ਪਹਿਲੀ ‘ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਦੀ ਸਥਾਪਨਾ'

CHANDIGARH News Punjabi(ਚੰਡੀਗੜ੍ਹ)

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦੇਸ਼ ਦੀ ਪਹਿਲੀ ‘ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਦੀ ਸਥਾਪਨਾ'

  • Edited By Anmol Tagra,
  • Updated: 31 Oct, 2026 08:19 PM
Chandigarh
narinder kapany chair
  • Share
    • Facebook
    • Tumblr
    • Linkedin
    • Twitter
  • Comment

ਮੋਹਾਲੀ: ‘ਫਾਈਬਰ ਆਪਟਿਕਸ ਦੇ ‘ਖੋਜੀ’ ਵਜੋਂ ਜਾਣੇ ਜਾਂਦੇ ਮਹਾਨ ਭਾਰਤੀ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੀ 100 ਵੀਂ ਵਰੇਂਗੰਢ ਨੂੰ ਸਮਰਪਿਤ ਕਰਦਿਆਂ ਹੋਇਆ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ਦੀ ਪਹਿਲੀ ‘ਡਾ ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਫਾਰ ਐਕਸੀਲੈਂਸ ਇਨ ਸਾਇੰਸਿਜ਼ ਐਂਡ ਇਨੋਵੇਸ਼ਨ’ ਸਥਾਪਤ ਕੀਤੀ ਗਈ । ਆਪਟੀਕਲ ਫਾਈਬਰ ਤਕਨਾਲੋਜੀ ਦੇ ਖੇਤਰ ‘ਚ ਡਾ. ਕਪਾਨੀ ਦੀ ਕ੍ਰਾਂਤੀਕਾਰੀ ਖੋਜ ਨੇ ਵਿਸ਼ਵ ਦੂਰਸੰਚਾਰ ਪ੍ਰਣਾਲੀ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਅੱਜ ਦੇ ਡਿਜ਼ੀਟਲ ਯੁੱਗ ਦੀ ਨੀਂਹ ਰੱਖਣ ‘ਚ ਅਹਿਮ ਭੂਮਿਕਾ ਨਿਭਾਈ ਹੈ, ਇਸ ਰਿਸਰਚ ਚੇਅਰ ਦੀ ਸਥਾਪਨਾ ਦੇ ਨਾਲ ਨਾਲ ਵਿਗਿਆਨਕ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਲਈ 1 ਕਰੋੜ ਰੁਪਏ ਦੀ ਸਲਾਨਾ ਖੋਜ ਗ੍ਰਾਂਟ ਵੀ ਦਿੱਤੀ ਜਾਵੇਗੀ।

ਇਹ ਪਹਿਲ ਡਾ.ਕਪਾਨੀ ਦੀ ਵਿਗਿਆਨਕ ਵਿਰਾਸਤ ਨੂੰ ਸਨਮਾਨ ਦੇਣ ਦੇ ਨਾਲ ਨਾਲ ਭਵਿੱਖ ਦੀਆਂ ਪੀੜ੍ਹੀਆਂ ਨੂੰ ਵਿਗਿਆਨ, ਖੋਜ ਅਤੇ ਨਵੀਨਤਾ ਦੇ ਖੇਤਰ ‘ਚ ਨਵੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕਰੇਗੀ । ਇਸ ਪਹਿਲਕਮਦਮੀ ਦੇ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਗਿਆਨਕ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਉਨ੍ਹਾਂ ਦੇ  ਬੇਮਿਸਾਲ ਯੋਗਦਾਨ ਨੂੰ ਮਾਨਤਾ ਦਿੰਦਿਆਂ ਹੋਇਆ ਮਹਾਨ ਵਿਗਿਆਨ ਡਾ. ਨਰਿੰਦਰ ਸਿੰਘ ਕਪਾਨੀ ਦੇ ਨਾਮ ‘ਤੇ ਭਾਰਤ ਦੀ ਪਹਿਲੀ ਰਿਸਰਚ ਚੇਅਰ ਸਥਾਪਤ ਕੀਤੀ ਗਈ । ਇਸ ਲਈ ਇਹ ਪਹਿਲਕਦਮੀ ਮਹਾਨ ਵਿਗਿਆਨੀ ਨੂੰ ਇੱਕ ਵਿਸ਼ੇਸ ਸੰਸਥਾਗਤ ਸ਼ਰਧਾਜਲੀ ਹੈ।

ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਗਿਆਨਕ ਖੋਜ, ਨਵੀਨਤਾ ਅਤੇ ਨੌਜਵਾਨ ਵਿਗਿਆਨਕ ਪ੍ਰਤੀਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਨਿਰੰਤਰ ਨਿਵੇਸ਼ ਦੇ ਰਾਂਹੀ ਡਾ. ਕਪਾਨੀ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ। ਇਸ ਰਿਸਰਚ ਚੇਅਰ ਦੇ ਰਾਹੀ ਉੱਭਰਦੇ ਹੋਏ ਵਿਗਿਆਨੀਆਂ ਨੂੰ ਮਾਰਗਦਰਸ਼ਨ, ਸਲਾਹ ਅਤੇ ਖੋਜ ਵਿੱਚ ਮਦਦ ਮਿਲੇਗੀ, ਤਾਂ ਜੋ ਉਹ ਆਪਣੇ ਨਵੇਂ ਅਤੇ ਨਵੀਨਤਮ ਵਿਚਾਰਾਂ ‘ਤੇ ਕੰਮ ਕਰ ਸਕਣ ਅਤੇ ਉੱਚ ਪੱਧਰੀ ਖੋਜ ਕਰ ਸਕਣ ਅਤੇ ਇਸ ਦੇ ਨਾਲ ਹੀ ਵਿਗਿਆਨਕ ਖੋਜਾਂ ਨਾਲ ਸਮਾਜ ਅਤੇ ਮੁੱਨਖਤਾ ਦੇ ਲਈ ਲਾਹੇਵੰਦ ਤਕਨਾਲੋਜੀਆਂ ‘ਚ ਤਬਦੀਲ ਕਰ ਸਕਣ।

ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿਖੇ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਵਿੱਚ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋ. (ਡਾ.) ਸਮੀਰ ਕੇ. ਮੋਂਡਲ, ਸਾਇੰਟਿਸਟ-ਜੀ, ਆਪਟਿਕਸ ਐਂਡ ਫੋਟੋਨਿਕਸ ਇੰਸਟਰੂਮੈਂਟੇਸ਼ਨ, ਸੀ.ਐੱਸ.ਆਈ.ਆਰ,ਸੀ.ਐੱਸ.ਆਈ.ਓ, ਚੰਡੀਗੜ੍ਹ ਮੌਜੂਦ ਰਹੇ। ਵਿਸ਼ੇਸ਼ ਮਹਿਮਾਨ ਵਜੋਂ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਤੋਂ ਪ੍ਰੋ. (ਡਾ.) ਐਰੋਨ ਡੈਨਰ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਉੱਘੇ ਖੋਜਕਾਰ ਡਾ. ਅਜੋਏ ਘੋਸ਼, ਪ੍ਰੋਫੈਸਰ ਐਮਰੀਟਸ, ਆਈ.ਆਈ.ਟੀ. ਦਿੱਲੀ ਨੇ ਵਰਚੁਅਲ ਮਾਧਿਅਮ ਰਾਹੀਂ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਸਹਿਗਲ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ।

ਇਸ ਮੌਕੇ ਨੂੰ ਸੰਬੋਧਨ ਕਰਦਿਆਂ ਸੀਐੱਸਆਈਆਰ-ਸੀਐੱਸਆਈਓ, ਚੰਡੀਗੜ੍ਹ ਦੇ ਆਪਟਿਕਸ ਐਂਡ ਫੋਟੋਨਿਕਸ ਇੰਸਟਰੂਮੈਂਟੇਸ਼ਨ ਵਿਭਾਗ ਦੇ ਸਾਇੰਟਿਸਟ-ਜੀ ਪ੍ਰੋ. (ਡਾ.) ਸਮੀਰ ਕੇ. ਮੰਡਲ ਨੇ ਕਿਹਾ,“ਪ੍ਰੋਫੈਸਰ ਕਪਾਨੀ ਦਾ ਆਪਟੀਕਲ ਸਾਇੰਸ ਦੇ ਖੇਤਰ ਵਿੱਚ ਯੋਗਦਾਨ ਉਨ੍ਹਾਂ ਦੀ ਪਤਲੀਆਂ ਅਤੇ ਲਚਕਦਾਰ ਕੱਚ ਦੀਆਂ ਤਾਰਾਂ (ਗਲਾਸ ਫਾਈਬਰਜ਼) ਸਬੰਧੀ ਖੋਜ ਨਾਲ ਸ਼ੁਰੂ ਹੋਇਆ। ਉਨ੍ਹਾਂ ਨੇ ਪਹਿਲੀ ਵਾਰ ਇਹ ਸਾਬਤ ਕੀਤਾ ਕਿ ਆਪਟੀਕਲ ਫਾਈਬਰਾਂ ਦੇ ਗੁੱਛਿਆਂ ਰਾਹੀਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਤਸਵੀਰਾਂ ਭੇਜੀਆਂ ਜਾ ਸਕਦੀਆਂ ਹਨ। ਪ੍ਰੋਫੈਸਰ ਕਪਾਨੀ ਨੇ ਪਤਲੀਆਂ ਅਤੇ ਲਚਕਦਾਰ ਕੱਚ ਦੀਆਂ ਤਾਰਾਂ ਵਿਕਸਿਤ ਕੀਤੀਆਂ ਅਤੇ ਉਨ੍ਹਾਂ ਰਾਹੀਂ ਸਫਲਤਾਪੂਰਵਕ ਤਸਵੀਰਾਂ ਦਾ ਸੰਚਾਰ ਕਰਕੇ ਆਧੁਨਿਕ ਫਾਈਬਰ ਆਪਟਿਕਸ ਦੀ ਨੀਂਹ ਰੱਖੀ। ਉਨ੍ਹਾਂ ਨੇ ‘ਆਪਟੀਕਲ ਫਾਈਬਰ’ ਸ਼ਬਦ ਵੀ ਘੜਿਆ ਅਤੇ ਫਾਈਬਰਸਕੋਪ ਵਿਕਸਿਤ ਕੀਤਾ, ਜੋ ਬਾਅਦ ਵਿੱਚ ਐਂਡੋਸਕੋਪੀ ਵਰਗੀਆਂ ਤਕਨੀਕਾਂ ਦੇ ਵਿਕਾਸ ਦਾ ਆਧਾਰ ਬਣਿਆ। ਉਨ੍ਹਾਂ ਦੀ ਖੋਜ ਨੇ ਇਹ ਸਾਬਤ ਕੀਤਾ ਕਿ ਆਪਟੀਕਲ ਫਾਈਬਰਾਂ ਰਾਹੀਂ ਜਾਣਕਾਰੀ ਦਾ ਸੰਚਾਰ ਵੀ ਕੀਤਾ ਜਾ ਸਕਦਾ ਹੈ, ਜਿਸ ਨਾਲ ਤਸਵੀਰਾਂ ਦੇ ਸੰਚਾਰ ਤੋਂ ਅੱਗੇ ਵਧਦਿਆਂ ਆਵਾਜ਼ ਅਤੇ ਡਾਟਾ ਸੰਚਾਰ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹੀਆਂ।” ਪ੍ਰੋ. ਮੰਡਲ ਨੇ ਅੱਗੇ ਕਿਹਾ “ਭਾਰਤੀ ਵਿਗਿਆਨੀਆਂ ਨੂੰ ਮਿਲਣ ਵਾਲੀ ਮਾਨਤਾ ਦਾ ਮੁੱਦਾ ਵੀ ਬਹੁਤ ਮਹੱਤਵਪੂਰਨ ਹੈ। ਵਿਗਿਆਨਕ ਯੋਗਦਾਨਾਂ ਨੂੰ ਹਮੇਸ਼ਾ ਉਹ ਮਾਨਤਾ ਨਹੀਂ ਮਿਲਦੀ ਜਿਸ ਦੇ ਉਹ ਹੱਕਦਾਰ ਹੁੰਦੇ ਹਨ ਅਤੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਕਈ ਪੱਖਾਂ ਤੋਂ ਗੁੰਝਲਦਾਰ ਹੈ। ਇਸ ਸੰਦਰਭ ਵਿੱਚ ਮੈਂ ਐੱਸ. ਐੱਨ. ਬੋਸ ਦੀ ਉਦਾਹਰਨ ਦਿੱਤੀ, ਜਿਨ੍ਹਾਂ ਦੇ ਕੰਮ ਦਾ ਭੌਤਿਕ ਵਿਗਿਆਨ ਉੱਤੇ ਸਥਾਈ ਪ੍ਰਭਾਵ ਰਿਹਾ ਹੈ ਅਤੇ ਜਿਨ੍ਹਾਂ ਦੀ ਖੋਜ ਕਈ ਨੋਬਲ ਪੁਰਸਕਾਰ ਜੇਤੂ ਵਿਗਿਆਨਕ ਵਿਕਾਸਾਂ ਨਾਲ ਜੁੜੀ ਹੋਈ ਹੈ, ਪਰ ਉਨ੍ਹਾਂ ਨੂੰ ਖੁਦ ਕਦੇ ਨੋਬਲ ਪੁਰਸਕਾਰ ਨਹੀਂ ਮਿਲਿਆ।

ਇਸੇ ਤਰ੍ਹਾਂ ਪ੍ਰੋਫੈਸਰ ਕਪਾਨੀ ਦਾ ਆਪਟੀਕਲ ਫਾਈਬਰ ਤਕਨਾਲੋਜੀ ਵਿੱਚ ਯੋਗਦਾਨ ਵੀ ਸਦਾ ਯਾਦ ਰੱਖਣ ਅਤੇ ਅੱਗੇ ਵਧਾਉਣ ਯੋਗ ਹੈ। ਦੁਨੀਆ ਦੀ ਕੁੱਲ ਆਬਾਦੀ ਦਾ ਛੇਵਾਂ ਹਿੱਸਾ ਸਾਡੀ ਨੁਮਾਇੰਦਗੀ ਕਰਦਾ ਹੈ। ਅਜਿਹੇ ਦੂਰਦਰਸ਼ੀ ਵਿਗਿਆਨੀਆਂ ਦੀ ਵਿਗਿਆਨਕ ਵਿਰਾਸਤ ਨੂੰ ਅੱਗੇ ਲਿਜਾਣਾ ਨੋਬਲ ਪੁਰਸਕਾਰ ਪ੍ਰਾਪਤ ਕਰਨ ਜਿੰਨਾ ਹੀ ਮਹੱਤਵਪੂਰਨ ਹੈ। ਸਾਨੂੰ ਆਪਣੇ ਨੌਜਵਾਨ ਖੋਜਕਰਤਾਵਾਂ ਨੂੰ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਕੰਮ ਨੂੰ ਅੱਗੇ ਵਧਾਉਣ ਅਤੇ ਵਿਗਿਆਨ ਤੇ ਤਕਨਾਲੋਜੀ ਦੇ ਨਵੇਂ ਖੇਤਰਾਂ ਵਿੱਚ ਖੋਜ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।”

ਇਸ ਮੌਕੇ 'ਤੇ ਗੱਲਬਾਤ ਕਰਦਿਆਂ ਹੋਇਆ “ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਡਾ. ਨਰਿੰਦਰ ਸਿੰਘ ਕਪਾਨੀ ਨੇ ਆਪਟੀਕਲ ਫਾਈਬਰ ਤਕਨਾਲੋਜੀ ਦੇ ਖੇਤਰ ਵਿੱਚ ਆਪਣੀਆਂ ਬੇਮਿਸਾਲ ਵਿਗਿਆਨਕ ਪ੍ਰਾਪਤੀਆਂ ਅਤੇ ਕ੍ਰਾਂਤੀਕਾਰੀ ਖੋਜਾਂ ਰਾਹੀਂ ਭਾਰਤ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ। ਅੱਜ ਸਮੁੱਚਾ ਵਿਸ਼ਵ ਉਨ੍ਹਾਂ ਦੀ ਉਸ ਇਤਿਹਾਸਕ ਦੇਣ ਦਾ ਲਾਭ ਉਠਾ ਰਿਹਾ ਹੈ, ਜਿਸ ਨੇ ਹਾਈ-ਸਪੀਡ ਇੰਟਰਨੈੱਟ ਅਤੇ ਆਧੁਨਿਕ ਡਿਜੀਟਲ ਸੰਚਾਰ ਪ੍ਰਣਾਲੀ ਨੂੰ ਸੰਭਵ ਬਣਾਇਆ। ਡਾ. ਕਪਾਨੀ ਵੱਲੋਂ ਆਪਟੀਕਲ ਫਾਈਬਰ ਦੇ ਖੇਤਰ ਵਿੱਚ ਕੀਤੀ ਗਈ ਖੋਜ ਤੋਂ ਬਿਨਾਂ ਦੁਨੀਆ ਹਾਈ-ਸਪੀਡ ਡਾਟਾ ਟਰਾਂਸਮਿਸ਼ਨ ਅਤੇ ਡਿਜੀਟਲ ਸੰਚਾਰ ਦੇ ਖੇਤਰ ਵਿੱਚ ਅਜਿਹੀ ਸ਼ਾਨਦਾਰ ਤਰੱਕੀ ਨਹੀਂ ਕਰ ਸਕਦੀ ਸੀ, ਜਿਸ ਨੇ ਮਨੁੱਖੀ ਸਭਿਅਤਾ ਨੂੰ ਨਵੀਂ ਦਿਸ਼ਾ ਦਿੱਤੀ ਹੈ। ਅੱਜ ਅਤੇ ਭਵਿੱਖ ਦੀਆਂ ਤਕਨਾਲੋਜੀਆਂ, ਜਿਨ੍ਹਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾ ਸੈਂਟਰ, ਹਾਈ-ਸਪੀਡ ਇੰਟਰਨੈੱਟ ਅਤੇ ਮਹਾਂਦੀਪਾਂ ਦਰਮਿਆਨ ਜਾਣਕਾਰੀ ਦਾ ਨਿਰਵਿਘਨ ਆਦਾਨ-ਪ੍ਰਦਾਨ ਸ਼ਾਮਲ ਹੈ, ਸਭ ਦੀ ਬੁਨਿਆਦ ਆਪਟੀਕਲ ਫਾਈਬਰ ਤਕਨਾਲੋਜੀ 'ਤੇ ਟਿਕੀ ਹੋਈ ਹੈ। ਡਾ. ਕਪਾਨੀ ਦੀ ਖੋਜ ਨੇ ਮਨੁੱਖਤਾ ਲਈ ਡਿਜੀਟਲ ਯੁੱਗ ਵਿੱਚ ਪ੍ਰਵੇਸ਼ ਕਰਨ ਦਾ ਰਾਹ ਪੱਧਰਾ ਕੀਤਾ ਅਤੇ ਦੁਨੀਆ ਭਰ ਵਿੱਚ ਤਕਨੀਕੀ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕਰਨ ਵਿੱਚ ਪਰਿਵਰਤਨਕਾਰੀ ਭੂਮਿਕਾ ਨਿਭਾਈ।”

“ਭਾਰਤ ਦੀ ਪਹਿਲੀ ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਦੀ ਸਥਾਪਨਾ ਦੇ ਨਾਲ ਸਾਲਾਨਾ ਖੋਜ ਗ੍ਰਾਂਟ ਅਤੇ ਵਿਸ਼ੇਸ਼ ਸਨਮਾਨ ਪੁਰਸਕਾਰਾਂ ਦੀ ਸ਼ੁਰੂਆਤ ਕਰਨਾ, ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੇ ਸਭ ਤੋਂ ਮਾਣਮੱਤੇ ਵਿਗਿਆਨਕ ਦਿਮਾਗਾਂ ਵਿੱਚੋਂ ਇੱਕ ਦੀ ਵਿਰਾਸਤ ਨੂੰ ਅੱਗੇ ਵਧਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਪਹਿਲਕਦਮੀ ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਉਦੇਸ਼ ਉੱਭਰਦੇ ਖੋਜਕਰਤਾਵਾਂ ਲਈ ਨਵੇਂ ਮੌਕੇ ਪੈਦਾ ਕਰਨਾ, ਵਿਗਿਆਨ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਾ ਅਤੇ ਭਾਰਤੀ ਵਿਗਿਆਨੀਆਂ ਦੀ ਅਗਲੀ ਪੀੜ੍ਹੀ ਨੂੰ ਨਵੀਆਂ ਤੇ ਕ੍ਰਾਂਤੀਕਾਰੀ ਖੋਜਾਂ ਅਤੇ ਨਵੀਨਤਾਵਾਂ ਲਈ ਪ੍ਰੇਰਿਤ ਕਰਨਾ ਹੈ।
ਇਹ ਪਹਿਲਕਦਮੀ ਭਾਰਤ ਨੂੰ ਵਿਗਿਆਨ, ਨਵੀਨਤਾ ਅਤੇ ਅਤਿ-ਆਧੁਨਿਕ ਤਕਨਾਲੋਜੀ ਦੇ ਵਿਸ਼ਵਵਿਆਪੀ ਕੇਂਦਰ ਵਜੋਂ ਸਥਾਪਤ ਕਰਨ ਦੇ ਸਫ਼ਰ ਵਿੱਚ ਸਵਦੇਸ਼ੀ ਖੋਜ ਅਤੇ ਤਕਨੀਕੀ ਵਿਕਾਸ ਦੀ ਮਹੱਤਤਾ ਨੂੰ ਵੀ ਉਜਾਗਰ ਕਰੇਗੀ।”

ਇਸ ਮੌਕੇ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਪ੍ਰੋ. (ਡਾ.) ਐਰੋਨ ਡੈਨਰ ਨੇ ਕਿਹਾ, “ਡਾ. ਨਰਿੰਦਰ ਸਿੰਘ ਕਪਾਨੀ ਦੀਆਂ ਖੋਜਾਂ ਨੇ ਇਹ ਸਾਬਤ ਕੀਤਾ ਕਿ ਕਿਸ ਤਰ੍ਹਾਂ ਪੂਰਨ ਅੰਦਰੂਨੀ ਪਰਾਵਰਤਨ ਦੇ ਸਿਧਾਂਤ ਦੀ ਵਰਤੋਂ ਕਰਕੇ ਰੌਸ਼ਨੀ ਨੂੰ ਕੱਚ ਦੇ ਬਹੁਤ ਬਰੀਕ ਰੇਸ਼ਿਆਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਖੋਜ ਨੇ ਧਾਤੂ ਤਾਰਾਂ ਰਾਹੀਂ ਸੰਚਾਰ ਦੀਆਂ ਸੀਮਾਵਾਂ ਨੂੰ ਪਾਰ ਕਰਨ ਦਾ ਰਾਹ ਖੋਲ੍ਹਿਆ।

ਆਪਟਿਕਲ ਫਾਈਬਰਾਂ ਦੇ ਗੁੱਛਿਆਂ, ਤਸਵੀਰਾਂ ਦੇ ਸੰਚਾਰ  ਅਤੇ ਐਂਡੋਸਕੋਪੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਨੇ ਇਮੇਜਿੰਗ ਅਤੇ ਆਪਟੀਕਲ ਵਿਗਿਆਨ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ। ਅੱਜ ਡਾ. ਕਪਾਨੀ ਵੱਲੋਂ ਕੱਚ ਦੇ ਰੇਸ਼ਿਆਂ ਨਾਲ ਸ਼ੁਰੂ ਕੀਤੀ ਗਈ ਇਹ ਬੁਨਿਆਦੀ ਤਕਨੀਕ ਸਿਲੀਕਾਨ ਅਤੇ ਲਿਥੀਅਮ ਨਾਇਓਬੇਟ ਦੀਆਂ ਵੇਫਰਾਂ ਉੱਤੇ ਵਰਤੀ ਜਾ ਰਹੀ ਹੈ, ਤਾਂ ਜੋ ਆਧੁਨਿਕ ਫੋਟੋਨਿਕ ਯੰਤਰ ਵਿਕਸਿਤ ਕੀਤੇ ਜਾ ਸਕਣ ਅਤੇ ਸੰਚਾਰ ਦੀ ਗਤੀ ਨੂੰ ਲਗਾਤਾਰ ਹੋਰ ਤੇਜ਼ ਕੀਤਾ ਜਾ ਸਕੇ। ਭਾਵੇਂ ਅੱਜ ਦੀ ਖੋਜ ਵਿੱਚ ਲੇਜ਼ਰ ਸਰੋਤਾਂ, ਆਪਟੀਕਲ ਮੋਡਿਊਲੇਟਰਾਂ ਅਤੇ ਹਾਈ-ਸਪੀਡ ਡਾਟਾ ਟ੍ਰਾਂਸਮਿਸ਼ਨ ਵਰਗੀਆਂ ਇੰਜੀਨੀਅਰਿੰਗ ਚੁਣੌਤੀਆਂ ਦਾ ਹੱਲ ਲੱਭਿਆ ਜਾ ਰਿਹਾ ਹੈ, ਪਰ ਇਹ ਸਾਰਾ ਕੰਮ ਉਨ੍ਹਾਂ ਦੀਆਂ ਮੁੱਢਲੀਆਂ ਵਿਗਿਆਨਕ ਪ੍ਰਾਪਤੀਆਂ ਦੀ ਨੀਂਹ ਉੱਤੇ ਹੀ ਅੱਗੇ ਵਧ ਰਿਹਾ ਹੈ।

ਅਸੀਂ ਡਾ. ਕਪਾਨੀ ਨੂੰ ਇੱਕ ਮਹਾਨ ਭਾਰਤੀ ਜਾਂ ਪੰਜਾਬੀ ਵਿਗਿਆਨੀ ਵਜੋਂ ਦੇਖ ਸਕਦੇ ਹਾਂ, ਪਰ ਮੇਰੀ ਨਜ਼ਰ ਵਿੱਚ ਉਹ ਇੱਕ ਮਹਾਨ ਅਮਰੀਕੀ ਵਿਗਿਆਨੀ ਵੀ ਸਨ। ਮਹਾਨ ਵਿਗਿਆਨੀ ਕਿਸੇ ਇੱਕ ਦੇਸ਼ ਦੀਆਂ ਸਰਹੱਦ ਤੱਕ ਸੀਮਤ ਨਹੀਂ ਹੋਏ । ਉਨ੍ਹਾਂ ਦੀਆਂ ਖੋਜਾਂ ਅਤੇ ਯੋਗਦਾਨ ਆਖ਼ਰਕਾਰ ਸਮੁੱਚੀ ਮਨੁੱਖਤਾ ਦੇ ਭਲੇ ਲਈ ਹੁੰਦੇ ਹਨ।” ਇਸ ਮੌਕੇ ਉੱਘੇ ਖੋਜਕਾਰ ਡਾ. ਅਜੋਏ ਘਟਕ, ਪ੍ਰੋਫੈਸਰ ਐਮਰੀਟਸ, ਆਈ.ਆਈ.ਟੀ. ਦਿੱਲੀ ਨੇ ਕਿਹਾ, “ਫਾਈਬਰ ਆਪਟਿਕਸ ਦੇ ਖੋਜੀਆਂ ਵਿੱਚੋਂ ਇੱਕ ਡਾ. ਨਰਿੰਦਰ ਸਿੰਘ ਕਪਾਨੀ ਦੇ ਨਾਮ 'ਤੇ ਇਹ ਪੁਰਸਕਾਰ ਪ੍ਰਾਪਤ ਕਰਨਾ ਮੇਰੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਕਲੈਡਡ ਆਪਟੀਕਲ ਫਾਈਬਰਾਂ ਅਤੇ ਫਾਈਬਰ ਬੰਡਲਾਂ ਰਾਹੀਂ ਤਸਵੀਰਾਂ ਦੇ ਸੰਚਾਰ ਸਬੰਧੀ ਉਨ੍ਹਾਂ ਦੀਆਂ ਮੁੱਢਲੀਆਂ ਖੋਜਾਂ ਨੇ ਮੈਡੀਕਲ ਐਂਡੋਸਕੋਪੀ ਦੀ ਨੀਂਹ ਰੱਖੀ। ਇਸ ਤੋਂ ਬਾਅਦ ਘੱਟ ਊਰਜਾ ਨੁਕਸਾਨ ਵਾਲੇ ਆਪਟੀਕਲ ਫਾਈਬਰਾਂ ਦੇ ਵਿਕਾਸ ਨੇ ਉਨ੍ਹਾਂ ਦੀ ਵਿਸ਼ਾਲ ਜਾਣਕਾਰੀ ਸੰਚਾਰ ਸਮਰੱਥਾ ਰਾਹੀਂ ਸੰਚਾਰ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ। ਇਸ ਤਕਨਾਲੋਜੀ ਨੇ ਵਿਸ਼ਵ ਪੱਧਰੀ ਸੰਪਰਕ ਅਤੇ ਵੀਡੀਓ ਸੰਚਾਰ ਨੂੰ ਸੰਭਵ ਬਣਾਇਆ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਦੀ ਸਥਾਪਨਾ ਉਨ੍ਹਾਂ ਦੀ ਵਿਗਿਆਨਕ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਖੋਜਕਰਤਾਵਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲਕਦਮੀ ਹੈ। ਇਹ ਸਨਮਾਨ ਡਾ. ਕਪਾਨੀ ਦੇ ਵਿਗਿਆਨ ਦੇ ਖੇਤਰ ਵਿੱਚ ਪਾਏ ਗਏ ਸ਼ਾਨਦਾਰ ਯੋਗਦਾਨ ਨੂੰ ਸਮਰਪਿਤ ਇੱਕ ਸੱਚੀ ਸ਼ਰਧਾਂਜਲੀ ਵੀ ਹੈ।”

ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਸਹਿਗਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ,“ਡਾ. ਨਰਿੰਦਰ ਸਿੰਘ ਕਪਾਨੀ ਨੇ ਆਪਟੀਕਲ ਫਾਈਬਰ ਤਕਨਾਲੋਜੀ ਦੇ ਖੇਤਰ ਵਿੱਚ ਆਪਣੀਆਂ ਮੋਹਰੀ ਖੋਜਾਂ ਰਾਹੀਂ ਭਾਰਤ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ। ਉਨ੍ਹਾਂ ਦੀਆਂ ਖੋਜਾਂ ਸਦਕਾ ਹਾਈ-ਸਪੀਡ ਇੰਟਰਨੈੱਟ ਅਤੇ ਆਧੁਨਿਕ ਡਿਜੀਟਲ ਸੰਚਾਰ ਤਕਨਾਲੋਜੀ ਨੂੰ ਸੰਭਵ ਬਣਾਉਣ ਵਿੱਚ ਅਹਿਮ ਯੋਗਦਾਨ ਮਿਲਿਆ। ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ,ਡਾਟਾ ਸੈਂਟਰ ਅਤੇ ਦੁਨੀਆ ਭਰ ਵਿੱਚ ਨਿਰਵਿਘਨ ਸੰਪਰਕ ਵਰਗੀਆਂ ਆਧੁਨਿਕ ਤਕਨਾਲੋਜੀਆਂ ਆਪਟੀਕਲ ਫਾਈਬਰ ਤਕਨਾਲੋਜੀ ਦੀ ਬੁਨਿਆਦ 'ਤੇ ਹੀ ਨਿਰਭਰ ਕਰਦੀਆਂ ਹਨ। ਡਾ. ਕਪਾਨੀ ਦੇ ਯੋਗਦਾਨ ਨੇ ਮਨੁੱਖਤਾ ਨੂੰ ਡਿਜੀਟਲ ਯੁੱਗ ਵਿੱਚ ਪ੍ਰਵੇਸ਼ ਕਰਨ ਵਿੱਚ ਮਦਦ ਕੀਤੀ ਅਤੇ ਵਿਸ਼ਵ ਪੱਧਰ 'ਤੇ ਤਕਨੀਕੀ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕੀਤਾ। ਭਾਰਤ ਦੀ ਪਹਿਲੀ ‘ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ’ ਦੀ ਸਥਾਪਨਾ, ਇਸ ਦੇ ਨਾਲ ਸਾਲਾਨਾ ਖੋਜ ਗ੍ਰਾਂਟ ਅਤੇ ਵਿਸ਼ੇਸ਼ ਪੁਰਸਕਾਰਾਂ ਦੀ ਸ਼ੁਰੂਆਤ, ਚੰਡੀਗੜ੍ਹ ਯੂਨੀਵਰਸਿਟੀ ਦੀ ਡਾ. ਕਪਾਨੀ ਦੀ ਵਿਗਿਆਨਕ ਵਿਰਾਸਤ ਨੂੰ ਅੱਗੇ ਵਧਾਉਣ, ਉੱਤਮਤਾ ਨੂੰ ਸਨਮਾਨਿਤ ਕਰਨ ਅਤੇ ਭਾਰਤੀ ਖੋਜਕਰਤਾਵਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।” 

ਇਸ ਰਿਸਰਚ ਚੇਅਰ ਤਹਿਤ ਵਿਗਿਆਨਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 1 ਕਰੋੜ ਰੁਪਏ ਦੀ ਖੋਜ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ। ਇਸ ਰਾਸ਼ੀ ਦੀ ਵਰਤੋਂ ਤਿੰਨ ਵਿਸ਼ੇਸ਼ ਪੁਰਸਕਾਰਾਂ ਰਾਹੀਂ ਵਿਗਿਆਨਕ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਵੇਗੀ। ਇਨ੍ਹਾਂ ਵਿੱਚ ਨਰਿੰਦਰ ਸਿੰਘ ਕਪਾਨੀ ਐਵਾਰਡ ਫਾਰ ਐਕਸੀਲੈਂਸ ਇਨ ਫਿਜ਼ਿਕਸ (ਭੌਤਿਕ ਵਿਗਿਆਨ ਵਿੱਚ ਉੱਤਮਤਾ ਲਈ ਪੁਰਸਕਾਰ), ਸੀਯੂ ਫਿਜ਼ਿਕਸ ਐਕਸੀਲੈਂਸ ਐਵਾਰਡ ਫਾਰ ਬੈਸਟ ਰਿਸਰਚ ਪਬਲੀਕੇਸ਼ਨ (ਸਰਵੋਤਮ ਖੋਜ ਪੱਤਰ ਪੁਰਸਕਾਰ) ਅਤੇ ਸੀਯੂ ਫਿਜ਼ਿਕਸ ਐਕਸੀਲੈਂਸ ਐਵਾਰਡ ਫਾਰ ਬੈਸਟ ਪੇਟੈਂਟ ਐਵਾਰਡ (ਪੇਟੈਂਟ ਖੇਤਰ ਵਿੱਚ ਉੱਤਮਤਾ ਲਈ ਪੁਰਸਕਾਰ) ਸ਼ਾਮਲ ਹਨ।

ਇਨ੍ਹਾਂ ਪੁਰਸਕਾਰਾਂ ਦਾ ਪਹਿਲਾ ਐਡੀਸ਼ਨ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਉੱਘੇ ਖੋਜਕਾਰ ਡਾ. ਅਜੋਏ ਘਟਕ, ਪ੍ਰੋਫੈਸਰ ਐਮਰੀਟਸ, ਆਈ.ਆਈ.ਟੀ. ਦਿੱਲੀ ਨੂੰ ‘ਨਰਿੰਦਰ ਸਿੰਘ ਕਪਾਨੀ ਲਾਈਫਟਾਈਮ ਅਚੀਵਮੈਂਟ ਐਵਾਰਡ ਫਾਰ ਐਕਸੀਲੈਂਸ ਇਨ ਫਿਜ਼ਿਕਸ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਅਜੋਏ ਕੇ. ਘਟਕ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਭੌਤਿਕ ਵਿਗਿਆਨੀ ਹਨ, ਜਿਨ੍ਹਾਂ ਨੇ ਫਾਈਬਰ ਆਪਟਿਕਸ, ਇੰਟੀਗ੍ਰੇਟਿਡ ਆਪਟਿਕਸ ਅਤੇ ਫੋਟੋਨਿਕਸ ਦੇ ਖੇਤਰ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਰਾਹੀਂ ਰੌਸ਼ਨੀ ਦੇ ਵਿਗਿਆਨ ਅਤੇ ਇਸ ਦੇ ਵਿਹਾਰਕ ਉਪਯੋਗਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਆਪਣੀਆਂ ਮੋਹਰੀ ਖੋਜਾਂ, ਪ੍ਰਭਾਵਸ਼ਾਲੀ ਖੋਜ ਪ੍ਰਕਾਸ਼ਨਾਂ ਅਤੇ ਵਿਸ਼ਵ ਪੱਧਰ 'ਤੇ ਪ੍ਰਸਿੱਧ ਪਾਠ ਪੁਸਤਕਾਂ ਰਾਹੀਂ ਪ੍ਰੋ. ਘਟਕ ਨੇ ਫਾਈਬਰ ਆਪਟਿਕਸ ਅਤੇ ਫੋਟੋਨਿਕਸ ਦੇ ਖੇਤਰ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਕੰਮ ਨਾ ਸਿਰਫ਼ ਡਾ. ਨਰਿੰਦਰ ਸਿੰਘ ਕਪਾਨੀ ਦੀ ਵਿਗਿਆਨਕ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ, ਸਗੋਂ ਪੀੜ੍ਹੀ ਦਰ ਪੀੜ੍ਹੀ ਭੌਤਿਕ ਵਿਗਿਆਨੀਆਂ ਨੂੰ ਖੋਜ ਅਤੇ ਨਵੀਨਤਾ ਲਈ ਪ੍ਰੇਰਿਤ ਵੀ ਕਰ ਰਿਹਾ ਹੈ।

ਇਸ ਮੌਕੇ ‘ਸੀਯੂ ਫਿਜ਼ਿਕਸ ਐਕਸੀਲੈਂਸ ਐਵਾਰਡਜ਼ ਫਾਰ ਬੈਸਟ ਪੇਟੈਂਟ’ ਤਹਿਤ ਪੰਜ ਸਰਵੋਤਮ ਪੇਟੈਂਟਾਂ ਲਈ ਪੰਜ ਪੁਰਸਕਾਰ ਪ੍ਰਦਾਨ ਕੀਤੇ ਗਏ। ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਿਤ ਹੋਣ ਵਾਲੇ ਖੋਜਕਰਤਾਵਾਂ ਅਤੇ ਉਨ੍ਹਾਂ ਦੇ ਪੇਟੈਂਟਾਂ ਦੇ ਵੇਰਵੇ ਇਸ ਤਰ੍ਹਾਂ ਨਾਲ ਹਨ ,ਡਾ. ਰਿਤੂ ਗੁਪਤਾ ਅਤੇ ਡਾ. ਸੰਦੀਪ ਕੌਰ ਨੂੰ ‘ਮਲਟੀ-ਫੰਕਸ਼ਨਲ ਆਪਟੀਕਲ ਐਂਟੀਨਾ ਸਿਸਟਮ ਫਾਰ ਪੈਰਲਲ ਐੱਫ.ਐੱਸ.ਓ- ਵੀ.ਐੱਲ.ਸੀ ਕਮਿਊਨੀਕੇਸ਼ਨ ਐਂਡ ਨੈਨੋ-ਬਾਇਓਸਿਗਨਲ ਮਾਨੀਟਰਿੰਗ’ ਲਈ ਸਨਮਾਨਿਤ ਕੀਤਾ ਗਿਆ ਤੇ ਸ਼ੋਨਕ ਬਾਂਸਲ ਅਤੇ ਅਨੁਪਮਾ ਨੂੰ ‘ਨੈਨੋਵਾਇਰ ਫੋਟੋਡਿਟੈਕਟਰਜ਼ ਦੀ ਵਰਤੋਂ ਰਾਹੀਂ ਸਵੈ-ਊਰਜਾ ਸੰਚਾਲਿਤ ਰੀਅਲ-ਟਾਈਮ ਹੈਲਥ ਮਾਨੀਟਰਿੰਗ ਸਿਸਟਮ’ ਸਬੰਧੀ ਪੇਟੈਂਟ ਲਈ ਪੁਰਸਕਾਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਆਦਿੱਤਿਆ ਭਟਨਾਗਰ ਅਤੇ ਡਾ. ਸੰਜੀਵ ਸੈਣੀ ਨੂੰ ‘ਮਲਟੀਫੰਕਸ਼ਨਲ ਆਰਗੈਨਿਕ-ਇਨਆਰਗੈਨਿਕ ਹਾਈਬ੍ਰਿਡ ਲੂਮਿਨਸੈਂਟ ਨੈਨੋਮੈਟੀਰੀਅਲਜ਼ ਅਤੇ ਉਨ੍ਹਾਂ ਦੀ ਤਿਆਰੀ ਦੀ ਵਿਧੀ’ ਲਈ ਸਨਮਾਨਿਤ ਕੀਤਾ ਗਿਆ, ਮਹਿਮਾ ਪੁਰੋਹਿਤ ਅਤੇ ਡਾ. ਰੁਚੀ ਭਾਰਤੀ ਨੂੰ ‘ਫਲੋਰੋਸੈਂਸ ਆਧਾਰਿਤ ਤਕਨੀਕ ਰਾਹੀਂ ਭੋਜਨ ਦੀ ਖ਼ਰਾਬੀ ਦਾ ਪਤਾ ਲਗਾਉਣ ਲਈ ਲਈ ਬਾਇਓਡੀਗ੍ਰੇਡੇਬਲ ਅਤੇ ਪਾਣੀ-ਰੋਧਕ ਸਮਾਰਟ ਪੈਕੇਜਿੰਗ ਫਿਲਮ’ ਸਬੰਧੀ ਪੇਟੈਂਟ ਲਈ ਪੁਰਸਕਾਰ ਪ੍ਰਦਾਨ ਕੀਤਾ ਗਿਆ ਅਤੇ ਅਸ਼ਿਤ ਤ੍ਰਿਪਾਠੀ, ਸਚਿਤਾਨੰਦ ਸਿੰਘ, ਇਕਰਾ ਜਮਾਲ ਖ਼ਾਨ, ਸੰਸਕ੍ਰਿਤੀ ਸਿੰਘ, ਆਲੋਕ ਗੌਤਮ ਅਤੇ ਮਹਿਕ ਨੂੰ ‘ਹੈਂਡਹੈਲਡ ਵਾਇਰਲੈੱਸ ਓ.ਸੀ.ਟੀ.ਅਤੇ ਫੰਡਸ ਇਮੇਜਿੰਗ ਡਿਵਾਈਸ’ ਵਿਕਸਿਤ ਕਰਨ ਲਈ ਸਨਮਾਨਿਤ ਕੀਤਾ ਗਿਆ।

ਇਹ ਪੁਰਸਕਾਰ ਨੌਜਵਾਨ ਖੋਜਕਰਤਾਵਾਂ ਦੀ ਵਿਗਿਆਨਕ ਪ੍ਰਤਿਭਾ, ਨਵੀਨਤਮ ਸੋਚ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਦੇ ਯਤਨਾਂ ਨੂੰ ਮਾਨਤਾ ਦੇਣ ਦਾ ਮਹੱਤਵਪੂਰਨ ਉਪਰਾਲਾ ਹੈ। ‘ਸੀਯੂ ਫਿਜ਼ਿਕਸ ਐਕਸੀਲੈਂਸ ਐਵਾਰਡਜ਼ ਫਾਰ ਬੈਸਟ ਰਿਸਰਚ ਪਬਲੀਕੇਸ਼ਨ’ ਤਹਿਤ ਅੱਠ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੋਜ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਭੌਤਿਕ ਵਿਗਿਆਨ ਵਿਭਾਗ ਦੇ ਖੋਜਕਰਤਾ ਰਵਿਕਾਂਤ ਨੂੰ ਉਨ੍ਹਾਂ ਦੀ ਖੋਜ ‘ਨਾਈਟ੍ਰੋਜਨ ਡੋਪਡ ਜ਼ਿੰਕ ਆਕਸਾਈਡ ਰਾਹੀਂ ਰਿਡਿਊਸਡ ਗ੍ਰਾਫੀਨ ਆਕਸਾਈਡ ਆਧਾਰਿਤ ਨੈਨੋਕੰਪੋਜ਼ਿਟਸ ਦੇ ਡਾਈਇਲੈਕਟ੍ਰਿਕ ਗੁਣਾਂ ਵਿੱਚ ਸੁਧਾਰ’ ਲਈ ‘ਸੀਯੂ ਐਕਸੀਲੈਂਸ ਐਵਾਰਡ ਫਾਰ ਰਿਸਰਚ’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਇਹ ਖੋਜ ਪ੍ਰਸਿੱਧ ਖੋਜ ਰਸਾਲੇ ‘ਕੰਪੋਜ਼ਿਟਸ ਕਮਿਊਨੀਕੇਸ਼ਨਜ਼’ ਵਿੱਚ ਪ੍ਰਕਾਸ਼ਿਤ ਹੋਈ ਹੈ। ਇਹ ਖੋਜ ਨਾਈਟ੍ਰੋਜਨ ਦੀ ਮਿਲਾਵਟ ਵਾਲੇ ਜ਼ਿੰਕ ਆਕਸਾਈਡ ਦੀ ਵਰਤੋਂ ਰਾਹੀਂ ਰਿਡਿਊਸਡ ਗ੍ਰਾਫੀਨ ਆਕਸਾਈਡ ਆਧਾਰਿਤ ਨੈਨੋਕੰਪੋਜ਼ਿਟਸ ਦੇ ਬਿਜਲਈ ਧਰੁਵੀਕਰਨ ਨਾਲ ਸਬੰਧਤ ਗੁਣਾਂ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਹੈ।

ਇਸ ਤੋਂ ਇਲਾਵਾ, ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਹੋਰ ਖੋਜਕਰਤਾਵਾਂ ਵਿੱਚ ਸ਼ਾਮਲ ਹਨ ਜਿਨ੍ਹਾਂ ‘ਚ ਸ਼ਿਵਾਨੀ ਸਿੰਗਲਾ (ਭੌਤਿਕ ਵਿਗਿਆਨ ਵਿਭਾਗ) ਨੂੰ ਉਨ੍ਹਾਂ ਦੀ ਖੋਜ ‘ਬਿਹਤਰ ਫੋਟੋਲੂਮਿਨਸੈਂਟ ਅਤੇ ਮਕੈਨੀਕਲ ਗੁਣਾਂ ਲਈ ਸੋਡੀਅਮ ਬੋਰੇਟ ਗਲਾਸ ਵਿੱਚ ਨਿਓਡੀਮੀਅਮ ਦੀ ਮਾਤਰਾ ਦਾ ਅਨੁਕੂਲਨ’ ਲਈ ਸਨਮਾਨਿਤ ਕੀਤਾ ਗਿਆ। ਇਹ ਖੋਜ ਸੇਰਾਮਿਕਸ ਇੰਟਰਨੈਸ਼ਨਲ (Q1) ਵਿੱਚ ਪ੍ਰਕਾਸ਼ਿਤ ਹੋਈ,  ਸੁਮਿਤ ਭਾਰਦਵਾਜ (ਭੌਤਿਕ ਵਿਗਿਆਨ ਵਿਭਾਗ) ਨੂੰ ‘ਸੀਰੀਅਮ-ਡੋਪਡ ਨਿੱਕਲ-ਜ਼ਿੰਕ ਫੈਰਾਈਟ ਨੈਨੋਪਾਰਟਿਕਲਜ਼ ਦੇ ਸੰਰਚਨਾਤਮਕ, ਪ੍ਰਕਾਸ਼ਕੀ ਅਤੇ ਫੋਟੋਕੈਟਾਲਿਟਿਕ ਗੁਣਾਂ’ ਸਬੰਧੀ ਖੋਜ ਲਈ ਸਨਮਾਨਿਤ ਕੀਤਾ ਗਿਆ। ਇਹ ਖੋਜ ਸੇਰਾਮਿਕਸ ਇੰਟਰਨੈਸ਼ਨਲ (Q1) ਵਿੱਚ ਪ੍ਰਕਾਸ਼ਿਤ ਹੋਈ। ਰੂਬੀ ਪ੍ਰਿਆ (ਭੌਤਿਕ ਵਿਗਿਆਨ ਵਿਭਾਗ) ਨੂੰ ‘ਬਿਹਤਰ ਡਬਲ-ਲੇਅਰ ਕੈਪੈਸੀਟੈਂਸ ਅਤੇ ਆਕਸੀਜਨ ਵਿਕਾਸ ਪ੍ਰਤੀਕਿਰਿਆ ਲਈ ਕਾਪਰ-ਡੋਪਡ ਟਿਨ ਆਕਸਾਈਡ (SnO₂) ਨੈਨੋਪਾਰਟਿਕਲਜ਼ ਵਿੱਚ ਕੈਪੈਸਿਟਿਵ ਅਤੇ ਡਿਫਿਊਜ਼ਿਵ ਯੋਗਦਾਨਾਂ ਦਾ ਵਿਸ਼ਲੇਸ਼ਣ’ ਸਬੰਧੀ ਖੋਜ ਲਈ ਸਨਮਾਨਿਤ ਕੀਤਾ ਗਿਆ। ਇਹ ਖੋਜ ਮੈਟੀਰੀਅਲ ਟੂਡੇਅ ਕਮਿਨੀਕੇਸ਼ਨ (Q1) ਵਿੱਚ ਪ੍ਰਕਾਸ਼ਿਤ ਹੋਈ, ਅਖਿਲ ਸਕਸੈਨਾ (ਕੈਮਿਸਟਰੀ ਵਿਭਾਗ) ਨੂੰ ‘ਖੋਰ ਰੋਕਣ ਵਾਲੇ ਪਦਾਰਥ ਵਜੋਂ ਪਰਸੀਕੇਰੀਆ ਮੈਕੁਲੋਸਾ ਪੌਦੇ ਦੇ ਅਰਕ ਦੀ ਕਾਰਜ-ਵਿਧੀ ਦਾ ਵਿਸ਼ਲੇਸ਼ਣ: ਸੋਖਣ, ਇਲੈਕਟ੍ਰੋਕੈਮੀਕਲ ਵਿਹਾਰ ਅਤੇ ਡੀ ਐੱਫ ਟੀ ਰਾਹੀਂ ਪੁਸ਼ਟੀ’ ਸਬੰਧੀ ਖੋਜ ਲਈ ਸਨਮਾਨਿਤ ਕੀਤਾ ਗਿਆ। ਇਹ ਖੋਜ ਸਾਊਥ ਅਫ਼ਰੀਕਨ ਜਰਨਲ ਆਫ਼ ਕੈਮੀਕਲ ਇੰਜੀਨੀਅਰਿੰਗ ਵਿੱਚ ਪ੍ਰਕਾਸ਼ਿਤ ਹੋਈ।, ਹਰਵਿੰਦਰ ਸਿੰਘ ਸੋਹਲ (ਕੈਮਿਸਟਰੀ ਵਿਭਾਗ) ਨੂੰ ‘ਮੈਂਗਨੀਜ਼-ਸੰਸ਼ੋਧਿਤ ਆਇਰਨ ਆਕਸਾਈਡ ਅਤੇ ਲਿਗਨੋਸੈਲੂਲੋਜ਼ ਦੇ ਚੁੰਬਕੀ ਨੈਨੋਕੰਪੋਜ਼ਿਟਸ ਦੀ ਵਰਤੋਂ ਰਾਹੀਂ ਟਾਰਟਰਾਜ਼ੀਨ ਰੰਗ ਦੇ ਸੋਖਣ ਅਤੇ ਪ੍ਰਕਾਸ਼-ਉਤਪ੍ਰੇਰਕ ਵਿਘਟਨ’ ਸਬੰਧੀ ਖੋਜ ਲਈ ਸਨਮਾਨਿਤ ਕੀਤਾ ਗਿਆ। ਇਹ ਖੋਜ ਇੰਟਰਨੈਸ਼ਨਲ ਜਰਨਲ ਆਫ਼ ਬਾਇਓਲੋਜੀਕਲ ਮੈਕਰੋਮੋਲੀਕਿਊਲਸ (Q1) ਵਿੱਚ ਪ੍ਰਕਾਸ਼ਿਤ ਹੋਈ। ਸੁਰਜੀਤ ਚਾਹਲ ਨੂੰ ‘ਸੀਰੀਅਮ ਆਕਸਾਈਡ ਨੈਨੋਰਾਡ ਅਤੇ ਜ਼ਿੰਕ ਆਕਸਾਈਡ ਨੈਨੋਸ਼ੀਟ ਆਧਾਰਿਤ ਡੋਪਾਮਾਈਨ ਦੀ ਪਛਾਣ ਕਰਨ ਵਾਲਾ ਸਰਫੇਸ ਪਲਾਜ਼ਮੋਨ ਰੈਜ਼ੋਨੈਂਸ ਸੈਂਸਰ’ ਸਬੰਧੀ ਖੋਜ ਲਈ ਸਨਮਾਨਿਤ ਕੀਤਾ ਗਿਆ। ਇਹ ਖੋਜ ਜਰਨਲ ਆਫ਼ ਮਟੀਰੀਅਲਜ਼ ਸਾਇੰਸ: ਮਟੀਰੀਅਲਜ਼ ਇਨ ਇਲੈਕਟ੍ਰਾਨਿਕਸ(Q2) ਵਿੱਚ ਪ੍ਰਕਾਸ਼ਿਤ ਹੋਈ। ਡਾ. ਸੰਜੀਵ ਕੁਮਾਰ (ਭੌਤਿਕ ਵਿਗਿਆਨ ਵਿਭਾਗ) ਨੂੰ ‘1-ਮੋਨੋਲਿਨੋਲੀਓਇਲਗਲਿਸਰੋਲ ਅਤੇ 3,4-ਡਾਈਹਾਈਡ੍ਰੋਕਸੀਮੈਂਡੇਲਿਕ ਐਸਿਡ ਦੀ ਮਦਦ ਨਾਲ ਤਿਆਰ ਜ਼ਿੰਕ ਆਕਸਾਈਡ ਰਾਹੀਂ ਐਂਟੀਬਾਇਓਟਿਕਸ ਦਾ ਵਿਘਟਨ ਅਤੇ ਕੈਂਸਰ ਵਿਰੋਧੀ ਗਤੀਵਿਧੀ’ ਸਬੰਧੀ ਖੋਜ ਲਈ ਸਨਮਾਨਿਤ ਕੀਤਾ ਗਿਆ। ਇਹ ਖੋਜ ਵਾਤਾਵਰਣ ਰਸਾਇਣਕ ਇੰਜੀਨੀਅਰਿੰਗ ਜਰਨਲ (Q1) ਵਿੱਚ ਪ੍ਰਕਾਸ਼ਿਤ ਹੋਈ।

ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਦੇ ਸਮਾਗਮ ਦੌਰਾਨ ਉਨ੍ਹਾਂ ਦੀ ਧੀ ਕਿਰਨ ਕੌਰ ਕਪਾਨੀ ਵੱਲੋਂ ਭੇਜਿਆ ਗਿਆ ਵਿਸ਼ੇਸ਼ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ।ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ, “ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਸ਼ੁਰੂ ਹੋਇਆ ਮੇਰੇ ਪਿਤਾ ਦਾ ਸਫ਼ਰ ਅਤੇ ਫਾਈਬਰ ਆਪਟਿਕਸ ਰਾਹੀਂ ਪੂਰੀ ਦੁਨੀਆ ਨੂੰ ਬਦਲਣ ਤੱਕ ਦਾ ਉਨ੍ਹਾਂ ਦਾ ਯੋਗਦਾਨ ਇਹ ਦਰਸਾਉਂਦਾ ਹੈ ਕਿ ਇੱਕ ਵੱਡੇ ਵਿਚਾਰ ਦੀ ਸ਼ੁਰੂਆਤ ਕਿਤੇ ਵੀ ਹੋ ਸਕਦੀ ਹੈ। ਵਿਦਿਆਰਥੀਆਂ ਨੂੰ ਮੇਰਾ ਸੰਦੇਸ਼ ਹੈ ਕਿ ਹਮੇਸ਼ਾ ਜਗਿਆਸੂ ਰਹੋ, ਸਵਾਲ ਪੁੱਛੋ ਅਤੇ ਆਪਣੀ ਪਛਾਣ 'ਤੇ ਮਾਣ ਕਰੋ। ਮੇਰੇ ਪਿਤਾ ਅਤੇ ਸਾਡੇ ਪਰਿਵਾਰ ਨੂੰ ਸਨਮਾਨਿਤ ਕਰਨ ਲਈ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੀ ਦਿਲੋਂ ਧੰਨਵਾਦੀ ਹਾਂ।”

ਸਰਵੋਤਮ ਪੇਟੈਂਟ ਐਕਸੀਲੈਂਸ ਐਵਾਰਡ ਤਹਿਤ ਹਰ ਸਾਲ ਪੰਜ ਸਰਵੋਤਮ ਪੇਟੈਂਟਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਪੇਟੈਂਟਾਂ ਨੂੰ ਉਤਪਾਦ ਵਿਕਾਸ ਅਤੇ ਪੇਟੈਂਟ ਰਾਹੀਂ ਪ੍ਰਾਪਤ ਨਵੀਨਤਮ ਖੋਜਾਂ ਨੂੰ ਵਿਹਾਰਕ ਉਪਯੋਗਾਂ ਵਿੱਚ ਬਦਲਣ ਲਈ ਖੋਜ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ। ਇਸੇ ਤਰ੍ਹਾਂ, ਸਰਵੋਤਮ ਖੋਜ ਪੱਤਰ ਪੁਰਸਕਾਰ ਤਹਿਤ ਹਰ ਸਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀਆਂ ਉੱਚ ਪ੍ਰਭਾਵ ਵਾਲੇ Q1 ਅਤੇ Q2 ਸ਼੍ਰੇਣੀ ਦੇ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਸਰਵੋਤਮ 10 ਖੋਜ ਪ੍ਰਕਾਸ਼ਨਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਖੋਜ ਪੱਤਰਾਂ ਦੀ ਚੋਣ ਉਨ੍ਹਾਂ ਦੀ ਗੁਣਵੱਤਾ, ਮੌਲਿਕਤਾ ਅਤੇ ਖੋਜ ਦੇ ਪ੍ਰਭਾਵ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਪਹਿਲਕਦਮੀ ਦਾ ਉਦੇਸ਼ ਖੋਜ ਦੇ ਮਿਆਰ ਨੂੰ ਉੱਚਾ ਚੁੱਕਣਾ, ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਵਿਗਿਆਨੀਆਂ ਨੂੰ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਉਣ ਲਈ ਪ੍ਰੇਰਿਤ ਕਰਨਾ ਹੈ।

  • Chandigarh University
  • Narinder Kapany
  • Narinder Kapany Chair

ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਹੋਈ ਤਰੱਕੀ! Notification ਜਾਰੀ; ਪੜ੍ਹੋ ਪੂਰੀ LIST

NEXT STORY

Stories You May Like

  • sri amritsar sahib  founding centenar
    ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦੀ ਸ਼ਤਾਬਦੀ ਨੂੰ ਮਨਾਉਣ ਲਈ ਉਲੀਕੇ ਜਾਣਗੇ ਵਿਸ਼ੇਸ਼ ਸਮਾਗਮ: ਐਡਵੋਕੇਟ ਧਾਮੀ
  • financial assistance of rs 65 20 crore released to 12 784 beneficiaries
    ਅਸ਼ੀਰਵਾਦ ਸਕੀਮ ਤਹਿਤ 12,784 ਲਾਭਪਾਤਰੀਆਂ ਨੂੰ 65.20 ਕਰੋੜ ਦੀ ਵਿੱਤੀ ਸਹਾਇਤਾ ਜਾਰੀ : ਡਾ. ਬਲਜੀਤ ਕੌਰ
  • vikramjit singh sahney demands   bharat ratna   for pm modi
    ਡਾ. ਵਿਕਰਮਜੀਤ ਸਿੰਘ ਸਾਹਨੀ ਨੇ PM ਮੋਦੀ ਨੂੰ 'ਭਾਰਤ ਰਤਨ' ਦੇਣ ਦੀ ਕੀਤੀ ਮੰਗ
  • balwinder singh patwari  worker  meeting
    ਬਲਵਿੰਦਰ ਸਿੰਘ ਪਟਵਾਰੀ ਵੱਲੋਂ ਪਾਰਟੀ ਆਗੂਆਂ, ਵਰਕਰਾਂ ਤੇ ਲੋਕਾਂ ਨਾਲ ਤਾਲਮੇਲ ਦੀ ਮੁਹਿੰਮ ਜਾਰੀ
  • jasdeep singh jassi honoured
    ਡਾ: ਜਸਦੀਪ ਸਿੰਘ ਜੱਸੀ  ‘ਚੈਂਪੀਅਨ ਆਫ਼ ਇਨਕਲੂਜ਼ਨ ਐਂਡ ਕਮਿਊਨਿਟੀ ਇੰਪੈਕਟ ਐਵਾਰਡ’ ਨਾਲ ਸਨਮਾਨਿਤ
  • private university 6th floor  police
    ਜੈਪੁਰ 'ਚ ਵੱਡੀ ਵਾਰਦਾਤ : ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ, 6ਵੀਂ ਮੰਜ਼ਿਲ ਤੋਂ...
  • heartfulness to establish a community
    ਲੰਡਨ 'ਚ 44 ਏਕੜ ਦੇ ਕਮਿਊਨਿਟੀ ਵੈਲਬੀਇੰਗ ਐਂਡ ਇਨਵਾਇਰਮੈਂਟਲ ਕੰਜ਼ਰਵੇਸ਼ਨ ਸੈਂਟਰ ਦੀ ਸਥਾਪਨਾ ਕਰੇਗਾ...
  • rs 9 75 crore spent on free sanitary pad scheme  dr  baljit kaur
    ਮੁਫ਼ਤ ਸੈਨੇਟਰੀ ਪੈਡ ਯੋਜਨਾ ’ਤੇ 9.75 ਕਰੋੜ ਰੁਪਏ ਖ਼ਰਚ : ਡਾ. ਬਲਜੀਤ ਕੌਰ
  • punjab weather raining imd
    ਪੰਜਾਬ ਦੇ ਮੌਸਮ ਦੀ 5 ਨਵੰਬਰ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੋ-ਜਿਹਾ ਰਹੇਗਾ...
  • sunil jakhar raises questions regarding the agrarian crisis
    ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ
  • allegation of objectionable post against sant niranjan das
    ਸੰਤ ਨਿਰੰਜਨ ਦਾਸ ਖ਼ਿਲਾਫ਼ ਇਤਰਾਜ਼ਯੋਗ ਪੋਸਟ ਦਾ ਦੋਸ਼, ਜਲੰਧਰ 'ਚ ਥਾਣੇ ਬਾਹਰ...
  • lpu phagwara violence rumor closure report high court
    LPU ਮਾਮਲੇ 'ਚ ਨਵੀਂ ਅਪਡੇਟ! ਪੁਲਸ ਜਾਂਚ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ
  • boy caught with a packet of drugs in jalandhar
    ਜਲੰਧਰ 'ਚ ਨਸ਼ੇ ਦੀ ਪੁੜੀ ਸਣੇ ਰੰਗੇ ਹੱਥੀ ਨੌਜਵਾਨ ਫੜਿਆ! ਪੁਲਸ ਦੀ ਕਾਰਗੁਜ਼ਾਰੀ...
  • fire in godown of newly built tent house in shahkot
    ਸ਼ਾਹਕੋਟ 'ਚ ਨਵੇਂ ਬਣੇ ਟੈਂਟ ਹਾਊਸ ਦੇ ਗੋਦਾਮ 'ਚ ਮਚੇ ਅੱਗ ਦੇ ਭਾਂਬੜ! ਕਰੀਬ 20...
  • jalandhar cp satinder singh orders increased security in sensitive areas
    ਜਲੰਧਰ ਪੁਲਸ ਸਖ਼ਤ! CP ਸਤਿੰਦਰ ਸਿੰਘ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਵਧਾਉਣ...
  • court sends travel agent tarun khosla to jail in money laundering case
    ਮਨੀ ਲਾਂਡਰਿੰਗ ਦੇ ਮਾਮਲੇ ’ਚ ਟ੍ਰੈਵਲ ਏਜੰਟ ਤਰੁਣ ਖੋਸਲਾ ਨੂੰ ਅਦਾਲਤ ਨੇ ਭੇਜਿਆ...
Trending
Ek Nazar
veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

punjabi woman in america

ਅਮਰੀਕਾ 'ਚ ਲਾਪਤਾ ਪੰਜਾਬਣ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

vladimir putin statement

ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ

air pollution in pakistan

ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਔਸਤ ਉਮਰ 'ਚ 4 ਸਾਲ ਦੀ ਗਿਰਾਵਟ

us blacklists chinese companies

ਅਮਰੀਕਾ ਦਾ ਚੀਨ ਨੂੰ ਵੱਡਾ ਝਟਕਾ, ਤਿੰਨ ਵੱਡੀਆਂ ਕੰਪਨੀਆਂ ਕੀਤੀਆਂ 'ਬਲੈਕਲਿਸਟ'

parineeti chopra celebrates karwa chauth with raghav chadha at 35 000 feet

35,000 ਫੁੱਟ 'ਤੇ ਚੰਨ ਦਾ ਦੀਦਾਰ ! ਪਰੀਨੀਤੀ ਚੋਪੜਾ ਤੇ ਰਾਘਵ ਚੱਢਾ ਨੇ ਇੰਝ...

statue of mahatma gandhi installed

ਅਮਰੀਕਾ ਦੇ ਉੱਤਰੀ ਡਕੋਟਾ 'ਚ ਮਹਾਤਮਾ ਗਾਂਧੀ ਦਾ ਪਹਿਲਾ ਆਦਮਕਦ 'ਬੁੱਤ' ਸਥਾਪਤ...

punjabi actor  s father passes away

ਪੰਜਾਬੀ ਅਦਾਕਾਰ ਦਕਸ਼ ਅਜੀਤ ਸਿੰਘ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

aamir khan celebrates his 1st karwa chauth with 3rd wife gauri spratt

ਆਮਿਰ ਖਾਨ ਨੇ ਤੀਜੀ ਪਤਨੀ ਗੌਰੀ ਨਾਲ ਮਨਾਇਆ ਪਹਿਲਾ ਕਰਵਾ ਚੌਥ, ਦੋਹਾਂ ਨੇ ਇਸੇ ਸਾਲ...

helicopters collided

ਓਰੇਗਨ 'ਚ ਹਵਾ 'ਚ ਟਕਰਾਏ ਦੋ ਹੈਲੀਕਾਪਟਰ , ਮੁੱਖ ਹਾਈਵੇਅ ਬੰਦ

transgender actress shubhi sharma  s revelations cause a stir

'ਨਹੀਂ ਕਰਾਂਗੀ ਵਨ ਨਾਈਟ ਸਟੈਂਡ...'; ਟ੍ਰਾਂਸਜੈਂਡਰ ਅਦਾਕਾਰਾ ਸ਼ੁਭੀ ਸ਼ਰਮਾ ਦੇ...

uproar in parliament

ਅਰਮੀਨੀਆ ਦੀ ਸੰਸਦ 'ਚ ਭਾਰੀ ਹੰਗਾਮਾ, ਹੱਥੋਪਾਈ ਹੋ ਗਏ ਸੰਸਦ ਮੈਂਬਰ;  ਵੀਡੀਓ...

bus plunges into drain

ਪਾਕਿਸਤਾਨ:  ਨਾਲੇ 'ਚ ਡਿੱਗੀ ਬੱਸ ; 5 ਦੀ ਮੌਤ, 27 ਜ਼ਖ਼ਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਚੰਡੀਗੜ੍ਹ ਦੀਆਂ ਖਬਰਾਂ
    • harsimrat kaur badal latter to speaker
      ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, SSP ਮਾਨਸਾ ਖ਼ਿਲਾਫ਼...
    • sunil jakhar raises questions regarding the agrarian crisis
      ਕਿਸਾਨੀ ਸੰਕਟ, ਨਸ਼ਿਆਂ ਅਤੇ ਬੈਂਕਾਂ ਦੀ ਬਦਹਾਲੀ 'ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ
    • assembly elections  candidates  ticket
      ਟਿਕਟ ਦਿਆਲਪੁਰਾ ਦੇ ਹਿੱਸੇ ਹੁਣ ਖੀਰਨੀਆਂ ਦੀ ਸਿਆਸੀ ਰਣਨੀਤੀ ’ਤੇ ਸਭ ਦੀਆਂ ਨਜ਼ਰਾਂ!
    • punjab cabinet meeting today
      ਪੰਜਾਬ ਕੈਬਨਿਟ ਦੀ ਬੈਠਕ ਅੱਜ, ਮੁਲਾਜ਼ਮਾਂ ਦੇ ਡੀ. ਏ. ਤੇ ਕੱਚੇ ਮੁਲਾਜ਼ਮਾਂ ’ਤੇ...
    • punjab and haryana high court job candidate apply
      ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
    • punjab assembly elections voting
      ਪੰਜਾਬ 'ਚ ਜਨਵਰੀ ਦੇ ਪਹਿਲੇ ਹਫ਼ਤੇ ਲਾਗੂ ਹੋ ਸਕਦੈ ਚੋਣ ਜ਼ਾਬਤਾ, ਫਰਵਰੀ ’ਚ...
    • brother in law murders sister in law in village of mamupur
      ਅੱਧੀ ਰਾਤ ਕੁਹਾੜੀ ਲੈ ਕੇ ਪੁੱਜਾ ਦਿਓਰ, ਭਾਬੀ ਦਾ ਕਰ'ਤਾ ਕਤਲ
    • victims of 1984 met the governor under the leadership of mp satnam sandhu
      1984 ਦੇ ਪੀੜਤਾਂ ਦੀ MP ਸਤਨਾਮ ਸੰਧੂ ਦੀ ਅਗਵਾਈ ਹੇਠ ਰਾਜਪਾਲ ਨਾਲ ਮੁਲਾਕਾਤ, ਰੱਖੀ...
    • change in amit shah s chandigarh visit
      ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ 'ਚ ਬਦਲਾਅ, ਖ਼ਬਰ 'ਚ ਪੜ੍ਹੋ ਪ੍ਰੋਗਰਾਮ ਦਾ ਨਵਾਂ...
    • stamp duty case
      ਸਟੈਂਪ ਡਿਊਟੀ ਚੋਰੀ ਮਾਮਲਾ: 870 ਲੋਕਾਂ ਦੀ ਸੂਚੀ ਤਿਆਰ, ਜਲਦ ਜਾਰੀ ਹੋਣਗੇ ਨੋਟਿਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +